ਚੰਡੀਗੜ੍ਹ, 01 ਮਈ 2023: ਇੰਡੀਅਨ ਪ੍ਰੀਮੀਅਰ ਲੀਗ (IPL) ਵਿੱਚ ਅੱਜ ਲੀਗ ਪੜਾਅ ਦਾ ਮੈਚ ਲਖਨਊ ਸੁਪਰ ਜਾਇੰਟਸ (LSG) ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ (Royal Challengers Bangalore) ਵਿਚਾਲੇ ਖੇਡਿਆ ਜਾਵੇਗਾ। ਇਹ ਮੈਚ ਲਖਨਊ ਦੇ ਏਕਾਨਾ ਕ੍ਰਿਕਟ ਸਟੇਡੀਅਮ ‘ਚ ਸ਼ਾਮ 7:30 ਵਜੇ ਤੋਂ ਖੇਡਿਆ ਜਾਵੇਗਾ। ਲਖਨਊ ਅਤੇ ਬੈਂਗਲੁਰੂ ਪਹਿਲੀ ਵਾਰ ਏਕਾਨਾ ਮੈਦਾਨ ‘ਤੇ ਆਹਮੋ-ਸਾਹਮਣੇ ਹੋਣਗੇ। ਦੋਵੇਂ ਟੀਮਾਂ ਇਸ ਸੀਜ਼ਨ ‘ਚ ਦੂਜੀ ਵਾਰ ਆਹਮੋ-ਸਾਹਮਣੇ ਹੋਣਗੀਆਂ। ਇਸ ਤੋਂ ਪਹਿਲਾਂ ਸੀਜ਼ਨ ਦੇ 15ਵੇਂ ਮੈਚ ‘ਚ ਦੋਵੇਂ ਆਹਮੋ-ਸਾਹਮਣੇ ਹੋਏ ਸਨ, ਜਦੋਂ ਲਖਨਊ ਨੇ ਇਕ ਵਿਕਟ ਨਾਲ ਜਿੱਤ ਦਰਜ ਕੀਤੀ ਸੀ।
ਤੇਜ਼ ਗੇਂਦਬਾਜ਼ ਮਾਰਕ ਵੁੱਡ ਦੀ ਗੈਰ-ਮੌਜੂਦਗੀ ‘ਚ ਲਖਨਊ ਦਾ ਗੇਂਦਬਾਜ਼ੀ ਧਿਰ ਕਮਜ਼ੋਰ ਲੱਗ ਰਿਹਾ ਹੈ। ਮਾਰਕ ਵੁੱਡ ਨੇ 15 ਅਪ੍ਰੈਲ ਤੋਂ ਬਾਅਦ ਇਕ ਵੀ ਮੈਚ ਨਹੀਂ ਖੇਡਿਆ ਹੈ ਅਤੇ ਟੀਮ ਉਸ ਦੀ ਜਲਦੀ ਵਾਪਸੀ ਦੀ ਉਮੀਦ ਕਰ ਰਹੀ ਹੈ। ਵੁੱਡ ਨੇ ਤਿੰਨ ਮੈਚ ਨਾ ਖੇਡਣ ਦੇ ਬਾਵਜੂਦ ਸਭ ਤੋਂ ਵੱਧ ਵਿਕਟਾਂ ਲਈਆਂ ਹਨ।