Site icon TheUnmute.com

ਲੋਕ ਸਭਾ ਚੋਣਾਂ: 102 ਸੀਟਾਂ ‘ਤੇ ਵੋਟਿੰਗ ਜਾਰੀ, ਸਵੇਰੇ 9 ਵਜੇ ਤੱਕ ਬੰਗਾਲ ‘ਚ ਸਭ ਤੋਂ ਵੱਧ ਵੋਟਿੰਗ ਦਰਜ

Lok Sabha elections

ਚੰਡੀਗੜ੍ਹ,19 ਅਪ੍ਰੈਲ 2024: ਲੋਕ ਸਭਾ ਚੋਣਾਂ (Lok Sabha elections) ਦੇ ਪਹਿਲੇ ਪੜਾਅ ‘ਚ ਅੱਜ 21 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 102 ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ। ਇਸ ਦੇ ਲਈ ਚੋਣ ਕਮਿਸ਼ਨ ਨੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹਨ। ਵੋਟਿੰਗ ਸਵੇਰੇ 7 ਵਜੇ ਸ਼ੁਰੂ ਹੋਈ ਅਤੇ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਚੋਣ ਕਮਿਸ਼ਨ ਨੇ 1.87 ਲੱਖ ਪੋਲਿੰਗ ਸਟੇਸ਼ਨਾਂ ‘ਤੇ 18 ਲੱਖ ਤੋਂ ਵੱਧ ਪੋਲਿੰਗ ਕਰਮਚਾਰੀ ਤਾਇਨਾਤ ਕੀਤੇ ਹਨ।

ਵੋਟਰ ਟਰਨਆਊਟ ਐਪ ਦੇ ਮੁਤਾਬਕ ਸਵੇਰੇ 9 ਵਜੇ ਤੱਕ ਬੰਗਾਲ ਵਿੱਚ ਸਭ ਤੋਂ ਵੱਧ ਵੋਟਿੰਗ ਹੋਈ, ਇੱਥੇ 15.09% ਵੋਟਾਂ ਪਈਆਂ। ਸਭ ਤੋਂ ਘੱਟ ਵੋਟਿੰਗ ਅਰੁਣਾਚਲ ਵਿੱਚ ਹੋਈ, ਜਿੱਥੇ 4.95% ਵੋਟਿੰਗ ਹੋਈ। ਬੰਗਾਲ ਦੇ ਕੂਚ ਬਿਹਾਰ ‘ਚ ਬੀਜੇਪੀ ਅਤੇ ਟੀਐਮਸੀ ਵਰਕਰਾਂ ਵਿਚਾਲੇ ਪਥਰਾਅ ਦੀ ਖ਼ਬਰ ਹੈ। ਪੀਐਮ ਮੋਦੀ ਨੇ ਵੋਟਿੰਗ ਤੋਂ ਪਹਿਲਾਂ ਵੋਟ ਪਾਉਣ ਦੀ ਅਪੀਲ ਕੀਤੀ , ਉਨ੍ਹਾਂ ਨੇ ਹਿੰਦੀ, ਤਾਮਿਲ, ਮਰਾਠੀ ਸਮੇਤ 5 ਭਾਸ਼ਾਵਾਂ ਵਿੱਚ ਟਵੀਟ ਕੀਤਾ।

ਇਨ੍ਹਾਂ ਪੋਲਿੰਗ ਸਟੇਸ਼ਨਾਂ ‘ਤੇ 16.63 ਕਰੋੜ ਤੋਂ ਵੱਧ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰ ਸਕਣਗੇ। ਵੋਟਰਾਂ ਵਿੱਚ 8.4 ਕਰੋੜ ਪੁਰਸ਼, 8.23 ​​ਕਰੋੜ ਬੀਬੀਆਂ ਅਤੇ 11,371 ਥਰਡ ਜੈਂਡਰ ਸ਼ਾਮਲ ਹਨ। 35.67 ਲੱਖ ਮਤਦਾਤਾ ਪਹਿਲੀ ਵਾਰ ਵੋਟ ਪਾਉਣਗੇ |

ਕਿਸ ਸੂਬੇ ‘ਚ ਕਿੰਨੀਆਂ ਸੀਟਾਂ ‘ਤੇ ਵੋਟਿੰਗ ?

ਪਹਿਲੇ ਪੜਾਅ (Lok Sabha elections) ਵਿੱਚ ਉੱਤਰ ਪ੍ਰਦੇਸ਼ ਤੋਂ 8, ਬਿਹਾਰ ਤੋਂ 4, ਮੱਧ ਪ੍ਰਦੇਸ਼ ਤੋਂ 6, ਰਾਜਸਥਾਨ ਤੋਂ 12, ਅਰੁਣਾਚਲ ਪ੍ਰਦੇਸ਼ ਤੋਂ 2, ਅਸਾਮ ਤੋਂ 5, ਛੱਤੀਸਗੜ੍ਹ ਤੋਂ 1, ਮਹਾਰਾਸ਼ਟਰ ਤੋਂ 5, ਮਨੀਪੁਰ ਤੋਂ 2, ਮੇਘਾਲਿਆ ਤੋਂ 2, 1 ਮਿਜ਼ੋਰਮ, ਨਾਗਾਲੈਂਡ ਦੀ 1, ਰਾਜਸਥਾਨ ਦੀ 12, ਤਾਮਿਲਨਾਡੂ ਦੀ 39, ਤ੍ਰਿਪੁਰਾ ਦੀ 1, ਉੱਤਰਾਖੰਡ ਦੀ 5, ਬੰਗਾਲ ਦੀ 3, ਅੰਡੇਮਾਨ ਅਤੇ ਨਿਕੋਬਾਰ ਦੀ 1, ਜੰਮੂ-ਕਸ਼ਮੀਰ, ਪੁਡੂਚੇਰੀ ਅਤੇ ਲਕਸ਼ਦੀਪ ਦੀ ਇੱਕ-ਇੱਕ ਸੀਟ ‘ਤੇ ਵੋਟਿੰਗ ਹੋਵੇਗੀ। ਕੁਝ ਸੂਬਿਆਂ ਅਜਿਹੇ ਹਨ ਜਿੱਥੇ ਚੋਣਾਂ ਪਹਿਲੇ ਪੜਾਅ ਵਿੱਚ ਹੀ ਖਤਮ ਹੋ ਜਾਣਗੀਆਂ। ਇਨ੍ਹਾਂ ਵਿੱਚ ਅਰੁਣਾਚਲ ਪ੍ਰਦੇਸ਼, ਮੇਘਾਲਿਆ, ਮਿਜ਼ੋਰਮ, ਸਿੱਕਮ, ਤਾਮਿਲਨਾਡੂ, ਉੱਤਰਾਖੰਡ, ਅੰਡੇਮਾਨ ਨਿਕੋਬਾਰ, ਲਕਸ਼ਦੀਪ ਅਤੇ ਪੁਡੂਚੇਰੀ ਸ਼ਾਮਲ ਹਨ।

 

Exit mobile version