Site icon TheUnmute.com

Lok Sabha: ਲੋਕ ਸਭਾ ‘ਚ NEET-UG ਪ੍ਰੀਖਿਆ ਮੁੱਦੇ ‘ਤੇ ਭਾਰੀ ਹੰਗਾਮਾ, ਸਦਨ ਦੀ ਕਾਰਵਾਈ 1 ਜੁਲਾਈ ਤੱਕ ਮੁਲਤਵੀ

Lok Sabha

ਚੰਡੀਗੜ੍ਹ, 28 ਜੂਨ 2024: ਅੱਜ ਸੰਸਦ ਦੇ ਇਜਲਾਸ ਦਾ ਪੰਜਵਾਂ ਦਿਨ ਰਾਸ਼ਟਰਪਤੀ ਦੇ ਭਾਸ਼ਣ ‘ਤੇ ਧੰਨਵਾਦ ਦੇ ਮਤੇ ਤੋਂ ਸਦਨ (Lok Sabha) ਦੀ ਕਾਰਵਾਈ ਸ਼ੁਰੂ ਹੋਈ | ਇਸਦੇ ਕੁਝ ਮਿੰਟਾਂ ਬਾਅਦ ਸੰਸਦ ਭਾਰੀ ਹੰਗਾਮੇ ਦੀ ਭੇਂਟ ਚੜ ਗਈ | ਇਸਤੋਂ ਪਹਿਲਾਂ ਸਦਨ ਦੀ ਕਾਰਵਾਈ ਦੁਪਹਿਰ 12 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਫਿਰ ਮੁੜ ਕਾਰਵਾਈ ਸ਼ੁਰੂ ਹੋਈ ਤਾਂ ਹੰਗਾਮਾ ਨਹੀਂ ਰੁਕਿਆ ਅਤੇ ਲੋਕ ਸਭਾ ਸੋਮਵਾਰ 1 ਜੁਲਾਈ ਤੱਕ ਮੁਲਤਵੀ ਕਰ ਦਿੱਤੀ ਗਈ।

ਦਰਅਸਲ, ਵਿਰੋਧੀ ਧਿਰ ਨੇ ਲੋਕ ਸਭਾ (Lok Sabha) ‘ਚ NEET-UG ਪ੍ਰੀਖਿਆ ‘ਚ ਕਥਿਤ ਬੇਨਿਯਮੀਆਂ ‘ਤੇ ਚਰਚਾ ਦੀ ਮੰਗ ਕੀਤੀ | ਇਸ ਦੌਰਾਨ ਸੱਤਾਧਿਰ ਅਤੇ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਵਿਚਾਲੇ ਭਾਰੀ ਹੰਗਾਮਾ ਹੋਇਆ | ਇਸ ਦੌਰਾਨ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ, “ਅਸੀਂ ਵਿਰੋਧੀ ਧਿਰ ਅਤੇ ਸਰਕਾਰ ਦੀ ਤਰਫੋਂ ਭਾਰਤ ਦੇ ਵਿਦਿਆਰਥੀਆਂ ਨੂੰ ਸਾਂਝਾ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਅਸੀਂ ਇਸ ਮੁੱਦੇ ਨੂੰ ਮਹੱਤਵਪੂਰਨ ਮੰਨਦੇ ਹਾਂ। ਇਸ ਲਈ ਇਸ NEET ਪ੍ਰੀਖਿਆ ਮੁੱਦੇ ‘ਤੇ ਚਰਚਾ ਦੀ ਮੰਗ ਕਰ ਰਹੇ ਹਾਂ |

Exit mobile version