TheUnmute.com

ਲੁਧਿਆਣਾ ਪੁਲਿਸ ਵੱਲੋਂ ਬਹੁ-ਕਰੋੜੀ ਡਕੈਤੀ ਗੈਂਗ ਦਾ 96 ਘੰਟਿਆਂ ‘ਚ ਪਰਦਾਫਾਸ਼

ਲੁਧਿਆਣਾ, 13 ਸਤੰਬਰ 2023: ਡਾਕਟਰ ਹਰਕਮਲ ਬੰਗਾ ਪਤਨੀ ਡਾ: ਵਹਿਗੁਰੂ ਪਾਲ ਸਿੱਧੂ, ਵਾਸੀ ਮਕਾਨ ਨੰਬਰ 532, ਸ਼ਹੀਦ ਭਗਤ ਸਿੰਘ ਨਗਰ ਪੱਖੋਵਾਲ ਰੋਡ ਲੁਧਿਆਣਾ ਨੇ ਇੰਚਾਰਜ ਚੌਂਕੀ ਸ਼ਹੀਦ ਭਗਤ ਸਿੰਘ ਨਗਰ ਥਾਣਾ ਦੁੱਗਰੀ (Ludhiana police) ਨੂੰ ਇਤਲਾਹ ਦਿੱਤੀ ਕਿ ਮਿਤੀ 14 ਸਤੰਬਰ 2023 ਨੂੰ ਉਹ ਆਪਣਾ ਕਲੀਨਿਕ ਬੰਦ ਕਰਕੇ ਵਕਤ (08:45 ਪੀ.ਐਮ ਆਪਣੇ ਘਰ ਪਹੁੰਚੀ ਤਾਂ ਉਸ ਦੇ ਚੋਕੀਦਾਰ ਨੇ ਘਰ ਦਾ ਗੇਟ ਖੋਲ੍ਹਿਆ ਤਾਂ ਉਸਨੇ ਆਪਣੀ ਗੱਡੀ ਅੰਦਰ ਲਗਾ ਦਿੱਤੀ ਤੇ ਚੌਕੀਦਾਰ ਨੇ ਘਰ ਦੋ ਮੇਨ ਗੇਟ ਦਾ ਤਾਲਾ ਲੱਗਾ ਦਿੱਤਾ।

ਉਸਦਾ ਪਤੀ ਪਹਿਲਾ ਹੀ ਘਰ ਵਿੱਚ ਮੌਜੂਦ ਸੀ। ਜੋ ਆਪਣੇ ਘਰ ਦਾ ਮੇਨ ਦਰਵਾਜਾ ਖੋਲ ਕੇ ਅੰਦਰ ਚਲੀ ਗਈ ਤਾਂ ਇੰਨੇ ਵਿੱਚ 04 ਅਣਪਛਾਤੇ ਨੌਜਵਾਨ ਜਿਹਨਾਂ ਨੇ ਮੂੰਹ ‘ਤੇ ਮਾਸਕ ਪਾਏ ਹੋਏ ਸਨ | ਉਹਨਾਂ ਦੇ ਪਲਾਟ ਦੀ ਚਾਰ-ਦੀਵਾਰੀ ਦੇ ਉੱਪਰ ਦੀ ਟੱਪ ਕੇ ਘਰ ਅੰਦਰ ਦਾਖਲ ਹੋਏ, ਜਿਹਨਾਂ ਨੇ ਚੌਂਕੀਦਾਰ ਸ਼ਿੰਗਾਰਾ ਸਿੰਘ, ਉਸਦੇ ਅਤੇ ਉਸਦੇ ਘਰਵਾਲੇ ਦੇ ਹੱਥ ਖਾਕੀ ਟੇਪ ਨਾਲ ਬੰਨ ਦਿੱਤੇ ਤੇ ਜਾਨੋ ਮਾਰਨ ਦਾ ਡਰਾਵਾ ਦੇ ਕੇ ਸੋਫੇ ‘ਤੇ ਬਿਠਾ ਦਿੱਤਾ ਤੇ ਫਿਰ ਉਸਨੂੰ ਆਪਣੇ ਨਾਲ ਸਟੋਰ ਅੰਦਰ ਲੈ ਗਏ, ਜਿਥੇ ਉਸਨੇ ਆਪਣੀ ਅਲਮਾਰੀ ਖੋਲ ਕੇ ਸੋਨੇ ਦੇ ਗਹਿਣੇ ਅਤੇ ਕੈਸ਼ ਉਹਨਾਂ ਦੇ ਹਵਾਲੇ ਕਰ ਦਿੱਤਾ।

ਜਿਹਨਾਂ ਨੇ ਘਰ ਅੰਦਰ ਲੱਗਾ ਡੀ.ਵੀ.ਆਰ ਵੀ ਉਤਾਰ ਲਿਆ ਤੇ ਉਸਦੀ ਬਾਂਹ ਵਿੱਚ ਪਾਇਆ ਸੋਨੇ ਦਾ ਰੈਸਲਟ ਉਤਾਰ ਲਿਆ, ਘਰ ਦਾ ਮੇਨ ਗੇਟ ਖੋਲ ਕੇ ਕਾਰ ਨੰਬਰ PB-10 CA 0600 ਮਾਰਕਾ ਮਰੂਤੀ SX-4 ਮਾਡਲ 2007 ਰੰਗ ਲਾਈਟ ਗੋਲਡਨ ਪਰ ਸਵਾਰ ਹੋ ਕੇ ਮੌਕੇ ਤੋ ਫਰਾਰ ਹੋ ਗਏ | ਇਸ ਵਾਰਦਾਤ ਸਬੰਧੀ ਮੁਕੱਦਮਾ ਨੰਬਰ 161 ਮਿਤੀ 15.09.2023 ਅ/ਧ 392, 506, 34 ਭਾ: ਦੰਡ ਥਾਣਾ ਦੁੱਗਰੀ ਲੁਧਿਆਣਾ ਬਰਖਿਲਾਫ (04 ਨਾ-ਮਾਲੂਮ ਵਿਅਕਤੀਆਂ ਦੇ ਦਰਜ ਰਜਿਸਟਰ ਕੀਤਾ ਗਿਆ।

ਮਨਦੀਪ ਸਿੰਘ ਸਿੱਧੂ ਆਈ.ਪੀ.ਐੱਸ ਕਮਿਸ਼ਨਰ ਪੁਲਿਸ ਲੁਧਿਆਣਾ  (Ludhiana Police ) ਵੱਲੋ ਇਸ ਬਹੁ-ਕਰੋੜੀ ਲੁੱਟ ਦੀ ਵਾਰਦਾਤ ਨੂੰ ਟਰੇਸ ਕਰਨ ਲਈ ਸ: ਜਸਕਿਰਨਜੀਤ ਸਿੰਘ ਤੇਜਾ ਪੀ.ਪੀ.ਐੱਸ ਡਿਪਟੀ ਕਮਿਸ਼ਨਰ ਪੁਲਿਸ (ਦਿਹਾਤੀ), ਲੁਧਿਆਣਾ, ਸੁਹੇਲ ਕਾਸਿਮ ਮੀਰ ਆਈ.ਪੀ.ਐੱਸ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜੋਨ-2, ਲੁਧਿਆਣਾ, ਗੁਰਇਕਬਾਲ ਸਿੰਘ ਪੀ.ਪੀ.ਐਸ ਸਹਾਇਕ ਕਮਿਸ਼ਨਰ ਪੁਲਿਸ, ਦੱਖਣੀ, ਲੁਧਿਆਣਾ ਦੀ ਅਗਵਾਈ ਹੇਠ ਇੰਸਪੈਕਟਰ ਮੱਧੂ ਬਾਲਾ ਮੁੱਖ ਅਫਸਰ ਥਾਣਾ ਦੁੱਗਰੀ, ਲੁਧਿਆਣਾ, ਸ:ਥ ਬਲਵੀਰ ਸਿੰਘ ਇੰਚਾਰਜ ਚੌਂਕੀ ਐਸ.ਬੀ.ਐਸ ਨਗਰ ਲੁਧਿਆਣਾ ਸਮੇਤ ਥਾਣੇਦਾਰ ਜਸਵਿੰਦਰ ਸਿੰਘ, ਇੰਚਾਰਜ ਸੇਫ ਸਿਟੀ, ਲੁਧਿਆਣਾ ਅਤੇ ਹੋਰ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ।

ਜਿਹਨਾਂ ਵੱਲੋ ਖੂਫੀਆਂ ਅਤੇ ਟੈਕਨੀਕਲ ਸੋਰਸਾਂ ਰਾਹੀਂ ਇਸ ਵਾਰਦਾਤ ਨੂੰ 96 ਘੰਟਿਆਂ ਦੇ ਅੰਦਰ- ਅੰਦਰ ਟਰੇਸ ਕਰਕੇ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ 4 ਦੋਸ਼ੀਆਨ ਗੁਰਵਿੰਦਰ ਸਿੰਘ ਉਰਫ ਸੋਨੂੰ, ਪਵਨੀਤ ਸਿੰਘ ਉਰਫ ਸਾਲੂ, ਜਗਪ੍ਰੀਤ ਸਿੰਘ ਅਤੇ ਸਾਹਿਲਦੀਪ ਸਿੰਘ ਨੂੰ ਮਿਤੀ 19.09.2023 ਨੂੰ ਮੁੱਕਦਮਾ ਵਿੱਚ ਗ੍ਰਿਫਤਾਰ ਕੀਤਾ ਹੈ |

ਉਹਨਾਂ ਪਾਸੋਂ ਲੁੱਟ ਵਿਚ ਵਰਤੀ ਗੱਡੀ ਨੰਬਰ PB-10-FP-7151 ਮਾਰਕਾ ਹੁੰਡਈ ਆਈ-20 ਅਤੇ ਲੁੱਟ ਕੀਤੀ ਗਈ ਕਾਰ ਨੰਬਰ PB-10-CA-0600 ਮਾਰਕਾ ਮਾਰੂਤੀ SX-4 ਮਾਡਲ 2007 ਰੰਗ ਲਾਈਟ ਗੋਲਡਨ ਬ੍ਰਾਮਦ ਕਰਵਾਈਆਂ ਗਈਆਂ। ਇਸਤੋਂ ਇਲਾਵਾ ਲੁੱਟ ਕੀਤੀ ਨਗਦੀ 03 ਕਰੋੜ 51 ਲੱਖ 3 ਹਜਾਰ 700 ਰੁਪਏ/-, 271.35 ਗ੍ਰਾਮ ਸੋਨੇ ਦੇ ਗਹਿਣੇ, 88 ਗ੍ਰਾਮ ਚਾਂਦੀ (ਸਿਲਵਰ, ਹੋਟਲ ਫੇਅਰਵੇਅ, ਅੰਮ੍ਰਿਤਸਰ ਤੋਂ ਬ੍ਰਾਮਦ ਕਰਵਾਏ ਗਏ। ਜਿਨ੍ਹਾਂ ਪਾਸੋਂ 12 ਬੋਰ ਦਾ ਦੋਸ਼ੀ ਕੱਟਾ ਸਮੇਤ 6 ਰੌਦ ਬ੍ਰਾਮਦ ਕੀਤੇ ਗਏ ਅਤੇ ਮੁਕੱਦਮਾ ਵਿਚ ਜੁਰਮ 25–54-59 ਅਸਲਾ ਐਕਟ ਦਾ ਵਾਧਾ ਕੀਤਾ ਗਿਆ। ਦੋਸ਼ੀਆਨ ਨੂੰ ਅੱਜ ਅਦਾਲਤ ‘ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਵੀ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾਵੇਗੀ।

 

Exit mobile version