Site icon TheUnmute.com

ਵਿਰੋਧੀ ਧਿਰ ਵਲੋਂ ਭਾਰੀ ਹੰਗਾਮੇ ਕਾਰਨ ਲੋਕ ਸਭਾ ਦੀ ਕਾਰਵਾਈ 12 ਵਜੇ ਤੱਕ ਮੁਲਤਵੀ

Lok Sabha

ਚੰਡੀਗੜ੍ਹ 22 ਦਸੰਬਰ 2022: ਸੰਸਦ ਦੇ ਸਰਦ ਰੁੱਤ ਇਜਲਾਸ਼ ਦਾ 12ਵਾਂ ਕੰਮਕਾਜੀ ਦਿਨ ਸ਼ੁਰੂ ਤੋਂ ਹੰਗਾਮੇ ਨਾਲ ਸ਼ੁਰੂ ਹੋਇਆ | ਵਿਰੋਧੀ ਧਿਰ ਕਾਂਗਰਸ ਨੇ ਸੰਸਦ ਨੇ ਲੋਕ ਸਭਾ (Lok Sabha) ਵਿੱਚ ਚੀਨ ਮੁੱਦੇ ‘ਤੇ ਚਰਚਾ ਦੀ ਮੰਗ ਕੀਤੀ | ਇਸ ਦੌਰਾਨ ਸਦਨ ‘ਚ ਹੰਗਾਮੇ ਕਾਰਨ ਲੋਕ ਸਭਾ ਦੁਪਹਿਰ 12 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਹੈ ।

ਇਸ ਤੋਂ ਇਲਾਵਾ ਕੇਂਦਰ ਤਾਮਿਲਨਾਡੂ, ਹਿਮਾਚਲ ਅਤੇ ਕਰਨਾਟਕ ਵਿੱਚ ਐਸਟੀ ਸੂਚੀ ਨੂੰ ਸੋਧਣ ਲਈ ਰਾਜ ਸਭਾ ਵਿੱਚ ਤਿੰਨ ਬਿੱਲ ਪੇਸ਼ ਕੀਤਾ ਜਾਵੇਗਾ। ਦੂਜੇ ਪਾਸੇ ਕਾਂਗਰਸ ਦੇ ਸੰਸਦ ਮੈਂਬਰ ਰਣਜੀਤ ਰੰਜਨ ਨੇ ਚੀਨ ਨਾਲ ਸਰਹੱਦੀ ਸਥਿਤੀ ‘ਤੇ ਚਰਚਾ ਕਰਨ ਲਈ ਰਾਜ ਸਭਾ ‘ਚ ਨਿਯਮ 267 ਦੇ ਤਹਿਤ ਕਾਰੋਬਾਰੀ ਮੁਅੱਤਲੀ ਦਾ ਨੋਟਿਸ ਦਿੱਤਾ ਹੈ।

ਸ਼ਿਵ ਸੈਨਾ (ਊਧਵ ਬਾਲਾਸਾਹਿਬ ਠਾਕਰੇ) ਦੇ ਸੰਸਦ ਮੈਂਬਰ ਅਨਿਲ ਦੇਸਾਈ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (JNU) ਦੀਆਂ ਕੰਧਾਂ ‘ਤੇ ਜਾਤੀਵਾਦੀ ਟਿੱਪਣੀ ਦੇ ਮੁੱਦੇ ‘ਤੇ ਰਾਜ ਸਭਾ ‘ਚ ਸਿਫਰ ਕਾਲ ਦਾ ਨੋਟਿਸ ਦਿੱਤਾ ਹੈ।’ਆਪ’ ਸੰਸਦ ਮੈਂਬਰ ਰਾਘਵ ਚੱਢਾ ਨੇ ਰਾਜ ਸਭਾ ‘ਚ ਨਿਯਮ 267 ਦੇ ਤਹਿਤ ਕੋਰੋਨਾ ਦੇ ਆਉਣ ਵਾਲੇ ਖਤਰੇ ਅਤੇ ਇਸ ਨਾਲ ਨਜਿੱਠਣ ਲਈ ਸਰਕਾਰ ਦੀਆਂ ਤਿਆਰੀਆਂ ‘ਤੇ ਚਰਚਾ ਕਰਨ ਲਈ ਮੁਅੱਤਲੀ ਨੋਟਿਸ ਦਿੱਤਾ ਹੈ।

Exit mobile version