Site icon TheUnmute.com

LSG vs SRH: ਲਖਨਊ ਸੁਪਰਜਾਇੰਟਸ ਦੇ ਖ਼ਿਲਾਫ਼ ਸਨਰਾਈਜ਼ਰਜ਼ ਹੈਦਰਾਬਾਦ ਨੂੰ ਪਹਿਲੀ ਜਿੱਤ ਦੀ ਤਲਾਸ਼

LSG vs SRH

ਚੰਡੀਗੜ੍ਹ, 07 ਅਪ੍ਰੈਲ 2023: (LSG vs SRH)  ਇੰਡੀਅਨ ਪ੍ਰੀਮੀਅਰ ਲੀਗ ਵਿੱਚ ਅੱਜ ਲੀਗ ਪੜਾਅ ਦਾ ਮੈਚ ਲਖਨਊ ਸੁਪਰਜਾਇੰਟਸ (LSG) ਅਤੇ ਸਨਰਾਈਜ਼ਰਜ਼ ਹੈਦਰਾਬਾਦ (SRH) ਵਿਚਕਾਰ ਖੇਡਿਆ ਜਾਵੇਗਾ। ਇਹ ਮੈਚ ਲਖਨਊ ਵਿੱਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ। ਇਹ ਲਖਨਊ ਦਾ ਘਰੇਲੂ ਮੈਦਾਨ ਹੈ। ਲਖਨਊ ਅਤੇ ਹੈਦਰਾਬਾਦ ਪਿਛਲੇ ਸਾਲ ਲੀਗ ਪੜਾਅ ਵਿੱਚ ਸਿਰਫ ਇੱਕ ਵਾਰ ਹੀ ਆਹਮੋ ਸਾਹਮਣੇ ਆਏ ਸਨ, ਜਿਸ ਵਿੱਚ ਲਖਨਊ ਜੇਤੂ ਰਹੀ ਸੀ। ਸਨਰਾਈਜ਼ਰਜ਼ ਹੈਦਰਾਬਾਦ ਨੂੰ ਲਖਨਊ ਸੁਪਰਜਾਇੰਟਸ ਖ਼ਿਲਾਫ਼ ਪਹਿਲੀ ਜਿੱਤ ਦੀ ਤਲਾਸ਼ ਰਹੇਗੀ | ਹੈਦਰਾਬਾਦ ਦੇ ਕਪਤਾਨ ਏਡੇਨ ਮਾਰਕਰਮ, ਮਾਰਕੋ ਯਾਨਸਨ ਅਤੇ ਹੇਨਰਿਕ ਕਲਾਸੇਨ ਵੀ ਅੱਜ ਦੇ ਮੈਚ ਵਿੱਚ ਮੌਜੂਦ ਰਹਿਣਗੇ। ਇਸ ਦੇ ਨਾਲ ਹੀ ਕਵਿੰਟਨ ਡੀ ਕਾਕ ਵੀ ਲਖਨਊ ਕੈਂਪ ‘ਚ ਸ਼ਾਮਲ ਹੋ ਗਏ ਹਨ।

ਇਸ ਸੀਜ਼ਨ ਵਿੱਚ ਲਖਨਊ ਸੁਪਰਜਾਇੰਟਸ (LSG) ਦਾ ਇਹ ਤੀਜਾ ਮੈਚ ਹੋਵੇਗਾ। ਟੀਮ ਨੇ ਇੱਕ ਮੈਚ ਜਿੱਤਿਆ ਹੈ ਅਤੇ ਇੱਕ ਹਾਰਿਆ ਹੈ। ਲਖਨਊ ਨੇ ਪਹਿਲੇ ਮੈਚ ਵਿੱਚ ਦਿੱਲੀ ਕੈਪੀਟਲਜ਼ ਨੂੰ ਹਰਾਇਆ ਸੀ ਅਤੇ ਦੂਜੇ ਮੈਚ ਵਿੱਚ ਚੇਨਈ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਹੈਦਰਾਬਾਦ ਦੇ ਖ਼ਿਲਾਫ਼ ਟੀਮ ਦੇ 4 ਵਿਦੇਸ਼ੀ ਕਾਇਲ ਮੇਅਰਸ, ਕਵਿੰਟਨ ਡੀ ਕਾਕ, ਨਿਕੋਲਸ ਪੂਰਨ ਅਤੇ ਮਾਰਕ ਵੁੱਡ ਹੋ ਸਕਦੇ ਹਨ। ਇਨ੍ਹਾਂ ਤੋਂ ਇਲਾਵਾ ਕੇਐਲ ਰਾਹੁਲ, ਰਵੀ ਬਿਸ਼ਨੋਈ ਅਤੇ ਆਵੇਸ਼ ਖਾਨ ਵੀ ਟੀਮ ਨੂੰ ਮਜ਼ਬੂਤ ​​ਕਰ ਰਹੇ ਹਨ।

ਸਨਰਾਈਜ਼ਰਸ ਹੈਦਰਾਬਾਦ ਦੀ ਇਸ ਟੂਰਨਾਮੈਂਟ ‘ਚ ਸ਼ੁਰੂਆਤ ਚੰਗੀ ਨਹੀਂ ਰਹੀ। ਉਸ ਨੂੰ ਪਹਿਲੇ ਮੈਚ ‘ਚ ਰਾਜਸਥਾਨ ਰਾਇਲਜ਼ ਨੇ 72 ਦੌੜਾਂ ਨਾਲ ਹਰਾਇਆ ਸੀ। ਟੀਮ ਉਸ ਹਾਰ ਨੂੰ ਭੁੱਲ ਕੇ ਜਿੱਤ ਦਾ ਖਾਤਾ ਖੋਲ੍ਹਣਾ ਚਾਹੇਗੀ। ਲਖਨਊ ਦੇ ਖਿਲਾਫ ਟੀਮ ਦੇ 4 ਵਿਦੇਸ਼ੀ ਖਿਡਾਰੀ ਏਡਨ ਮਾਰਕਰਮ, ਗਲੇਨ ਫਿਲਿਪਸ, ਆਦਿਲ ਰਾਸ਼ਿਦ ਅਤੇ ਫਜ਼ਲ ਹੱਕ ਫਾਰੂਕੀ ਹੋ ਸਕਦੇ ਹਨ। ਇਨ੍ਹਾਂ ਤੋਂ ਇਲਾਵਾ ਭੁਵਨੇਸ਼ਵਰ ਕੁਮਾਰ, ਮਯੰਕ ਅਗਰਵਾਲ ਅਤੇ ਉਮਰਾਨ ਮਲਿਕ ਵੀ ਟੀਮ ਨੂੰ ਮਜ਼ਬੂਤ ​​ਬਣਾ ਰਹੇ ਹਨ।

Exit mobile version