ਚੰਡੀਗੜ੍ਹ, 24 ਜੂਨ, 2024: 18ਵੀਂ ਲੋਕ ਸਭਾ (18th Lok Sabha) ਦੇ ਪਹਿਲੇ ਇਜਲਾਸ ਦੌਰਾਨ ਅੱਜ ਪ੍ਰਧਾਨ ਮੰਤਰੀ ਸਮੇਤ ਨਵੇਂ ਸੰਸਦ ਮੈਂਬਰਾਂ ਨੇ ਸਹੁੰ ਚੁੱਕੀ ਅਤੇ ਬਾਕੀ ਭਲਕੇ ਸਹੁੰ ਚੁੱਕਣਗੇ | ਇਸ ਦੌਰਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੰਬੋਧਨ ‘ਚ ਕਾਂਗਰਸ ਪਾਰਟੀ ‘ਤੇ ਨਿਸ਼ਾਨਾ ਸਾਧਿਆ।
ਇਸਤੋਂ ਬਾਅਦ ਕਾਂਗਰਸ ਆਗੂ ਰਾਹੁਲ ਗਾਂਧੀ (Rahul Gandhi), ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਜੈਰਾਮ ਰਮੇਸ਼ ਨੇ ਪ੍ਰਧਾਨ ਮੰਤਰੀ ‘ਤੇ ਸ਼ਬਦੀ ਹਮਲਾ ਕੀਤਾ ਹੈ | ਇਨ੍ਹਾਂ ਕਾਂਗਰਸ ਆਗੂਆਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਅਮਿਤ ਸ਼ਾਹ ਦੇ ਸੰਵਿਧਾਨ ‘ਤੇ ਹਮਲੇ, ਕਾਂਗਰਸ ਸਵੀਕਾਰ ਨਹੀਂ ਕਰੇਗੀ |
ਮਲਿਕਾਰਜੁਨ ਖੜਗੇ ਦਾ ਕਹਿਣਾ ਹੈ ਕਿ ਅਸੀਂ ਸੰਵਿਧਾਨ ਨੂੰ ਬਚਾਉਣ ਲਈ ਜੋ ਵੀ ਕੋਸ਼ਿਸ਼ਾਂ ਕੀਤੀਆਂ ਹਨ, ਉਸ ‘ਚ ਦੇਸ਼ ਫੀ ਜਨਤਾ ਸਾਡੇ ਨਾਲ ਹੈ। ਪਰ ਪ੍ਰਧਾਨ ਮੰਤਰੀ ਮੋਦੀ ਨੇ ਸੰਵਿਧਾਨ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਹੈ । ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਅਮਿਤ ਸ਼ਾਹ ਸੰਵਿਧਾਨ ‘ਤੇ ਜੋ ਹਮਲਾ ਕਰ ਰਹੇ ਹਨ, ਸਹੁੰ ਚੁੱਕਦੇ ਸਮੇਂ ਸੰਵਿਧਾਨ ਨੂੰ ਹੱਥਾਂ ‘ਚ ਫੜਿਆ ਹੈ | ਉਨ੍ਹਾਂ ਕਿਹਾ ਭਾਰਤ ਦੇ ਸੰਵਿਧਾਨ ਨੂੰ ਕੋਈ ਤਾਕਤ ਛੂਹ ਨਹੀਂ ਸਕਦੀ |