TheUnmute.com

ਲੁਧਿਆਣਾ ਪੁਲਿਸ ਵੱਲੋਂ ਅੰਤਰਰਾਸ਼ਟਰੀ ਪੱਧਰ ‘ਤੇ ਸੋਨੇ ਦੀ ਤਸਕਰੀ ਅਤੇ ਲੁੱਟ-ਖੋਹ ਕਰਨ ਵਾਲੇ 4 ਜਣੇ ਮਹਿਲਾ ਸਾਥਣ ਸਮੇਤ ਗ੍ਰਿਫਤਾਰ

ਲੁਧਿਆਣਾ, 27 ਸਤੰਬਰ 2023: ਮਨਦੀਪ ਸਿੰਘ ਸਿੱਧੂ, ਆਈ.ਪੀ.ਐਸ, ਕਮਿਸ਼ਨਰ ਪੁਲਿਸ ਲੁਧਿਆਣਾ (Ludhiana Police) ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇੰਟਰਨੈਸ਼ਨਲ ਪੱਧਰ ‘ਤੇ ਸਮੱਗਲਿੰਗ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਕਰਨ ਵਾਲਿਆਂ ਦੇ ਖ਼ਿਲਾਫ਼ ਐਕਸ਼ਨ ਲੈਂਦੇ ਹੋਏ ਹਰਮੀਤ ਸਿੰਘ ਹੁੰਦਲ, ਪੀ.ਪੀ.ਐਸ, ਡੀ.ਸੀ.ਪੀ. ਇੰਨਵੈਸਟੀਗੇਸ਼ਨ ਲੁਧਿਆਣਾ ਦੀ ਨਿਗਰਾਨੀ ਹੇਠ ਮਿਸ ਰੁਪਿੰਦਰ ਕੌਰ ਸਰਾਂ, ਪੀ.ਪੀ.ਐਸ. ਏ.ਡੀ.ਸੀ.ਪੀ.ਇੰਨਵੈੱਸਟੀਗੇਸ਼ਨ ਲੁਧਿਆਣਾ ਅਤੇ ਗੁਰਪ੍ਰੀਤ ਸਿੰਘ, ਪੀ.ਪੀ.ਐਸ. ਏ.ਸੀ.ਪੀ ਡਿਟੈਕਟਿਵ-2 ਲੁਧਿਆਣਾ ਦੀ ਅਗਵਾਈ ਹੇਠ ਇੰਸਪੈਕਟਰ ਬੇਅੰਤ ਜੁਨੇਜਾ, ਇੰਚਾਰਜ ਕ੍ਰਾਇਮ ਬ੍ਰਾਂਚ-2, ਲੁਧਿਆਣਾ ਦੀ ਪੁਲਿਸ ਪਾਰਟੀ ਨੇ ਹਰਜਿੰਦਰ ਸਿੰਘ ਉਰਫ ਬੱਬਾ, ਸਤਨਾਮ ਸਿੰਘ ਉਰਫ ਸੋਢੀ, ਹਰਪ੍ਰੀਤ ਸਿੰਘ ਉਰਫ ਬੱਬੂ, ASI ਕਮਲ ਕਿਸ਼ੋਰ ਤਾਇਨਾਤੀ ਸੀ.ਆਈ.ਏ ਸਟਾਫ ਗੁਰਦਾਸਪੁਰ ਅਤੇ ਨੇਹਾ ਪੁੱਤਰੀ ਰਮੇਸ਼ ਨੂੰ ਗ੍ਰਿਫਤਾਰ ਕੀਤਾ ਗਿਆ ਹੈ ।

ਇਹਨਾਂ ਕੋਲੋਂ 01 ਕਾਰ ਸਕਾਰਪੀਓ ਨੰਬਰੀ PB-06R-8140, ਅੱਠ ਲੱਖ ਰੁਪਏ ਲੁੱਟ ਦੀ ਰਕਮ ਲੁੱਟ ਦੇ 02 ਮੋਬਾਇਲ ਫੋਨ ਅਤੇ 01 ਪਾਸਪੋਰਟ ਬ੍ਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਇਹਨਾਂ ਮੁਲਜਮਾਂ ਦੇ ਖ਼ਿਲਾਫ਼ ਮੁਕੱਦਮਾ ਨੰਬਰ 463 ਮਿਤੀ 26.09.2023 ਅ/ਧ 392,120ਬੀ ਭ:ਦੰਡ, ਥਾਣਾ ਡਿਵੀਜਨ ਨੰਬਰ 07, ਲੁਧਿਆਣਾ ਦਰਜ ਰਜਿਸਟਰ ਕੀਤਾ ਗਿਆ ਹੈ। ਗ੍ਰਿਫਤਾਰ ਮੁਲਜ਼ਮਾਂ ਨੂੰ ਮਾਨਯੋਗ ਅਦਲਾਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਬਰੀਕੀ ਨਾਲ ਪੁੱਛਗਿਛ ਕੀਤੀ ਜਾਵੇਗੀ, ਪੁਛਗਿੱਛ ਤੋਂ ਕਈ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ |

ਪੁਲਿਸ (Ludhiana Police) ਮੁਤਾਬਕ ਮਿਤੀ 09 ਸਤੰਬਰ 2023 ਨੂੰ ਅੰਤਰਰਾਸ਼ਟਰੀ ਸੋਨਾ ਸਮੱਗਲਿੰਗ ਰੈਕਿਟ ਜੋ ਅੰਤਰਰਾਜੀ ਏਅਰਪੋਰਟ ਰਾਜਾਸਾਸੀ, ਸ੍ਰੀ ਅੰਮ੍ਰਿਤਸਰ ਰਾਂਹੀ ਸਮੱਗਲਿੰਗ ਦਾ ਧੰਦਾ ਕਰਦੇ ਸਨ, ਜਿਸ ਸਬੰਧੀ ਮੁਕੱਦਮਾ ਨੰਬਰ 163 ਮਿਤੀ 09-09-2023 ਅਧੀਨ ਧਾਰਾ 25-54-59 ਅਸਲਾ ਐਕਟ ਥਾਣਾ ਸਲੇਮ ਟਾਬਰੀ ਦਰਜ ਰਜਿਸਟਰ ਕੀਤਾ ਗਿਆ ਸੀ |

Ludhiana Police

Exit mobile version