Site icon TheUnmute.com

LSG vs MI: ਪਲੇਆਫ ‘ਚ ਜਗ੍ਹਾ ਬਣਾਉਣ ਲਈ ਲਖਨਊ ਤੇ ਮੁੰਬਈ ਦੀ ਟੀਮ ਆਹਮੋ-ਸਾਹਮਣੇ

LSG vs MI

ਚੰਡੀਗੜ੍ਹ,16 ਮਈ 2023: (LSG vs MI) ਆਈ.ਪੀ. ਐੱਲ ‘ਚ ਅੱਜ ਲਖਨਊ ਸੁਪਰ ਜਾਇੰਟਸ ਦਾ ਸਾਹਮਣਾ ਮੁੰਬਈ ਇੰਡੀਅਨਜ਼ ਨਾਲ ਹੋਵੇਗਾ। ਦੋਵੇਂ ਟੀਮਾਂ ਪਲੇਆਫ ‘ਚ ਜਗ੍ਹਾ ਬਣਾਉਣ ਦੀ ਦਹਿਲੀਜ਼ ‘ਤੇ ਖੜ੍ਹੀਆਂ ਹਨ। ਇੱਥੇ ਜਿੱਤਣ ਵਾਲੀ ਟੀਮ ਦਾ ਪਲੇਆਫ ਵਿੱਚ ਖੇਡਣਾ ਲਗਭਗ ਪੱਕਾ ਹੋ ਜਾਵੇਗਾ। ਇਸ ਦੇ ਨਾਲ ਹੀ ਹਾਰਨ ਵਾਲੀ ਟੀਮ ਲਈ ਚੋਟੀ ਦੀਆਂ ਚਾਰ ਟੀਮਾਂ ‘ਚ ਜਗ੍ਹਾ ਬਣਾਉਣਾ ਮੁਸ਼ਕਲ ਹੋਵੇਗਾ।

ਲਖਨਊ ਦੀ ਟੀਮ ਅੰਕ ਸੂਚੀ ‘ਚ ਚੌਥੇ ਸਥਾਨ ‘ਤੇ ਹੈ। ਲਖਨਊ ਨੇ 12 ਵਿੱਚੋਂ ਛੇ ਮੈਚ ਜਿੱਤੇ ਹਨ ਅਤੇ ਇੱਕ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ। ਲਖਨਊ ਦੇ 13 ਅੰਕ ਹਨ। ਇਸ ਮੈਚ ਨੂੰ ਜਿੱਤਣ ‘ਤੇ ਲਖਨਊ 15 ਅੰਕਾਂ ਨਾਲ ਤੀਜੇ ਜਾਂ ਦੂਜੇ ਸਥਾਨ ‘ਤੇ ਆ ਜਾਵੇਗਾ ਅਤੇ ਇਸ ਟੀਮ ਲਈ ਪਲੇਆਫ ਦੇ ਦਰਵਾਜ਼ੇ ਖੁੱਲ੍ਹ ਜਾਣਗੇ। ਇਸ ਦੇ ਨਾਲ ਹੀ ਇੱਥੇ ਹਾਰਨ ਤੋਂ ਬਾਅਦ ਲਖਨਊ ਲਈ ਪਲੇਆਫ ਦੇ ਦਰਵਾਜ਼ੇ ਲਗਭਗ ਬੰਦ ਹੋ ਜਾਣਗੇ। ਲਖਨਊ ਨੇ ਪਹਿਲੇ ਪੰਜ ਮੈਚਾਂ ਵਿੱਚੋਂ ਤਿੰਨ ਵਿੱਚ ਜਿੱਤ ਦਰਜ ਕੀਤੀ ਸੀ, ਪਰ ਅਗਲੇ ਸੱਤ ਮੈਚਾਂ ਵਿੱਚ ਸਿਰਫ਼ ਤਿੰਨ ਮੈਚ ਜਿੱਤਣ ਵਿੱਚ ਕਾਮਯਾਬ ਰਹੀ।

ਮੁੰਬਈ ਇੰਡੀਅਨਜ਼ ਦੀ ਇਸ ਸੀਜ਼ਨ ਦੀ ਸ਼ੁਰੂਆਤ ਵੀ ਚੰਗੀ ਨਹੀਂ ਰਹੀ ਪਰ ਬਾਅਦ ‘ਚ ਇਹ ਟੀਮ ਲੈਅ ‘ਚ ਪਰਤ ਆਈ ਹੈ। ਮੁੰਬਈ ਨੇ 12 ‘ਚੋਂ 7 ਮੈਚ ਜਿੱਤੇ ਹਨ ਅਤੇ 14 ਅੰਕਾਂ ਨਾਲ ਅੰਕ ਸੂਚੀ ‘ਚ ਤੀਜੇ ਸਥਾਨ ‘ਤੇ ਹੈ। ਇਸ ਮੈਚ ਨੂੰ ਜਿੱਤਣ ‘ਤੇ ਮੁੰਬਈ ਦੀ ਟੀਮ 16 ਅੰਕਾਂ ਨਾਲ ਅੰਕ ਸੂਚੀ ‘ਚ ਦੂਜੇ ਸਥਾਨ ‘ਤੇ ਆ ਜਾਵੇਗੀ ਅਤੇ ਮੁੰਬਈ ਦਾ ਪਲੇਆਫ ਲਗਭਗ ਤੈਅ ਹੋ ਜਾਵੇਗਾ। ਇਸ ਦੇ ਨਾਲ ਹੀ ਮੁੰਬਈ ਦੇ ਹਾਰਨ ‘ਤੇ ਪਲੇਆਫ ਦਾ ਰਸਤਾ ਮੁਸ਼ਕਿਲ ਹੋ ਜਾਵੇਗਾ। ਮੁੰਬਈ ਨੇ ਪਹਿਲੇ ਸੱਤ ਮੈਚਾਂ ਵਿੱਚੋਂ ਚਾਰ ਹਾਰੇ ਸਨ ਪਰ ਅਗਲੇ ਪੰਜ ਵਿੱਚੋਂ ਚਾਰ ਮੈਚ ਜਿੱਤ ਕੇ ਟੀਮ ਪਲੇਆਫ ਦੀ ਦੌੜ ਵਿੱਚ ਬਣੀ ਰਹੀ।

Exit mobile version