ਚੰਡੀਗੜ੍ਹ, 28 ਸਤੰਬਰ 2023: ਲੋਕ ਸਭਾ ਸਪੀਕਰ ਓਮ ਬਿਰਲਾ ਨੇ ਬੀਤੀ 28 ਸਤੰਬਰ ਨੂੰ ਭਾਜਪਾ ਸੰਸਦ ਰਮੇਸ਼ ਬਿਧੂੜੀ (Ramesh Bidhuri) ਵੱਲੋਂ ਬਸਪਾ ਸੰਸਦ ਮੈਂਬਰ ਦਾਨਿਸ਼ ਅਲੀ ਨਾਲ ਦੁਰਵਿਵਹਾਰ ਕਰਨ ਦਾ ਮਾਮਲਾ ਵਿਸ਼ੇਸ਼ ਅਧਿਕਾਰ ਕਮੇਟੀ ਨੂੰ ਸੌਂਪ ਦਿੱਤਾ ਸੀ। ਇਸ ਕਮੇਟੀ ਦੇ ਚੇਅਰਮੈਨ ਭਾਜਪਾ ਦੇ ਸੰਸਦ ਮੈਂਬਰ ਸੁਨੀਲ ਕੁਮਾਰ ਸਿੰਘ ਹਨ।
ਦੂਜੇ ਪਾਸੇ ਰਾਜਸਥਾਨ ਦੇ ਟੋਂਕ ਵਿੱਚ ਭਾਜਪਾ ਨੇ ਬਿਧੂੜੀ ਨੂੰ ਚੋਣਾਂ ਦੀ ਜ਼ਿੰਮੇਵਾਰੀ ਦਿੱਤੀ ਹੈ। ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ ਬਿਧੂੜੀ ਦੀ ਜਿੰਮੇਵਾਰੀ ਜਿਲ੍ਹੇ ਦੇ ਭਾਜਪਾ ਚੋਣ ਇੰਚਾਰਜਾਂ ਵਾਂਗ ਹੀ ਹੋਵੇਗੀ। ਰਾਜ ਸਭਾ ਮੈਂਬਰ ਕਪਿਲ ਸਿੱਬਲ ਨੇ ਇਸ ਨੂੰ ਨਫ਼ਰਤ ਫੈਲਾਉਣ ਲਈ ਬਿਧੂੜੀ ਦਾ ਇਨਾਮ ਦੱਸਿਆ ਹੈ।