Site icon TheUnmute.com

Ludhiana Municipal Corporation elections: ਕੁਝ ਘੰਟੇ ਲਈ ਵੋਟਿੰਗ ਪ੍ਰਕਿਰਿਆ ਹੋਈ ਬੰਦ, ਜਾਣੋ ਵੇਰਵਾ

21 ਦਸੰਬਰ 2024: ਲੁਧਿਆਣਾ (ludhiana) ਵਿੱਚ ਅੱਜ ਨਗਰ ਨਿਗਮ (Municipal Corporation elections)  ਚੋਣਾਂ ਲਈ ਵੋਟਿੰਗ (voting) ਸ਼ੁਰੂ ਹੋ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਅੱਜ ਸਵੇਰੇ 7 ਵਜੇ ਤੋਂ ਵੋਟਿੰਗ(voting)  ਸ਼ੁਰੂ ਹੋ ਗਈ ਹੈ, ਜੋ ਸ਼ਾਮ 4 ਵਜੇ ਤੱਕ ਜਾਰੀ ਰਹੇਗੀ। ਇਸ ਤੋਂ ਬਾਅਦ ਸ਼ਾਮ ਨੂੰ ਨਤੀਜੇ (reult) ਆ ਜਾਣਗੇ। ਲੁਧਿਆਣਾ (ludhiana) ‘ਚ ਸਵੇਰ ਤੋਂ ਹੀ ਸ਼ਾਂਤੀਪੂਰਵਕ ਵੋਟਿੰਗ ਚੱਲ ਰਹੀ ਹੈ ਅਤੇ ਲੋਕ ਵੋਟ(vote) ਪਾਉਣ ਲਈ ਆਪਣੇ ਬੂਥਾਂ ‘ਤੇ ਜਾ ਰਹੇ ਹਨ। ਲੁਧਿਆਣਾ (ludhiana) ਵਿੱਚ ਕੁੱਲ 95 ਵਾਰਡ ਹਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੁੱਲ 1227 ਪੋਲਿੰਗ ਸਟੇਸ਼ਨ ਬਣਾਏ ਗਏ ਹਨ।

ਲਾਈਵ ਅਪਡੇਟ-

ਲੁਧਿਆਣਾ ਦੀ ਵਾਰਡ 82 ਦੇ ਬੂਥ ਨੰਬਰ 123 ‘ਤੇ ਵੋਟਿੰਗ (voting) ਪਿਛਲੇ ਡੇਢ ਘੰਟੇ ਤੋਂ ਬੰਦ ਰਹੀ। ਮਸ਼ੀਨ ਖਰਾਬ ਹੋਣ ਕਾਰਨ ਵੋਟਿੰਗ ਨਹੀਂ ਹੋ ਰਹੀ। ਮੌਕੇ ‘ਤੇ ਲੋਕ ਚਿੰਤਤ।

ਸਵੇਰੇ 11 ਵਜੇ ਤੱਕ ਨਗਰ ਨਿਗਮ ਲੁਧਿਆਣਾ (ludhiana) ਵਿੱਚ 16.8 ਫੀਸਦੀ ਵੋਟਿੰਗ ਹੋਈ। ਇਸ ਨਾਲ ਲੁਧਿਆਣਾ ਦੀਆਂ ਕੌਂਸਲਾਂ ਵਿੱਚ ਸਵੇਰੇ 11 ਵਜੇ ਤੱਕ 25.2 ਫੀਸਦੀ ਵੋਟਿੰਗ ਹੋਈ।

ਮੁੱਲਾਂਪੁਰ ਦਾਖਾ ਵਿੱਚ ਕਾਂਗਰਸੀ ਤੇ ਅਕਾਲੀ ਵਰਕਰ ਆਹਮੋ-ਸਾਹਮਣੇ। ਗੱਲ ਤਕਰਾਰ ਤੱਕ ਪਹੁੰਚ ਗਈ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਮਾਹੌਲ ਨੂੰ ਸ਼ਾਂਤ ਕਰਵਾਇਆ।

ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆ ਨੇ ਆਪਣੀ ਵੋਟ ਪਾਈ।

ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਏਡੀਸੀ ਅਮਰਜੀਤ ਬੈਂਸ ਨਾਲ ਵੱਖ-ਵੱਖ ਪੋਲਿੰਗ ਬੂਥਾਂ ਦਾ ਦੌਰਾ ਕੀਤਾ।

Exit mobile version