Site icon TheUnmute.com

Ludhiana News: GRP ਦੀ ਟੀਮ ਨੇ ਬਰਾਮਦ ਕੀਤੀ ਅ.ਫੀ.ਮ, ਪੁਲਿਸ ਨੇ ਰਿਮਾਂਡ ਕੀਤਾ ਹਾਸਲ

26 ਨਵੰਬਰ 2024: ਬਰੇਲੀ(Bareilly)  ਤੋਂ ਲੁਧਿਆਣਾ (ludhiana) ਰੇਲਵੇ ਸਟੇਸ਼ਨ ‘ਤੇ ਅਫੀਮ ਸਪਲਾਈ ਕਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼, ਦੱਸ ਦੇਈਏ ਕਿ ਜੀਆਰਪੀ ਦੀ ਟੀਮ ਨੇ ਫੜ ਇਕ ਨੌਜਵਾਨ ਨੂੰ 1 ਕਿਲੋ ਅਫੀਮ ਸਣੇ ਕਾਬੂ ਕੀਤਾ ਹੈ।ਉਥੇ ਹੀ ਪੁਲਿਸ (police) ਨੇ ਮੁਲਜ਼ਮਾਂ ਖ਼ਿਲਾਫ਼ ਨਸ਼ਾ ਤਸਕਰੀ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਮੁਲਜ਼ਮ ਦੀ ਪਛਾਣ ਰੋਹਿਤ (rohit) ਪੁੱਤਰ ਨੰਨੇ ਵਾਸੀ ਪਿੰਡ ਟਾਹਾ, ਬਰੇਲੀ ਵਜੋਂ ਕੀਤੀ ਹੈ।

ਪੁਲਿਸ ਨੇ ਮੁਲਜ਼ਮ ਨੂੰ ਅਦਾਲਤ (court) ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ’ਤੇ ਲਿਆ ਹੈ। ਡੀ.ਐਸ.ਪੀ. ਤੇਜਿੰਦਰਪਾਲ ਸਿੰਘ (tejinderpal singh) ਨੇ ਦੱਸਿਆ ਕਿ ਇੰਸਪੈਕਟਰ ਜਤਿੰਦਰ ਸਿੰਘ ਦੀ ਟੀਮ ਅਪਰਾਧਿਕ ਅਨਸਰਾਂ ‘ਤੇ ਨਜ਼ਰ ਰੱਖਣ ਲਈ ਰੇਲਵੇ ਸਟੇਸ਼ਨ ‘ਤੇ ਗਸ਼ਤ ਕਰ ਰਹੀ ਸੀ, ਜਦੋਂ ਯੂਪੀ ਤੋਂ ਆ ਰਹੀ ਟਰੇਨ ‘ਚ ਸਵਾਰ ਯਾਤਰੀਆਂ ਦੇ ਸਾਮਾਨ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਏ.ਐੱਸ.ਆਈ ਹਾਕਮ ਸਿੰਘ ਨੇ ਉਕਤ ਦੋਸ਼ੀ ਨੂੰ ਰੋਕ ਕੇ ਉਸ ਦੀ ਤਲਾਸ਼ੀ ਲਈ।

 

ਜਦੋਂ ਮੁਲਜ਼ਮ ਨੇ ਇਧਰ-ਉਧਰ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਸ਼ੱਕ ਦੇ ਆਧਾਰ ’ਤੇ ਉਸ ਦੇ ਸਾਮਾਨ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ ਅਫੀਮ ਬਰਾਮਦ ਹੋਈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਕੋਲੋਂ ਬਰਾਮਦ ਹੋਏ ਮੋਬਾਈਲ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਉਸ ਦੇ ਸੰਪਰਕਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਮੁਲਜ਼ਮ ਨਸ਼ੇ ਦੀ ਖੇਪ ਸਪਲਾਈ ਕਰਨ ਤੋਂ ਬਾਅਦ ਕਿੰਨੀ ਵਾਰ ਲੁਧਿਆਣਾ ਆ ਚੁੱਕਾ ਹੈ। ਮੁਲਜ਼ਮ ਤੋਂ ਬਾਰੀਕੀ ਨਾਲ ਪੁੱਛਗਿੱਛ ਕਰਨ ਤੋਂ ਬਾਅਦ ਉਸ ਨੂੰ ਅਫੀਮ ਸਪਲਾਈ ਕਰਨ ਵਾਲੇ ਵਿਅਕਤੀ ਦੀ ਵੀ ਭਾਲ ਕੀਤੀ ਜਾ ਰਹੀ ਹੈ। ਦੋਸ਼ੀ ਦਾ ਕਹਿਣਾ ਹੈ ਕਿ ਉਸ ਨੂੰ ਇਕ ਯਾਤਰਾ ਲਈ 10,000 ਰੁਪਏ ਮਿਲਣੇ ਸਨ।

 

Exit mobile version