ਚੰਡੀਗੜ੍ਹ 01 ਅਗਸਤ 2022: ਸੰਸਦ ਦੇ ਮਾਨਸੂਨ ਸੈਸ਼ਨ ‘ਚ ਅੱਜ ਮਹਿੰਗਾਈ ਅਤੇ ਜੀਐੱਸਟੀ ਦੇ ਨਾਲ-ਨਾਲ ਸੰਜੇ ਰਾਉਤ ਦੀ ਗ੍ਰਿਫਤਾਰੀ ਦੇ ਮੁੱਦੇ ‘ਤੇ ਦੋਵਾਂ ਸਦਨਾਂ ‘ਚ ਹੰਗਾਮਾ ਹੋਇਆ । ਲੋਕ ਸਭਾ (Lok Sabha) ‘ਚ ਹੰਗਾਮੇ ਕਾਰਨ ਪਹਿਲਾਂ ਕਾਰਵਾਈ 12 ਵਜੇ ਤੱਕ ਅਤੇ ਫਿਰ 2 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ। ਰਾਜ ਸਭਾ ਚੇਅਰਮੈਨ ਨੇ ਸ਼ਿਵ ਸੈਨਾ ਦੇ ਸੰਸਦ ਮੈਂਬਰ ਅਨਿਲ ਦੇਸਾਈ ਨੂੰ ਹੰਗਾਮਾ ਨਾ ਕਰਨ ਦੀ ਹਦਾਇਤ ਕੀਤੀ।
ਇਸ ਦੌਰਾਨ ਸੰਜੇ ਰਾਉਤ ਦੀ ਗ੍ਰਿਫਤਾਰੀ ‘ਤੇ ਕਾਂਗਰਸ ਦੇ ਸੰਸਦ ਮੈਂਬਰ ਅਧੀਰ ਰੰਜਨ ਚੌਧਰੀ ਨੇ ਕਿਹਾ ਕਿ ਸੰਜੇ ਰਾਊਤ ਨੇ ਸਿਰਫ ਇਕ ਅਪਰਾਧ ਕੀਤਾ ਹੈ ਕਿ ਉਹ ਭਾਜਪਾ ਦੀ ਡਰਾਉਣ-ਧਮਕਾਉਣ ਦੀ ਰਾਜਨੀਤੀ ਅੱਗੇ ਨਹੀਂ ਝੁਕਿਆ। ਉਹ ਮਜ਼ਬੂਤ ਵਿਸ਼ਵਾਸ ਅਤੇ ਹਿੰਮਤ ਵਾਲਾ ਆਦਮੀ ਹੈ। ਅਸੀਂ ਸੰਜੇ ਰਾਉਤ ਦੇ ਨਾਲ ਹਾਂ।