ਚੰਡੀਗੜ੍ਹ, 18 ਮਈ 2024: ਇਸ ਸਮੇਂ ਦੇਸ਼ ਵਿੱਚ ਲੋਕ ਸਭਾ ਚੋਣਾਂ 2024 ਹੋ ਰਹੀਆਂ ਹਨ। ਲੋਕ ਸਭਾ ਚੋਣ ਪ੍ਰਕਿਰਿਆ ਦੇ ਹੁਣ ਤੱਕ ਚਾਰ ਪੜਾਅ ਪੂਰੇ ਹੋ ਚੁੱਕੇ ਹਨ। ਪੰਜਵੇਂ ਪੜਾਅ ਲਈ ਚੋਣ ਪ੍ਰਚਾਰ ਅੱਜ ਖ਼ਤਮ ਹੋ ਜਾਵੇਗਾ। ਇਸ ਪੜਾਅ ਲਈ ਵੋਟਿੰਗ (Voting) 20 ਮਈ ਨੂੰ ਹੋ ਜਾ ਰਹੀ ਹੈ। ਇਸ ਪੜਾਅ ਵਿੱਚ ਅੱਠ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 49 ਸੀਟਾਂ ਲਈ ਵੋਟਿੰਗ ਹੋਵੇਗੀ। ਇਨ੍ਹਾਂ ਸੂਬਿਆਂ ਤੋਂ 695 ਉਮੀਦਵਾਰ ਚੋਣ ਮੈਦਾਨ ਵਿੱਚ ਹਨ।
ਪੰਜਵੇਂ ਪੜਾਅ ਲਈ ਇੱਕ ਸੰਸਦੀ ਹਲਕੇ ਵਿੱਚ ਚੋਣ ਲੜ ਰਹੇ ਉਮੀਦਵਾਰਾਂ ਦੀ ਔਸਤ ਗਿਣਤੀ 14 ਹੈ। ਜਿਨ੍ਹਾਂ ਉਮੀਦਵਾਰਾਂ ਦੀ ਕਿਸਮਤ ਦਾਅ ‘ਤੇ ਲੱਗੀ ਹੋਈ ਹੈ, ਉਨ੍ਹਾਂ ‘ਚ ਰੱਖਿਆ ਮੰਤਰੀ ਰਾਜਨਾਥ ਸਿੰਘ, ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ, ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਸਮੇਤ ਕਈ ਉੱਚ-ਪ੍ਰੋਫਾਈਲ ਚਿਹਰੇ ਸ਼ਾਮਲ ਹਨ।
ਪੰਜਵੇਂ ਪੜਾਅ ਦੀ ਚੋਣਾਂ ‘ਚ ਉੱਤਰ ਪ੍ਰਦੇਸ਼ ਦੀਆਂ 14 ਸੀਟਾਂ, ਮਹਾਰਾਸ਼ਟਰ 13 ਸੀਟਾਂ, ਪੱਛਮੀ ਬੰਗਾਲ 7 ਸੀਟਾਂ, ਬਿਹਾਰ 5 ਸੀਟਾਂ, ਉੜੀਸਾ 5 ਸੀਟਾਂ, ਝਾਰਖੰਡ 3 ਸੀਟਾਂ, ਜੰਮੂ ਅਤੇ ਕਸ਼ਮੀਰ 1 ਸੀਟਾਂ, ਲੱਦਾਖ 1 ਸੀਟ ‘ਤੇ ਵੋਟਿੰਗ (Voting) ਹੋਵੇਗੀ | ਇਨ੍ਹਾਂ 49 ਸੀਟਾਂ ‘ਤੇ 695 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਵੇਗਾ |