Ludhiana Police

ਲੁਧਿਆਣਾ ਪੁਲਿਸ ਨੇ ਹਾਈਵੇਅ ’ਤੇ ਪੈਂਦੇ ਥਾਣਿਆਂ ਦੀ ਵਧਾਈ ਸੁਰੱਖਿਆ, ਵਾਧੂ ਫੋਰਸ ਤਾਇਨਾਤ

ਚੰਡੀਗੜ੍ਹ 10 ਦਸੰਬਰ 2022: ਪੰਜਾਬ ਦੇ ਤਰਨਤਾਰਨ ਦੇ ਸਰਹਾਲੀ ਥਾਣੇ ‘ਤੇ ਸ਼ੁੱਕਰਵਾਰ ਦੇਰ ਰਾਤ ਰਾਕੇਟ ਲਾਂਚਰ ਨਾਲ ਹਮਲਾ ਕੀਤਾ ਗਿਆ। ਇਸ ਤੋਂ ਬਾਅਦ ਲੁਧਿਆਣਾ ਪੁਲਿਸ (Ludhiana Police) ਅਲਰਟ ਮੋਡ ‘ਤੇ ਹੈ। ਜ਼ਿਲ੍ਹਾ ਪੁਲਿਸ ਨੇ ਹਾਈਵੇਅ ’ਤੇ ਪੈਂਦੇ ਥਾਣਿਆਂ ਦੀ ਸੁਰੱਖਿਆ ਵਧਾ ਦਿੱਤੀ ਹੈ। ਪੁਲਿਸ ਪ੍ਰਸ਼ਾਸਨ ਵੱਲੋਂ ਲਾਡੋਵਾਲ ਥਾਣੇ ਦੇ ਬਾਹਰ ਕੰਕਰੀਟ ਦੇ ਬੰਕਰ ਬਣਾਏ ਜਾ ਰਹੇ ਹਨ।

ਇੱਟਾਂ ਅਤੇ ਸੀਮਿੰਟ ਨਾਲ ਬੰਕਰ ਬਣਾ ਕੇ ਥਾਣੇ ਦੀ ਸੁਰੱਖਿਆ ਵਿਵਸਥਾ ਨੂੰ ਮਜ਼ਬੂਤ ​​ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਜ਼ਿਲ੍ਹਾ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਉੱਚ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ। ਮੀਟਿੰਗ ਵਿੱਚ ਸਾਰੇ ਥਾਣਿਆਂ ‘ਤੇ 24 ਘੰਟੇ ਨਜ਼ਰ ਰੱਖਣ ਦੇ ਆਦੇਸ਼ ਦਿੱਤੇ ਗਏ ਹਨ । ਦੱਸਿਆ ਜਾ ਰਿਹਾ ਹੈ ਕਿ ਹਾਈਵੇਅ ‘ਤੇ ਥਾਣਿਆਂ ਅਤੇ ਚੌਕੀਆਂ ‘ਤੇ ਵਾਧੂ ਫੋਰਸ ਤਾਇਨਾਤ ਕੀਤੀ ਜਾ ਰਹੀ ਹੈ।

Scroll to Top