July 5, 2024 2:11 am
Ludhiana

ਲੁਧਿਆਣਾ: ਹਾਈਵੋਲਟੇਜ ਤਾਰਾਂ ਦੇ ਬਲਾਸਟ ਕਾਰਨ ਲੋਕਾਂ ਦੇ ਘਰਾਂ ਦਾ ਸਾਮਾਨ ਸੜ ਕੇ ਸੁਆਹ

ਲੁਧਿਆਣਾ 28 ਦਸੰਬਰ 2022: ਲੁਧਿਆਣਾ (Ludhiana) ਦੇ ਤਾਜਪੁਰ ਰੋਡ ‘ਤੇ ਸਥਿਤ ਵਰਦਾਨ ਇੰਕਲੇਵ ਭਾਮੀਆਂ ਖੁਰਦ ਵਿਖੇ ਹਾਈਵੋਲਟੇਜ 220ਕੇਵੀ ਤਾਰਾਂ ‘ਚ ਬਲਾਸਟ ਹੋਣ ਨਾਲ ਲੋਕਾਂ ਦੇ ਘਰਾਂ ਦਾ ਸਾਮਾਨ ਸੜ ਸੁਆਹ ਹੋ ਗਿਆ। ਇਸ ਬਲਾਸਟ ਨਾਲ ਘਰਾਂ ਦੀਆਂ ਛੱਤਾਂ ਨੂੰ ਤਰੇੜਾਂ ਆ ਗਈ। ਬਲਾਸਟ ਕਾਰਨ ਹੋਏ ਨੁਕਸਾਨ ਦੇ ਚੱਲਦੇ ਲੋਕਾਂ ਚ ਕਾਫੀ ਰੋਹ ਦੇਖਣ ਨੂੰ ਮਿਲ ਰਿਹਾ ਹੈ।

ਮੁਹੱਲਾ ਵਾਸੀ ਇੱਕ ਔਰਤ ਨੇ ਕਿਹਾ ਉਸਦੇ ਘਰ ‘ਚ ਲੱਗੇ ਕਰੀਬ 4-5 ਪੱਖੇ, ਇਨਵਰਟਰ ਅਤੇ ਹੋਰ ਬਿਜਲੀ ਦੇ ਸਾਮਾਨ ਨੂੰ ਨੁਕਸਾਨ ਪਹੁੰਚਿਆ ਹੈ ।ਲੋਕਾਂ ਨੇ ਦੱਸਿਆ ਬੀਤੇ ਦਿਨੀਂ ਵੀ ਬਲਾਸਟ ਹੋਇਆ ਸੀ ਜਿਸ ਕਾਰਨ ਟੀ.ਵੀ. ਅਤੇ ਹੋਰ ਸਾਮਾਨ ਸੜ ਕੇ ਸੁਆਹ ਹੋ ਗਿਆ | ਇਸੇ ਸੰਬੰਧ ਵਿੱਚ ਜਦੋਂ ਬਿਜਲੀ ਵਿਭਾਗ ਇਲਾਕੇ ਪੁੱਜੇ ਤਾਂ ਸਥਾਨਕ ਲੋਕਾਂ ਨੇ ਬਿਜਲੀ ਮੁਲਾਜ਼ਮਾਂ ਨੂੰ ਘੇਰ ਲਿਆ ।

ludhiana

ਇਸ ਦੌਰਾਨ ਬਿਜਲੀ ਮੁਲਾਜ਼ਮ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਰਮਿਟ ਆਉਣ ‘ਤੇ ਬਿਜਲੀ ਬਲਾਸਟ ਬਾਰੇ ਦੱਸਿਆ ਜਾਵੇਗਾ । ਜਿਕਰਯੋਗ ਹੈ ਕਿ ਕਲੋਨਾਇਜਰ ਵੱਲੋਂ ਕਿਸ ਤਰਾਂ ਕਲੋਨੀ ਕੱਟੀ ਗਈ ਹੈ । ਇਹੋ ਜਿਹੀ ਤਾਰਾਂ ਹੇਠਾਂ ਬਣੀਆਂ ਕਲੋਨੀਆਂ ਕੀਤੇ ਨਾ ਕੀਤੇ ਲੋਕਾਂ ਦੀਆਂ ਜਿੰਦਗੀ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ | ਸਥਾਨਕ ਲੋਕਾਂ ਨੇ ਪੰਜਾਬ ਸਰਕਾਰ ਨੂੰ ਸਖ਼ਤ ਕਾਰਵਾਈ ਕਰਦਿਆਂ ਲਾਪਰਵਾਹੀ ਵਰਤਣ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ |

घरों के बाहर इकट्‌ठे हुए लोग।