Site icon TheUnmute.com

ਲੁਧਿਆਣਾ ਪੁਲਿਸ ਨੇ ਸਕੂਲੀ ਵਿਦਿਆਰਥਣ ਦੇ ਕਤਲ ਕਾਂਡ ਦੀ ਗੁੱਥੀ ਸੁਲਝਾਈ, ਮਾਮਲੇ ‘ਚ ਚਾਰ ਜਣੇ ਗ੍ਰਿਫਤਾਰ

Ludhiana police

ਚੰਡੀਗੜ੍ਹ 17 ਦਸੰਬਰ 2022 : ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਵੀਰਵਾਰ ਸਵੇਰੇ ਇੱਕ ਸਕੂਲੀ ਵਿਦਿਆਰਥਣ ਦੀ ਲਾਸ਼ ਖੇਤਾਂ ਵਿੱਚੋਂ ਮਿਲੀ ਸੀ। ਇਸ ਕਤਲ ਕਾਂਡ ਨੂੰ ਲੁਧਿਆਣਾ ਪੁਲਿਸ (Ludhiana police) ਨੇ ਸੁਲਝਾ ਲਿਆ ਹੈ। ਪੁਲਸ ਨੇ ਇਸ ਮਾਮਲੇ ‘ਚ ਚਾਰ ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਪ੍ਰੇਮ ਪਾਸਵਾਨ, ਅਜੀਤ ਕੁਮਾਰ, ਵਿਕਾਸ ਕੁਮਾਰ ਅਤੇ ਨੀਰਜ ਕੁਮਾਰ ਵਜੋਂ ਹੋਈ ਹੈ।

ਲੁਧਿਆਣਾ ਦੇ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਵਿਦਿਆਰਥਣ ਆਂਚਲ ਦੇ ਪਿੰਡ ਭਾਮੀਆਂ ਦੇ ਰਹਿਣ ਵਾਲੇ ਮੁਲਜ਼ਮ ਪ੍ਰੇਮ ਪਾਸਵਾਨ ਨਾਲ ਪ੍ਰੇਮ ਸਬੰਧ ਸਨ। ਲੜਕੀ ਕੁਝ ਹੋਰ ਲੋਕਾਂ ਨਾਲ ਵੀ ਗੱਲਬਾਤ ਕਰਦੀ ਸੀ। ਇਸ ਕਾਰਨ ਪ੍ਰੇਮ ਪਾਸਵਾਨ ਉਸ ਨਾਲ ਝਗੜਾ ਕਰਦਾ ਸੀ। ਘਟਨਾ ਵਾਲੇ ਦਿਨ ਆਂਚਲ ਸਕੂਲ ਤੋਂ ਪੇਪਰ ਦੇ ਕੇ ਵਾਪਸ ਆ ਰਹੀ ਸੀ ਤਾਂ ਮੁਲਜ਼ਮ ਪ੍ਰੇਮ ਪਾਸਵਾਨ ਉਸ ਨੂੰ ਪਿੰਡ ਤਾਜਪੁਰ ਸਥਿਤ ਆਪਣੇ ਕਿਰਾਏ ਦੇ ਕਮਰੇ ਵਿੱਚ ਲੈ ਗਿਆ।

ਉੱਥੇ ਹੀ ਦੋਵਾਂ ‘ਚ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ। ਇਸ ਦੌਰਾਨ ਪ੍ਰੇਮ ਪਾਸਵਾਨ ਨੇ ਆਂਚਲ ਦਾ ਗਲਾ ਘੁੱਟ ਦਿੱਤਾ। ਮੁਲਜ਼ਮਾਂ ਨੇ ਆਂਚਲ ਦੀ ਲਾਸ਼ ਨੂੰ ਕਮਰੇ ਵਿੱਚ ਹੀ ਛੱਡ ਦਿੱਤੀ । ਕੁਝ ਸਮੇਂ ਬਾਅਦ ਪ੍ਰੇਮ ਪਾਸਵਾਨ ਨੇ ਇਸ ਘਟਨਾ ਦੀ ਜਾਣਕਾਰੀ ਆਪਣੇ ਤਿੰਨ ਦੋਸਤਾਂ ਅਜੀਤ ਕੁਮਾਰ, ਵਿਕਾਸ ਅਤੇ ਨੀਰਜ ਨੂੰ ਦਿੱਤੀ।

ਕਮਿਸ਼ਨਰ ਨੇ ਦੱਸਿਆ ਕਿ ਅਜੀਤ ਅਤੇ ਵਿਕਾਸ ਨੇ ਆਂਚਲ ਦੀ ਲਾਸ਼ ਨੂੰ ਆਪਣੇ ਮੋਟਰਸਾਈਕਲ ‘ਤੇ ਚੁੱਕ ਕੇ ਸਵੇਰੇ 3 ਵਜੇ ਭਾਮੀਆਂ ਕਲਾਂ ਨੇੜੇ ਲਿੰਕ ਰੋਡ ‘ਤੇ ਸੁੱਟ ਦਿੱਤਾ ਅਤੇ ਫ਼ਰਾਰ ਹੋ ਗਏ | ਇਸ ਤੋਂ ਬਾਅਦ ਪ੍ਰੇਮ ਪਾਸਵਾਨ ਅਤੇ ਨੀਰਜ ਕੁਮਾਰ ਨੇ ਵਿਦਿਆਰਥੀ ਦਾ ਬੈਗ ਅਤੇ ਬੂਟ ਅਤੇ ਹੋਰ ਸਮਾਨ ਸੁੰਨਸਾਨ ਜਗ੍ਹਾ ‘ਤੇ ਸੁੱਟ ਦਿੱਤਾ।

Exit mobile version