ਚੰਡੀਗੜ੍ਹ,14 ਜੂਨ 2023: ਲੁਧਿਆਣਾ (Ludhiana) ਵਿੱਚ ਪੁਲਿਸ ਨੇ 60 ਘੰਟਿਆਂ ਵਿੱਚ CMS ਕੰਪਨੀ ਵਿੱਚ ATM ਕੈਸ਼ ਸਮੇਤ 8.49 ਕਰੋੜ ਦੀ ਲੁੱਟ (Robbery) ਦੀ ਗੁੱਥੀ ਸੁਲਝਾ ਲਈ ਹੈ। ਪੁਲਿਸ ਨੇ 10 ਵਿੱਚੋਂ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਇਸਦੇ ਨਾਲ ਹੀ 5 ਕਰੋੜ ਦੀ ਨਕਦੀ ਬਰਾਮਦ ਹੋਈ ਹੈ। ਲੁਧਿਆਣਾ ਦੇ ਪੁਲਿਸ ਕਮਿਸ਼ਨਰ ਮਨਦੀਪ ਸਿੱਧੂ ਇਸ ਮਾਮਲੇ ਵਿੱਚ ਪ੍ਰੈਸ ਕਾਨਫਰੰਸ ਕਰ ਰਹੇ ਹਨ।
ਇਸ ਸੰਬੰਧੀ ਹੁਣ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਇਕ ਪ੍ਰੈਸ ਕਾਨਫ਼ਰੰਸ ਕਰਦਿਆਂ ਕਿਹਾ ਕਿ ਲੁੱਟ ਦੇ ਇਸ ਘਟਨਾਕ੍ਰਮ ਵਿਚ ਦੋ ਲੋਕ ਮੁੱਖ ਸੂਤਰਧਾਰ ਸਨ। ਉਨ੍ਹਾਂ ਅੱਗੇ ਕਿਹਾ ਕਿ ਡਾਕੂ ਹਸੀਨਾ ਮਨਦੀਪ ਕੌਰ ਦੇ 9 ਹੋਰ ਮੈਂਬਰਾਂ ਨੇ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ, ਜਿਸ ਵਿਚ ਇਸ ਲੁੱਟ ਦਾ ਸਾਰਾ ਪਲਾਨ ਮਨਦੀਪ ਕੌਰ ਵੱਲੋਂ ਬਣਾਇਆ ਗਿਆ ਸੀ।
ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਲੁੱਟ (Robbery) ਲਈ 2 ਮੌਡਿਊਲ ਬਣਾਏ ਗਏ ਸਨ ਅਤੇ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਲਈ 2 ਮੋਟਰਸਾਈਕਲਾਂ ਅਤੇ ਇਕ ਕਾਰ ਦੀ ਵਰਤੋਂ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਕਾਊਂਟਰ ਇੰਟੈਲੀਜੈਂਸ ਦੀ ਮਦਦ ਨਾਲ ਇਸ ਕੇਸ ਨੂੰ ਟਰੇਸ ਕੀਤਾ ਗਿਆ ਹੈ। ਉਨ੍ਹਾਂ ਅੱਗੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕਲਾਊਡ ਸਿਸਟਮ ਨਾ ਹੋਣ ਕਾਰਨ ਕੰਪਨੀ ਦੇ ਸੀ.ਸੀ.ਟੀ.ਵੀ. ਕੈਮਰੇ ਫ਼ੇਲ੍ਹ ਹੋ ਗਏ ਸਨ।
ਪਹਿਲਾਂ ਲੁਟੇਰਿਆਂ ਨੇ ਨਕਦੀ ਛੁਪਾਉਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਕੁਝ ਨਕਦੀ ਵੰਡੀ ਗਈ। ਮਨਦੀਪ ਕੌਰ ਅਤੇ ਉਸਦੇ ਪਤੀ ਲਈ ਲੁੱਕ ਆਊਟ ਸਰਕੂਲਰ ਜਾਰੀ ਕੀਤਾ ਗਿਆ ਹੈ। ਲੁੱਟ ਦੀ ਸਾਜ਼ਿਸ਼ ਪਿਛਲੇ 5 ਮਹੀਨਿਆਂ ਤੋਂ ਰਚੀ ਜਾ ਰਹੀ ਸੀ। ਲੁਟੇਰੇ ਲੈ ਕੇ ਜਾਣ ਵਾਲੀ ਕੈਸ਼ ਵੈਨ ਫਲੀਕਰ ਚੱਲ ਰਿਹਾ ਸੀ , ਜਿਸ ਬਾਰੇ ਸਿਰਫ਼ ਡਰਾਈਵਰ ਨੂੰ ਹੀ ਪਤਾ ਸੀ। ਇਸ ਕਾਰਨ ਡਰਾਈਵਰ ਨੂੰ ਸ਼ੱਕ ਹੋ ਗਿਆ | ਉਨ੍ਹਾਂ ਕਿਹਾ ਇਸ ਲਈ ਮਨਜਿੰਦਰ ਮਨੀ ‘ਤੇ ਸ਼ੱਕ ਹੋਇਆ। ਘਟਨਾ ਵਾਲੇ ਦਿਨ ਵੀ ਉਹ ਇਹੀ ਵਾਹਨ ਚਲਾ ਰਿਹਾ ਸੀ। ਇਨ੍ਹਾਂ 10 ਮੁਲਜ਼ਮਾਂ ਵਿੱਚੋਂ ਕਿਸੇ ਨੇ ਵੀ ਮੋਬਾਈਲ ਦੀ ਵਰਤੋਂ ਨਹੀਂ ਕੀਤੀ ਸੀ। ਇਸ ਕਾਰਨ ਲੋਕੇਸ਼ਨ ਰਾਹੀਂ ਉਨ੍ਹਾਂ ਦਾ ਪਤਾ ਨਹੀਂ ਲੱਗ ਸਕਿਆ।
ਉਨ੍ਹਾਂ ਕਿਹਾ ਕਿ ਮਨਦੀਪ ਦੇ ਭਰਾ ਨੇ ਨੋਟਾਂ ਦੀ ਸਟੋਰੀ ਇੰਸਟਾਗ੍ਰਾਮ ‘ਤੇ ਪੋਸਟ ਕੀਤੀ ਹੈ। ਉਸ ਨੂੰ ਵੀ ਬਰਾਮਦ ਕਰ ਲਿਆ ਗਿਆ ਹੈ। ਮਨਦੀਪ ਅਤੇ ਮਨੀ ਨੇ ਕਿਹਾ ਸੀ ਕਿ ਸਾਰਿਆਂ ਨੂੰ ਬਰਾਬਰ ਦਾ ਹਿੱਸਾ ਮਿਲੇਗਾ। ਮਨਦੀਪ ਕੋਲ ਸਭ ਤੋਂ ਵੱਧ ਰਕਮ ਹੋਣ ਦਾ ਸ਼ੱਕ ਹੈ। ਮਨਜਿੰਦਰ ਰਾਤੋ-ਰਾਤ ਅਮੀਰ ਬਣ ਕੇ ਵਿਦੇਸ਼ ਜਾਣਾ ਚਾਹੁੰਦਾ ਸੀ। ਮਨਦੀਪ ਇੱਕ ਐਡਵੋਕੇਟ ਹੈ।