July 7, 2024 4:24 pm

ਲੁਧਿਆਣਾ ਬੰਬ ਧਮਾਕੇ ਦੌਰਾਨ 2 SHO ਅਤੇ ਇੱਕ ਕਾਂਸਟੇਬਲ ਤੋਂ ਪੁੱਛ-ਗਿੱਛ ਜਾਰੀ, ਹੋ ਸਕਦੇ ਵੱਡੇ ਖੁਲਾਸੇ

ਲੁਧਿਆਣਾ 29 ਦਸੰਬਰ 2021 : ਲੁਧਿਆਣਾ ਬੰਬ ਧਮਾਕੇ (Ludhiana bomb blast case) ਮਾਮਲੇ ਦੀ ਜਾਂਚ ਜਾਰੀ ਹੈ। ਇਸ ਦੌਰਾਨ ਏਜੰਸੀਆਂ ਨੇ ਖੰਨਾ ਦੇ ਦੋ ਸਾਬਕਾ ਐੱਸ.ਐੱਚ.ਓ. ਅਤੇ ਇੱਕ ਕਾਂਸਟੇਬਲ ਨੂੰ ਪੁੱਛ-ਗਿੱਛ ਲਈ ਬੁਲਾਇਆ ਗਿਆ ਹੈ। ਪੁੱਛਗਿੱਛ ਦੌਰਾਨ ਤਿੰਨਾਂ ਪਾਸੋਂ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ। ਦੱਸਿਆ ਜਾ ਰਿਹਾ ਹੈ ਕਿ ਵਾਰਦਾਤ ‘ਚ ਵਰਤੀ ਗਈ ਕਾਰ ਉਕਤ ਕਾਂਸਟੇਬਲ ਦੀ ਹੈ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਤਿੰਨੋਂ ਵਿਅਕਤੀ ਗਗਨਦੀਪ ਦੇ ਸੰਪਰਕ ਵਿੱਚ ਸਨ। ਜ਼ਮਾਨਤ ‘ਤੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਵੀ ਗਗਨਦੀਪ ਇਨ੍ਹਾਂ ਤਿੰਨਾਂ ਦੇ ਸੰਪਰਕ ‘ਚ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਗਗਨਦੀਪ ਜਿਸ ਕਾਰ ਵਿੱਚ ਅਦਾਲਤ ਵਿੱਚ ਪਹੁੰਚਿਆ, ਉਹ ਉਕਤ ਕਾਂਸਟੇਬਲ ਦੀ ਦੱਸੀ ਜਾ ਰਹੀ ਹੈ।