ਚੰਡੀਗੜ੍ਹ, 06 ਮਈ 2023: ਸਾਲ ਦਾ ਪਹਿਲਾ ਚੰਦਰ ਗ੍ਰਹਿਣ (lunar eclipse) ਸਮਾਪਤ ਹੋ ਗਿਆ ਹੈ। ਭਾਰਤੀ ਸਮੇਂ ਮੁਤਾਬਕ ਇਹ ਚੰਦਰ ਗ੍ਰਹਿਣ ਅੱਜ ਰਾਤ 08:44 ਵਜੇ ਸ਼ੁਰੂ ਹੋਇਆ, ਜੋ ਦੇਰ ਰਾਤ 01:01 ਵਜੇ ਸਮਾਪਤ ਹੋਇਆ।ਜਿਸ ਨੂੰ ਪੇਨੁਮਬ੍ਰਲ ਚੰਦਰ ਗ੍ਰਹਿਣ ਵੀ ਕਿਹਾ ਜਾਂਦਾ ਹੈ। 130 ਸਾਲਾਂ ਬਾਅਦ ਬੁੱਧ ਪੂਰਨਿਮਾ ਅਤੇ ਚੰਦਰ ਗ੍ਰਹਿਣ ਦਾ ਇੱਕ ਦੁਰਲੱਭ ਇਤਫ਼ਾਕ ਸੀ। ਸਾਲ ਦਾ ਪਹਿਲਾ ਚੰਦਰ ਗ੍ਰਹਿਣ ਪੂਰਾ ਹੋ ਗਿਆ ਹੈ। ਪੰਜ ਮਹਾਂਦੀਪਾਂ ਦੇ ਲੱਖਾਂ ਲੋਕਾਂ ਨੇ ਇਸ ਦੁਰਲੱਭ ਚੰਦਰ ਗ੍ਰਹਿਣ ਨੂੰ ਦੇਖਿਆ। ਇਹ ਚੰਦਰ ਗ੍ਰਹਿਣ ਏਸ਼ੀਆ, ਆਸਟ੍ਰੇਲੀਆ, ਰੂਸ, ਅਮਰੀਕਾ, ਉੱਤਰੀ ਅਫਰੀਕਾ ਅਤੇ ਯੂਰਪ ਦੇ ਕੁਝ ਹਿੱਸਿਆਂ ਵਿੱਚ ਦਿਖਾਈ ਦਿੱਤਾ ।
image credit:My Info@wingchun
ਸਾਲ ਦੇ ਪਹਿਲੇ ਚੰਦ ਗ੍ਰਹਿਣ (lunar eclipse) ਮੌਕੇ ਦਿੱਲੀ, ਲਖਨਊ, ਸ਼੍ਰੀਨਗਰ ਸਮੇਤ ਕਈ ਥਾਵਾਂ ‘ਤੇ ਅਦਭੁਤ ਨਜ਼ਾਰਾ ਦੇਖਣ ਨੂੰ ਮਿਲਿਆ। ਇਹ ਇੱਕ ਪੇਨੁਮਬ੍ਰਲ ਚੰਦਰ ਗ੍ਰਹਿਣ ਸੀ। ਇਸ ਲਈ ਚੰਦਰਮਾ ਥੋੜਾ ਧੁੰਦਲਾ ਦਿਖਾਈ ਦੇ ਰਿਹਾ ਸੀ। ਸਾਲ ਦਾ ਦੂਜਾ ਚੰਦਰ ਗ੍ਰਹਿਣ 28 ਅਕਤੂਬਰ ਨੂੰ ਲੱਗਣ ਜਾ ਰਿਹਾ ਹੈ। ਇਸ ਸਮੇਂ ਦੌਰਾਨ ਵਿਸ਼ੇਸ਼ ਤੌਰ ‘ਤੇ ਗਰਭਵਤੀ ਔਰਤਾਂ ਨੂੰ ਉਪਾਅ ਕਰਨ ਤੇ ਪ੍ਰਹੇਜ਼ ਕਰਨ ਲਈ ਕਿਹਾ ਜਾਂਦਾ ਹੈ।
ਇਸ ਤੋਂ ਪਹਿਲਾਂ 20 ਅਪ੍ਰੈਲ ਨੂੰ ਸੂਰਜ ਗ੍ਰਹਿਣ ਲੱਗਾ ਸੀ। ਹੁਣ ਇਸ ਤੋਂ ਬਾਅਦ ਦੂਜਾ ਸੂਰਜ ਗ੍ਰਹਿਣ 14 ਅਕਤੂਬਰ ਨੂੰ ਅਤੇ ਦੂਜਾ ਚੰਦਰ ਗ੍ਰਹਿਣ 29 ਅਕਤੂਬਰ ਨੂੰ ਲੱਗੇਗਾ।
ਚੰਦ ਗ੍ਰਹਿਣ ਕਿਵੇਂ ਲੱਗਦਾ ਹੈ ?
ਚੰਦ ਗ੍ਰਹਿਣ ਉਸ ਸਮੇਂ ਲੱਗਦਾ ਹੈ ਜਦੋਂ ਸੂਰਜ ਅਤੇ ਧਰਤੀ ਦੇ ਵਿਚਕਾਰ ਇੱਕ ਹੀ ਸੇਧ ਵਿੱਚ ਚੰਦ ਆ ਜਾਵੇ। ਇਸ ਸਮੇਂ ਧਰਤੀ ਦਾ ਪਰਛਾਵਾਂ ਚੰਦ ‘ਤੇ ਪੈਂਦਾ ਹੈ ਜਿਸ ਨਾਲ ਚੰਦ ਦੀ ਰੋਸ਼ਨੀ ਘੱਟ ਜਾਂਦੀ ਹੈ।