Site icon TheUnmute.com

ਕੋਰੋਨਾ ਦੇ ਮੱਦੇਨਜਰ ਲਾਸ ਏਂਜਲਸ ‘ਚ ਹੋਣ ਵਾਲਾ ‘ਗ੍ਰੈਮੀ ਐਵਾਰਡਸ’ ਸਮਾਰੋਹ ਹੋਇਆ ਮੁਲਤਵੀ

Grammy Awards

ਚੰਡੀਗੜ੍ਹ 6 ਜਨਵਰੀ 2022: ਲਾਸ ਏਂਜਲਸ (Los Angeles) ‘ਚ ਹੋਣ ਵਾਲੇ ‘ਗ੍ਰੈਮੀ ਐਵਾਰਡਸ’ (Grammy Awards) ਸਮਾਰੋਹ ਨੂੰ ਬੁੱਧਵਾਰ ਨੂੰ ਕੋਰੋਨਾ ਵਾਇਰਸ (corona virus) ਦੇ ਨਵੇਂ ਰੂਪ ‘ਓਮੀਕਰੋਨ’ ਦੇ ਵਧਦੇ ਮਾਮਲਿਆਂ ਵਿਚਾਲੇ ਮੁਲਤਵੀ ਕਰ ਦਿੱਤਾ ਗਿਆ। ਇਹ ਸਮਾਰੋਹ 31 ਜਨਵਰੀ ਨੂੰ ਲਾਸ ਏਂਜਲਸ (Los Angeles) ਦੇ ਕ੍ਰਿਪਟੋ ਡਾਟ ਕਾਮ ਅਰੇਨਾ ਵਿਖੇ ਹੋਣਾ ਸੀ। ਸਮਾਰੋਹ ਦੀ ਨਵੀਂ ਤਰੀਕ ਦਾ ਅਜੇ ਐਲਾਨ ਨਹੀਂ ਕੀਤਾ ਗਿਆ ਹੈ।

ਰਿਕਾਰਡਿੰਗ ਅਕੈਡਮੀ ਨੇ ਕਿਹਾ ਕਿ ਪ੍ਰੋਗਰਾਮ ਨੂੰ ਮੁਲਤਵੀ ਕਰਨ ਦਾ ਫੈਸਲਾ “ਸ਼ਹਿਰ ਅਤੇ ਰਾਜ ਦੇ ਅਧਿਕਾਰੀਆਂ, ਸਿਹਤ ਅਤੇ ਸੁਰੱਖਿਆ ਮਾਹਰਾਂ, ਕਲਾਕਾਰ ਭਾਈਚਾਰੇ ਅਤੇ ਸਾਡੇ ਬਹੁਤ ਸਾਰੇ ਸਹਿਯੋਗੀਆਂ ਨਾਲ ਵਿਆਪਕ ਸਲਾਹ-ਮਸ਼ਵਰੇ ਤੋਂ ਬਾਅਦ ਕੀਤਾ ਗਿਆ ਸੀ। ਰਿਕਾਰਡਿੰਗ ਅਕੈਡਮੀ ਨੇ ਇੱਕ ਬਿਆਨ ਵਿੱਚ ਕਿਹਾ, “ਓਮੀਕਰੋਨ ਦੇ ਕਾਰਨ 31 ਜਨਵਰੀ ਨੂੰ ਈਵੈਂਟ ਆਯੋਜਿਤ ਕਰਨ ਦਾ ਬਹੁਤ ਜ਼ਿਆਦਾ ਜੋਖਮ ਸੀ। ਪਿਛਲੇ ਸਾਲ ਵੀ ਕੋਵਿਡ-19 ਸਬੰਧੀ ਚਿੰਤਾਵਾਂ ਕਾਰਨ ਸਮਾਗਮ ਮੁਲਤਵੀ ਕਰ ਦਿੱਤਾ ਗਿਆ ਸੀ। 2021 ਵਿੱਚ, ਇਸਨੂੰ ਜਨਵਰੀ ਤੱਕ ਮੁਲਤਵੀ ਕਰ ਦਿੱਤਾ ਗਿਆ ਅਤੇ ਮਾਰਚ ਦੇ ਅੱਧ ਵਿੱਚ ਲਾਸ ਏਂਜਲਸ ਵਿੱਚ ਕਨਵੈਨਸ਼ਨ ਸੈਂਟਰ ਵਿੱਚ ਆਯੋਜਿਤ ਕੀਤਾ ਗਿਆ। ਗ੍ਰੈਮੀ ਤੋਂ ਇਲਾਵਾ, ਪਿਛਲੇ ਸਾਲ ਕਈ ਵੱਡੇ ਪੁਰਸਕਾਰ ਸਮਾਰੋਹ ਵੀ ਮੁਲਤਵੀ ਕਰ ਦਿੱਤੇ ਗਏ ਸਨ।

Exit mobile version