Ludhiana police

ਲੁੱਟਾਂ-ਖੋਹਾਂ, ਡਕੈਤੀਆਂ ਕਰਨ ਵਾਲੇ ਗੈਂਗ ਦੇ 4 ਮੈਂਬਰ ਲੁਧਿਆਣਾ ਪੁਲਿਸ ਵਲੋਂ ਹਥਿਆਰ, ਮੋਟਰਸਾਇਕਲਾਂ, ਟੈਬ ਤੇ ਹੈਰੋਇਨ ਸਮੇਤ ਕਾਬੂ

ਲੁਧਿਆਣਾ 14 ਅਕਤੂਬਰ 2022: ਕੌਸ਼ਤਬ ਸ਼ਰਮਾ ਆਈ.ਪੀ.ਐਸ ਪੁਲਿਸ ਕਮਿਸ਼ਨਰ ਲੁਧਿਆਣਾ ਵੱਲੋਂ ਸ਼ਹਿਰ ਵਿੱਚ ਚੋਰੀਆਂ,ਲੁੱਟਾਂ,ਖੋਹਾਂ ਦੀਆਂ ਵਧ ਰਹੀਆਂ ਵਾਰਦਾਤਾਂ ਨੂੰ ਰੋਕਣ ਲਈ ਸਮਾਜ ਵਿਰੋਧੀ ਅਨਸਰਾਂ ਅਤੇ ਨਸ਼ਾ ਤਸਕਰਾਂ ਦੇ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿਮ ਤਹਿਤ ਮਾਨਯੋਗ ਵਰਿੰਦਰਪਾਲ ਸਿੰਘ ਬਰਾੜ ਪੀ.ਪੀ.ਐਸ. ਡੀ.ਸੀ.ਪੀ.ਇੰਨਵੈਸਟੀਗੇਸ਼ਨ ਲੁਧਿਆਣਾ, ਸ਼੍ਰੀਮਤੀ ਰੁਪਿੰਦਰ ਕੌਰ ਸਰਾਂ ਪੀ.ਪੀ.ਐਸ ਏ.ਡੀ.ਸੀ.ਪੀ.ਇੰਨਵੈਸਟੀਗੇਸ਼ਨ ਲੁਧਿਆਣਾ ਅਤੇ ਗੁਰਪ੍ਰੀਤ ਸਿੰਘ ਪੀ.ਪੀ.ਐਸ. ਏ.ਸੀ.ਪੀ.ਡਿਟੈਕਟਿਵ-2 ਲੁਧਿਆਣਾ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਬੇਅੰਤ ਜੁਨੇਜਾ ਇੰਚਾਰਜ ਕ੍ਰਾਇਮ ਬ੍ਰਾਚ-2ਫ਼ਲੁਧਿਆਣਾ ਦੀਆਂ ਦੀ ਨਿਗਰਾਨੀ ਹੇਠ ਕ੍ਰਾਇਮ ਬ੍ਰਾਚ-2 ਲੁਧਿਆਣਾ ਦੀ ਪੁਲਿਸ ਪਾਰਟੀ ਵੱਲੋਂ ਮੁਖਬਰ ਦੀ ਇਤਲਾਹ ‘ਤੇ ਗਲਾਡਾ ਗਰਾਂਊਡ ਮੋਤੀ ਨਗਰ ਲੁਧਿ ਵਿੱਚ ਬੈਠਕੇ ਫੈਕਟਰੀ ਵਿੱਚ ਡਾਕਾ ਮਾਰਨ ਦੀ ਦੀ ਯੋਜਨਾ ਬਣਾਉਦੇ ਗੈਂਗ ਦੇ 05 ਮੈਂਬਰਾ ਖ਼ਿਲਾਫ ਮਾਮਲਾ ਦਰਜ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ |

ਇਨ੍ਹਾਂ ਵਿੱਚ ਗੁਰਵਿੰਦਰ ਸਿੰਘ ਉਰਫ ਦੀਪੂ ਪੁੱਤਰ ਮਲਕੀਤ ਸਿੰਘ ਵਾਸੀ ਗਲੀ ਨੰਬਰ 05 ਮੁਹੱਲਾ ਜਨਕਪੁਰੀ ਲੁਧਿਆਣਾ,ਅਮਨ ਸਿੰਘ ਉਰਫ ਅਮਨ ਪੁੱਤਰ ਅਮਰਜੀਤ ਸਿੰਘ ਵਾਸੀ ਗਲੀ ਨੰਬਰ 03 ਮੁਹੱਲਾ ਹਰੀ ਕਰਤਾਰ ਕਲੋਨੀ ਲੁਧਿਆਣਾ,ਜਸਪਾਲ ਕੁਮਾਰ ਪੁੱਤਰ ਪਵਨ ਕੁਮਾਰ ਵਾਸੀ ਮੁਹੱਲਾ ਇਸਲਾਮਗੰਜ ਲੁਧਿਆਣਾ,ਮੁਹੰਮਦ ਮਹਿਮੂਦ ਉਰਫ ਮੁੱਲਾ ਪੁੱਤਰ ਸ਼ਕੀਲ ਅਹਿਮਦ ਵਾਸੀ ਗਲੀ ਨੰਬਰ 01 ਮੁਹੱਲਾ ਗਣੇਸ਼ ਨਗਰ ਲੁਧਿਆਣਾ ਅਤੇ ਅਮਨਦੀਪ ਸਿੰਘ ਉਰਫ ਅਮਨ ਵਾਸੀ ਸ਼ਿਮਲਾਪੁਰੀ ਲੁਧਿਆਣਾ ਦੇ ਖਿਲਾਫ ਮੁਕੱਦਮਾ ਨੰਬਰ 231 ਮਿਤੀ 14.10.2022 ਅਫ਼ਧ 399,402,411 ਆਈ.ਪੀ.ਸੀ,ਥਾਣਾ ਮੋਤੀ ਨਗਰ ਲੁਧਿਆਣਾ ਦਰਜ ਰਜਿਸਟਰ ਕਰਕੇ ਦੋਸ਼ੀਆਨ ਗੁਰਵਿੰਦਰ ਸਿੰਘ ਉਰਫ ਦੀਪੂ ਪੁੱਤਰ ਮਲਕੀਤ ਸਿੰਘ ਵਾਸੀ ਗਲੀ ਨੰਬਰ 05 ਮੁਹੱਲਾ ਜਨਕਪੁਰੀ ਲੁਧਿਆਣਾ,ਅਮਨ ਸਿੰਘ ਉਰਫ ਅਮਨ ਪੁੱਤਰ ਅਮਰਜੀਤ ਸਿੰਘ ਵਾਸੀ ਗਲੀ ਨੰਬਰ 03 ਮੁਹੱਲਾ ਹਰੀ ਕਰਤਾਰ ਕਲੋਨੀ ਲੁਧਿਆਣਾ,ਜਸਪਾਲ ਕੁਮਾਰ ਪੁੱਤਰ ਪਵਨ ਕੁਮਾਰ ਵਾਸੀ ਮੁਹੱਲਾ ਇਸਲਾਮਗੰਜ ਲੁਧਿਆਣਾ ਨੁੂੰ ਹਸਬ ਜਾਬਤਾ ਗ੍ਰਿਫਤਾਰ ਕਰਕੇ ਦੋਸ਼ੀਆਂ ਕੋਲਂੋ 01 ਕਾਰ ਮਾਰਕਾ,02 ਮੋਟਰਸਾਇਕਲ,01-ਦਾਤ ਲੋਹਾ,01-ਸਬਲ ਲੋਹਾ,02-ਸਰੀਆ ਲੋਹਾ ਅਤੇ 01-ਕਿਰਪਾਨ ਲੋਹਾ ਬ੍ਰਾਮਦ ਹੋਏ।

ਦੋਸ਼ੀਆ ਦੀ ਮੁੱਢਲੀ ਪੁੱਛ-ਗਿੱਛ ਪਰ ਦੱਸਿਆ ਚੋਰੀ ਦਾ ਸਮਾਨ ਰੱਖਣ ਵਾਲੇ ਕੁਲਦੀਪ ਕੁਮਾਰ ਪੁੱਤਰ ਰਮੇਸ਼ ਕੁਮਾਰ ਵਾਸੀ ਪਿੰਡ ਗੁਰਥਾਨੀ ਥਾਣਾ ਅੱਤਰੌਲੀਆ ਜਿਲਾ ਅਜਮਗੜ ਉੱਤਰ- ਪ੍ਰਦੇਸ਼ ਹਾਲ ਵਾਸੀ ਰਿਸ਼ਬ ਟੈਕਸਟਾਇਲ ਫੈਕਟਰੀ ਨੰਬਰ 18ਫ਼ਏ ਟੈਕਸਟਾਇਲ ਕਲੋਨੀ ਇੰਡਸਟਰੀ ਏਰੀਆ- ਏ ਥਾਣਾ ਮੋਤੀ ਨਗਰ ਲੁਧਿਆਣਾ ਨੂੰ ਹਸਬ ਜਾਬਤਾ ਗ੍ਰਿਫਤਾਰ ਕਰਕੇ ਜਿਸ ਪਾਸੋਂ ਖੋਹ ਕੀਤੇ 24 ਮੋਬਾਇਲ ਫੋਨ ਵੱਖ-ਵੱਖ ਮਾਰਕੇ ਅਤੇ 01 ਟੈਬ ਬ੍ਰਾਮਦ ਕੀਤੇ ਹਨ ਜਿਨਾ ਨੇ ਮੁੱਢਲੀ ਪੁੱਛ-ਗਿੱਛ ਦੌਰਾਨ ਥਾਣਾ ਮੋਤੀ ਨਗਰ ਦੇ ਏਰੀਏ,ਥਾਣਾ ਡਵੀਜਨ ਨੰਬਰ 02 ਲੁਧਿਆਣਾ ਦੇ ਏਰੀਏ ਅਤੇ ਦਿੱਲੀ ਰੋਡ ਤੋਂ ਕਰੀਬ 48 ਵਾਰਦਾਤਾਂ ਮੋਬਾਇਲ ਅਤੇ ਪੈਸੇ ਖੋਹਣ ਦੀਆਂ ਮੰਨੀਆਂ ਹਨ ਜਿਹਨਾ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਪੁੱਛ-ਗਿੱਛ ਕੀਤੀ ਜਾਵੇਗੀ। ਹੋਰ ਕਈ ਇੰਕਸਾਫ ਹੋਣ ਦੀ ਸੰਭਵਾਨਾ ਹੈ।

ਮਿਤੀ 13.10.2022 ਨੂੰ ਅਸ਼ੀ ਬਲਜੀਤ ਸਿੰਘ ਸਮੇਤ ਪੁਲਿਸ ਪਾਰਟੀ ਦੇ ਟੀ-ਪੁਆਇੰਟ ਗਹਿਲੇਵਾਲ ਰਾਹੋ ਰੋਡ ਲੁਧਿਆਣਾ ਵਿਖੇ ਨਾਕਾ-ਬੰਦੀ ਕਰਕੇ ਸ਼ੱਕੀ-ਪੁਰਸ਼ਾ,ਸ਼ੱਕੀ ਵਹੀਕਲਾਂ ਦੀ ਚੈਕਿੰਗ ਕਰ ਰਿਹਾ ਸੀ ਤਾਂ ਦੌਰਾਨੇ ਚੈਕਿੰਗ ਸ਼ੱਕ ਦੀ ਬਿਨਾ੍ਹ ਤੇ ਮੋਨੇ ਨੌਜਵਾਨ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸਨੇ ਪੁੱਛਣ ਪਰ ਆਪਣਾ ਨਾਮ ਵਿਨੋਦ ਜੈਸਵਾਲ ਪੁੱਤਰ ਰਾਮ ਰੂਪ ਵਾਸੀ ਪਿੰਡ ਸਿਸਰਾਓ ਥਾਣਾ ਕਰਨੈਲ ਗੰਜ ਜਿਲਾ ਗੌਂਡਾ ਯੂ.ਪੀ ਹਾਲ ਵਾਸੀ ਕਿਰਾਏਦਾਰ ਹੌਲੀਪੱਥ ਸਕੂਲ ਗਲੀ ਨੰਬਰ 08 ਮਹੱਲਾ ਨਿਊ ਮਾਧੋਪੁਰੀ ਥਾਣਾ ਦਰੇਸੀ ਲੁਧਿਆਣਾ ਦੱਸਿਆ ਜਿਸਦੀ ਤਲਾਸ਼ੀ ਦੌਰਾਨ ਵਿਨੋਦ ਜੈਸਵਾਲ ਪਾਸੋਂ 20 ਗ੍ਰਾਮ ਹੈਰੋਇਨ ਬ੍ਰਾਮਦ ਹੋਈ।ਜਿਸ ਦੇ ਖਿਲਾਫ ਮੁਕੱਦਮਾ ਨੰਬਰ 151 ਮਿਤੀ 13.10.2022 ਅਫ਼ਧ 21ਫ਼61ਫ਼85 ਐਨ.ਡੀ.ਪੀ.ਐੱਸ.ਐਕਟ ਥਾਣਾ ਬਸਤੀ ਜੌਧੇਵਾਲ ਲੁਧਿਆਣਾ ਦਰਜ ਰਜਿਸਟਰ ਕਰਵਾਕੇ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ।ਜਿਸ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਪੁੱਛ-ਗਿੱਛ ਕੀਤੀ ਜਾਵੇਗੀ।

ਬ੍ਰਾਮਦਗੀ : 01 ਕਾਰ ਮਾਰਕਾ ਰੀਟੇਜ ਰੰਗ ਚਿੱਟਾ ਨੰਬਰੀ ਫਭ10ਧਂ4780 01 ਮੋਟਰਸਾਇਕਲ ਮਾਰਕਾ ਹੀਰੋ ਸਪਲੈਂਡਰ ਪਲੱਸ ਰੰਗ ਸਿਲਵਰ ਨੰਬਰੀਫਭ10੍ਹਢ6928 01 ਮੋਟਰਸਾਇਕਲ ਮਾਰਕਾ ਹੀਰੋ ਸਪਲੈਂਡਰ ਪਲੱਸ ਰੰਗ ਕਾਲਾ ਨੰਬਰੀ ਫਭ91ਥ8472 24 ਮੋਬਾਇਲ ਫੋਨ ਵੱਖ-ਵੱਖ ਮਾਰਕੇ ਅਤੇ 01 ਟੈਬ 01-ਦਾਤ ਲੋਹਾ,01-ਸਬਲ ਲੋਹਾ,02-ਸਰੀਆ ਲੋਹਾ ਅਤੇ 01-ਕਿਰਪਾਨ ਲੋਹਾ

ਬ੍ਰਾਮਦਗੀ – 20 ਗ੍ਰਾਮ ਹੈਰੋਇਨ

ਗ੍ਰਿਫਤਾਰ ਦੋਸ਼ੀਆਂ ਦਾ ਨਾਮ ਤੇ ਵੇਰਵਾ

ਦੋਸ਼ੀ:- 1. ਗੁਰਵਿੰਦਰ ਸਿੰਘ ਉਰਫ ਦੀਪੂ ਪੁੱਤਰ ਲੇਟ ਮਲਕੀਤ ਸਿੰਘ ਵਾਸੀ ਕਿਰਾਏਦਾਰ ਕਾਮਰੇਡ ਦਾ ਮਕਾਨ ਨੰਬਰ 824 ਗਲੀ
ਨੰਬਰ 05 ਮੁਹੱਲਾ ਜਨਕਪੁਰੀ ਥਾਣਾ ਡਵੀਜਨ ਨੰਬਰ 05 ਜਿਲਾ ਲੁਧਿਆਣਾ ਉਮਰ ਕਰੀਬ 24 ਸਾਲ ਜਿਸਦੇ ਖਿਲਾਫ ਪਹਿਲਾਂ ਵੀ ਮੁਕੱਦਮਾ ਨੰਬਰ 138 ਮਿਤੀ 04.05.2018 ਅਫ਼ਧ 323,325,148,149,382 ਆਈ.ਪੀ.ਸੀ ਥਾਣਾ ਡਵੀਜਨ ਨੰਬਰ 05 ਲੁਧਿ ਅਤੇ ਮੁਕੱਦਮਾ ਨੰਬਰ 25 ਮਿਤੀ 14.7.2018 ਅਫ਼ਧ 379ਬੀ,148,149 ਆਈ.ਪੀ.ਸੀ ਥਾਣਾ ਸਾਹਨੇਵਾਲ ਲੁਧਿਆਣਾ ਦਰਜ ਰਜਿਸਟਰ ਹਨ ਸਾਲ 2021 ਵਿੱਚ ਜਮਾਨਤ ਤੇ ਬਾਹਰ ਆਇਆ ਹੈ

2. ਅਮਨ ਸਿੰਘ ਉਰਫ ਅਮਨ ਪੁੱਤਰ ਅਮਰਜੀਤ ਸਿੰਘ ਵਾਸੀ ਕਿਰਾਏਦਾਰ ਗਲੀ ਨੰਬਰ 03 ਮੁਹੱਲਾ ਹਰੀ ਕਰਤਾਰ ਕਲੋਨੀ ਨੇੜੇ ਬਾਬਾ ਬਾਲਕ ਨਾਥ ਮੰਦਿਰ ਥਾਣਾ ਡਵੀਜਨ ਨੰਬਰ 03 ਲੁਧਿਆਣਾ ਉਮਰ ਕਰੀਬ 22 ਸਾਲ ਜੋ ਚੈਕਿੰਗ
ਪੈਕਿੰਗ ਦਾ ਕੰਮ ਕਰਦਾ ਹੈ।ਜਿਸਦੇ ਖਿਲਾਫ ਪਹਿਲਾਂ ਅਫ਼ਧ 326 ਆਈ.ਪੀ.ਸੀ ਦਾ ਥਾਣਾ ਡਵੀਜਨ ਨੰਬਰ 06
ਲੁਧਿਆਣਾ ਵਿਖੇ ਦਰਜ ਹੈ।

3. ਜਸਪਾਲ ਕੁਮਾਰ ਮੁਨਜਾਲ ਉਰਫ ਤੋਤਲਾ ਪੁੱਤਰ ਪਵਨ ਕੁਮਾਰ ਉਰਫ ਜਗਦੀਸ਼ ਕੁਮਾਰ ਵਾਸੀ ਮਕਾਨ ਨੰਬਰ 606
ਗਲੀ ਨੰਬਰ 03 ਮੁਹੱਲਾ ਜਨਕਪੁਰੀ ਲੁਧਿਆਣਾ ਹਾਲ ਵਾਸੀ ਮਕਾਨ ਨੰਬਰ 853 ਮੁਹੱਲਾ ਇਸਲਾਮਗੰਜ ਥਾਣਾ
ਡਵੀਜਨ ਨੰਬਰ 02 ਜਿਲਾ ਲੁਧਿਆਣਾ ਉਮਰ ਕਰੀਬ 22 ਸਾਲ ਜੋ ਪਹਿਲਾਂ ਮੰਤਰਾ ਕੋਰੀਆਰ ਸੂਫੀਆ ਚੌਕ ਵਿੱਚ
ਕੰਮ ਕਰਦਾ ਹੈ ਜਿਸਦੇ ਖਿਲਾਫ ਪਹਿਲਾਂ ਵੀ ਗੈਬਲਿੰਗ ਐਕਟ ਦੇ 02 ਮੁਕੱਦਮੇ ਦਰਜ ਹਨ ਤੇ ਹੁਣ ਵਿਹਲਾ ਹੀ
ਰਹਿੰਦਾ ਹੈ।

4. ਮੁਹੰਮਦ ਮਹਿਮੂਦ ਉਰਫ ਮੁੱਲਾ ਪੁੱਤਰ ਸ਼ਕੀਲ ਅਹਿਮਦ ਵਾਸੀ ਗਲੀ ਨੰਬਰ 01 ਮੁਹੱਲਾ ਗਣੇਸ਼ ਨਗਰ ਲੁਧਿਆਣਾ (ਫਰਾਰ) ਜਿਸਦੇ ਖਿਲਾਫ ਪਹਿਲਾਂ ਵੀ ਮੁਕੱਦਮਾ ਨੰਬਰ 232 ਮਿਤੀ 24.09.2021 ਅਫ਼ਧ 379ਬੀ,411,420,473 ਆਈ.ਪੀ.ਸੀ ਥਾਣਾ ਡਵੀਜਨ ਨੰਬਰ 03 ਲੁਧਿ

5. ਅਮਨਦੀਪ ਸਿੰਘ ਉਰਫ ਅਮਨ ਵਾਸੀ ਸ਼ਿਮਲਾਪੁਰੀ ਲੁਧਿਆਣਾ(ਫਰਾਰ)

6. ਕੁਲਦੀਪ ਕੁਮਾਰ ਪੁੱਤਰ ਰਮੇਸ਼ ਕੁਮਾਰ ਵਾਸੀ ਪਿੰਡ ਗੁਰਥਾਨੀ ਥਾਣਾ ਅੱਤਰੌਲੀਆ ਜਿਲਾ ਅਜਮਗੜ ਉੱਤਰ- ਪ੍ਰਦੇਸ਼
ਹਾਲ    ਵਾਸੀ ਰਿਸ਼ਬ ਟੈਕਸਟਾਇਲ ਫੈਕਟਰੀ ਨੰਬਰ 18ਫ਼ਏ ਟੈਕਸਟਾਇਲ ਕਲੋਨੀ ਇੰਡਸਟਰੀ ਏਰੀਆ- ਏ ਥਾਣਾ
ਮੋਤੀ ਨਗਰ ਲੁਧਿਆਣਾ ਉਮਰ ਕਰੀਬ 21 ਸਾਲ

ਦੋਸ਼ੀ-    ਵਿਨੋਦ ਜੈਸਵਾਲ ਪੁੱਤਰ ਰਾਮ ਰੂਪ ਵਾਸੀ ਪਿੰਡ ਸਿਸਰਾਓ ਥਾਣਾ ਕਰਨੈਲ ਗੰਜ ਜਿਲਾ ਗੌਂਡਾ ਯੂ.ਪੀ ਹਾਲ ਵਾਸੀ
ਕਿਰਾਏਦਾਰ ਹੌਲੀਪੱਥ ਸਕੂਲ ਗਲੀ ਨੰਬਰ 08 ਮਹੱਲਾ ਨਿਊ ਮਾਧੋਪੁਰੀ ਥਾਣਾ ਦਰੇਸੀ ਲੁਧਿਆਣਾ ਉਮਰ ਕਰੀਬ 22
ਸਾਲ ਜੋ ਵਿਹਲਾ ਹੀ ਰਹਿੰਦਾ ਹੈ।

Scroll to Top