TheUnmute.com

ਘਰਵਾਲੇ ਵੱਲੋਂ ਆਪਣੀ ਦੂਜੀ ਟੀਚਰ ਘਰਵਾਲੀ ਦਾ ਗਲਾ ਵੱਢ ਕੇ ਕਤਲ ਮਾਮਲੇ ਨੂੰ ਲੁਧਿਆਣਾ ਪੁਲਿਸ ਨੇ 12 ਘੰਟਿਆਂ ‘ਚ ਕੀਤਾ ਟਰੇਸ

ਲੁਧਿਆਣਾ, 07 ਨਵੰਬਰ 2023: ਬੀਤੇ ਦਿਨ ਲਗਭਗ ਸਵੇਰ 7.00 ਇਤਲਾਹ ਮਿਲੀ ਕਿ ਮੁਹੱਲਾ ਗੋਲਡਨ ਸਿਟੀ, ਮੰਡੀਆਂ ਕਣਾਂ, ਲੁਧਿਆਣਾ (Ludhiana Police) ਵਿਖੇ ਇੱਕ ਔਰਤ ਦਾ ਗਲਾ ਵੱਢਕੇ ਕਤਲ ਕਰ ਦਿੱਤਾ ਗਿਆ ਹੈ। ਜਿਸਤ ਮ੍ਰਿਤਕਾ ਪੂਜਾ ਦੇਵੀ ਉੱਪਰ ਕਰੀਬ 26 ਸਾਲ ਦੇ ਪਤੀ ਡਡਵਾਲ ਕੁਮਾਰ ਦੇ ਬਿਆਨ ਪਰ ਮੁਕੱਦਮਾ ਨੰਬਰ 250 ਮਿਤੀ 06 ਨਵੰਬਰ 2023 ਅਧੀਨ ਧਾਰਾ 302 ਭ.ਦੰਡ, ਥਾਣਾ ਜਮਾਲਪੁਰ, ਲੁਧਿਆਣਾ, ਬਰ ਖਿਲਾਫ ਨਾਮਲੂਮ ਵਿਅਕਤੀ ਦੇ ਦਰਜ ਰਜਿਸਟਰ ਕੀਤਾ ਗਿਆ।

ਮਨਦੀਪ ਸਿੰਘ ਸਿੰਧ, ਆਈ.ਪੀ.ਐੱਸ. ਕਮਿਸ਼ਨਰ ਪੁਲਿਸ, ਲੁਧਿਆਣਾ (Ludhiana Police) ਦੀਆਂ ਹਦਾਇਤਾਂ ਅਤੇ ਜਸਕਿਰਨਜੀਤ ਸਿੰਘ ਤੇਜਾ, ਪੀ.ਪੀ.ਐੱਸ. ਡੀ.ਸੀ.ਪੀ. ਦਿਹਾਤੀ, ਤੁਸ਼ਾਰ ਗੁਪਤਾ, ਆਈ.ਪੀ.ਐੱਸ. ਏ.ਡੀ.ਸੀ.ਪੀ. ਅਤੇ ਜਤਿੰਦਰ ਸਿੰਘ ਪੀ.ਪੀ.ਐੱਸ. ਏ.ਸੀ.ਪੀ. ਇੰਡ : ਏਰੀਆ -ਏ ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਥਾਣੇਦਾਰ ਜਸਪਾਲ ਸਿੰਘ, ਮੁੱਖ ਅਫਸਰ ਥਾਣਾ ਜਮਾਲਪੁਰ, ਲੁਧਿਆਣਾ ਵੱਲੋਂ ਮੁਕੱਦਮਾ ਦੇ ਪੁਲਿਸ ਮੁਤਾਬਕ ਦੋਸ਼ੀ ਤੜਵਾਲ ਕੁਮਾਰ ਨੂੰ ਮਿਤੀ 06-11-2023 ਨੂੰ ਗ੍ਰਿਫਤਾਰ ਕਰਕੇ ਮੁਕੱਦਮਾ ਨੂੰ ਟਰੇਸ ਕਰਨ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ।

ਤਫਤੀਸ਼ ਦੌਰਾਨ ਮ੍ਰਿਤਕਾ ਪੂਜਾ ਦੇਵੀ ਦੇ ਘਰਵਾਲੇ ਡਡਵਾਲ ਕੁਮਾਰ ਪਾਸੋਂ ਪੁੱਛਗਿਛ ਕਰਨ ਤੇ ਉਸਨੇ ਆਪਣਾ ਜ਼ੁਰਮ ਕਬੂਲ ਕਰਦੇ ਹੋਏ ਦੱਸਿਆ ਕਿ ਉਸ ਵਲੋਂ ਆਪਣੀ ਘਰਵਾਲੀ ਦਾ ਇੱਕ ਬਲੇਡਨੁਮਾ ਹਥਿਆਰ ਨਾਲ ਉਸਦੀ ਦਲ ਦੀ ਰਗ ਕੱਟਕੇ ਕਤਲ ਕਰ ਦਿੱਤਾ ਸੀ। ਵਜ੍ਹਾ ਰੰਜਿਸ ਇਹ ਸੀ ਕਿ ਡਡਵਾਲ ਕੁਮਾਰ ਦੀ ਪਹਿਲੀ ਪਤਨੀ ਏ 02 ਬੱਚੇ ਸਨ, ਜਿਸ ਦੀ ਮੌਤ ਤੋਂ ਬਾਅਦ ਸਾਲ 2017 ਵਿੱਚ ਡਡਵਾਲ ਕੁਮਾਰ ਨੇ ਮ੍ਰਿਤਕਾ ਪੂਜਾ ਦੇਵੀ ਨਾਲ ਦੂਜਾ ਵਿਆਹ ਕਰ ਲਿਆ , ਜਿਸਦੀ ਕੁੱਖੋਂ ਵੀ 02 ਬੱਚੇ ਪੈਦਾ ਹੋਏ। ਮ੍ਰਿਤਕਾ ਪੂਜਾ ਦੇਵੀ ਆਪਣੇ ਬੱਚਿਆਂ ਅਤੇ ਘਰਵਾਲੇ ਨਾਲ ਲੜਾਈ ਝਗੜਾ ਕਰਦੀ ਰਹਿੰਦੀ ਸੀ।

ਪੁਲਿਸ ਮੁਤਾਬਕ ਦੋਸੀ ਆਪਣੇ ਬਚਾਅ ਲਈ ਮਿਤੀ 05-11-203 ਨੂੰ ਵਕਤ ਲਗਭਗ ਸਵੇਰ 06:00 ਪਰ ਇਹ ਕਹਿਕੇ ਚਲਾ ਗਿਆ ਕਿ ਉਹ ਫਗਵਾੜੇ ਆਪਣੇ ਭਰਾ ਕੋਲ ਜਾ ਰਿਹਾ ਹੈ। ਜਿਸਨੇ ਫਗਵਾੜੇ ਜਾ ਕੇ ਆਪਣੀ ਹਾਜ਼ਰੀ ਦਿਖਾਉਣ ਲਈ ਵੀਡੀਆ ਕਾਲਾਂ ਅਤੇ ਆਮ ਕਾਲਾਂ ਵੀ ਕੀਤੀਆਂ। ਜੋ ਰਾਤ ਨੂੰ ਕਰੀਬ 11:00 ਵਜੇ ਬੱਸ ਰਾਹੀ ਲੁਧਿਆਣਾ ਆ ਕੇ ਆਪਣੀ ਘਰਵਾਲੀ ਦਾ ਕਤਲ ਕਰਕੇ ਫਿਰ ਵਾਪਸ ਭਗਵਾੜ ਚਲਾ ਗਿਆ। ਮਿਤੀ 06-11-2001 ਨੂੰ ਉਸਦੀ ਘਰਵਾਲੀ
ਦਾ ਕਤਲ ਹੋਣ ਬਾਰੇ ਉਸਦੇ ਗੁਆਂਢੀਆਂ ਵੱਲੋਂ ਇਤਲਾਹ ਦੇਣ ‘ਤੇ ਦੋਸ਼ੀ ਵਾਪਸ ਲੁਧਿਆਣਾ ਆ ਗਿਆ।

Ludhiana Police

 

 

 

Exit mobile version