Site icon TheUnmute.com

Ludhiana: ਝੁੱਗੀਆਂ ‘ਚ ਲੱਗੀ ਭਿਆਨਕ ਅੱਗ, ਇੱਕੋ ਪਰਿਵਾਰ ਦੇ 7 ਜੀਅ ਜ਼ਿੰਦਾ ਸੜੇ

Ludhiana

ਚੰਡੀਗੜ੍ਹ 20 ਅਪ੍ਰੈਲ 2022: ਲੁਧਿਆਣਾ (Ludhiana) ਤਾਜਪੁਰ ਰੋਡ ਸਥਿਤ ਝੁੱਗੀਆਂ ਨੂੰ ਭਿਆਨਕ ਅੱਗ ਲੱਗ ਗਈ | ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਮੌਕੇ ਉੱਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ ਉਤੇ ਕਾਬੂ ਪਾ ਲਿਆ ਗਿਆ | ਇਸ ਹਾਦਸੇ ਵਿਚ ਇਕ ਹੀ ਪਰਿਵਾਰ ਦੇ 7 ਜੀਅ ਜ਼ਿੰਦਾ ਸੜ ਗਏ ਜਿਨ੍ਹਾਂ ਵਿੱਚੋਂ 5 ਬੱਚੇ ਸ਼ਾਮਲ ਹਨ । ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਦੌਰਾਨ ਪਰਿਵਾਰ ਦਾ ਵੱਡਾ ਲੜਕਾ ਰਾਜੇਸ਼ ਜੋ ਕਿ ਕਿਸੇ ਦੋਸਤ ਦੇ ਘਰ ਗਿਆ ਹੋਇਆ ਸੀ ਬਚ ਗਿਆ ਮ੍ਰਿਤਕਾਂ ਦੀ ਪਛਾਣ ਸੁਰੇਸ਼ ਸਾਹਨੀ 55 ਅਰੁਨਾ ਦੇਵੀ 52 ਰਾਖੀ 15 ਮਨੀਸ਼ਾ 10 ਗੀਤਾ 8 ਚੰਦਾ 5 ਤੇ ਦੋ ਸਾਲਾ ਸੰਨੀ ਵਜੋਂ ਹੋਈ ਹੈ

ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਸਿਵਲ ਹਸਪਤਾਲ ਦੇ ਡਾਕਟਰਾਂ ਦੀ ਟੀਮ ਮੌਕੇ ‘ਤੇ ਪਹੁੰਚੀਆਂ । ਸੂਚਨਾ ਮਿਲਦੇ ਹੀ ਡੀਸੀ ਸੁਰਭੀ ਮਲਿਕ ਅਤੇ ਪੁਲੀਸ ਕਮਿਸ਼ਨਰ ਕੌਸਤਬ ਸ਼ਰਮਾ ਮੌਕੇ ’ਤੇ ਪਹੁੰਚ ਗਏ। ਪੁਲਸ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਸਿਵਲ ਹਸਪਤਾਲ ਪਹੁੰਚਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਅਜੇ ਤੱਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਫੋਰੈਂਸਿਕ ਟੀਮ ਵੀ ਮੌਕੇ ‘ਤੇ ਪਹੁੰਚ ਗਈ ਹੈ। ਜ਼ਿਕਰਯੋਗ ਹੈ ਕਿ ਗਰਮੀ ਦੇ ਮੌਸਮ ‘ਚ ਸ਼ਹਿਰ ‘ਚ ਅੱਗ ਲੱਗਣ ਦੀਆਂ ਘਟਨਾਵਾਂ ‘ਚ ਲਗਾਤਾਰ ਵਾਧਾ ਹੋ ਰਿਹਾ ਹੈ।

Exit mobile version