Site icon TheUnmute.com

J&K Election: ਜੰਮੂ-ਕਸ਼ਮੀਰ ਚੋਣਾਂ ਦੀ ਵੋਟਿੰਗ ਲਈ ਵੋਟਰਾਂ ਦੀ ਲੱਗੀਆਂ ਲੰਮੀਆਂ ਕਤਾਰਾਂ, ਜਾਣੋ ਕਿੰਨੀ ਵੋਟਿੰਗ ਹੋਈ ?

Jammu and Kashmir

ਚੰਡੀਗੜ੍ਹ, 01 ਅਕਤੂਬਰ 2024: ਜੰਮੂ-ਕਸ਼ਮੀਰ (Jammu and Kashmir) ਵਿਧਾਨ ਸਭਾ ਚੋਣਾਂ ਦੇ ਤੀਜੇ ਅਤੇ ਆਖਰੀ ਪੜਾਅ ਲਈ ਵੋਟਿੰਗ ਜਾਰੀ ਹੈ। ਤੀਜੇ ਪੜਾਅ ਲਈ ਸੂਬੇ ਦੀਆਂ 40 ਵਿਧਾਨ ਸਭਾ ਸੀਟਾਂ ‘ਤੇ ਵੋਟਿੰਗ ਜਾਰੀ ਹੈ। ਪਹਿਲੇ ਦੋ ਪੜਾਵਾਂ ‘ਚ 50 ਸੀਟਾਂ ‘ਤੇ ਵੋਟਿੰਗ ਹੋਈ ਹੈ। ਅੱਜ ਯਾਨੀ ਮੰਗਲਵਾਰ ਨੂੰ ਜਿਨ੍ਹਾਂ 40 ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ, ਉਨ੍ਹਾਂ ‘ਚੋਂ 24 ਸੀਟਾਂ ਜੰਮੂ ਡਿਵੀਜ਼ਨ ‘ਚ ਅਤੇ 16 ਸੀਟਾਂ ਕਸ਼ਮੀਰ ਡਿਵੀਜ਼ਨ ‘ਚ ਹਨ। ਚੋਣ ਕਮਿਸ਼ਨ ਮੁਤਾਬਕ ਸਵੇਰੇ 9 ਵਜੇ ਤੱਕ 11.60 ਫੀਸਦੀ ਵੋਟਿੰਗ ਹੋਈ ਹੈ।

ਚੋਣਾਂ ਲਈ ਵੋਟਰਾਂ ‘ਚ ਕਾਫ਼ੀ ਉਤਸ਼ਾਹਿਤ ਦੇਖਣ ਨੂੰ ਮਿਲ ਰਿਹਾ ਹੈ | ਪੋਲਿੰਗ ਬੂਥ ਦੇ ਬਾਹਰ ਲੋਕਾਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਹਨ। ਪਾਕਿਸਤਾਨ ਸਰਹੱਦ ਦੇ ਨੇੜੇ ਸੀਟਾਂ ‘ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਤੀਜੇ ਪੜਾਅ ਲਈ ਜੰਮੂ ਡਿਵੀਜ਼ਨ (Jammu and Kashmir) ਦੇ ਚਾਰ ਜ਼ਿਲ੍ਹਿਆਂ ਜੰਮੂ, ਸਾਂਬਾ, ਊਧਮਪੁਰ ਅਤੇ ਕਠੂਆ ਅਤੇ ਕਸ਼ਮੀਰ ਦੇ ਤਿੰਨ ਜ਼ਿਲ੍ਹਿਆਂ ਬਾਂਦੀਪੋਰਾ, ਬਾਰਾਮੂਲਾ ਅਤੇ ਕੁਪਵਾੜਾ ਜ਼ਿਲ੍ਹੇ ਦੀਆਂ 16 ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ।

Exit mobile version