Site icon TheUnmute.com – Punjabi News

ਲੋਕ ਸਭਾ ਚੋਣਾਂ 2024: ਤ੍ਰਿਪੁਰਾ-ਮਣੀਪੁਰ ‘ਚ ਦੁਪਹਿਰ 3 ਵਜੇ ਤੱਕ ਸਭ ਤੋਂ ਵੱਧ ਵੋਟਿੰਗ ਦਰਜ

Lok Sabha Elections

ਚੰਡੀਗੜ੍ਹ, 26 ਅਪ੍ਰੈਲ, 2024: ਲੋਕ ਸਭਾ ਚੋਣਾਂ 2024 (Lok Sabha Elections 2024) ਦੇ ਦੂਜੇ ਪੜਾਅ ‘ਚ 13 ਸੂਬਿਆਂ ਦੀਆਂ 88 ਲੋਕ ਸਭਾ ਸੀਟਾਂ ‘ਤੇ 1200 ਤੋਂ ਵੱਧ ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ। ਅੱਜ ਦੂਜੇ ਪੜਾਅ ‘ਚ ਕੇਰਲ ਦੀਆਂ ਸਾਰੀਆਂ 20 ਲੋਕ ਸਭਾ ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ। ਦੂਜੇ ਪੜਾਅ ‘ਚ 13 ਸੂਬਿਆਂ ਦੇ ਵੋਟਰ 88 ਸੀਟਾਂ ‘ਤੇ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। 1 ਵਜੇ ਤੱਕ ਤ੍ਰਿਪੁਰਾ ਵਿੱਚ ਸਭ ਤੋਂ ਵੱਧ 54.47% ਅਤੇ ਮਹਾਰਾਸ਼ਟਰ ਵਿੱਚ ਸਭ ਤੋਂ ਘੱਟ 31.77% ਵੋਟਿੰਗ ਹੋਈ।

Lok Sabha Elections: ਜਾਣੋ ਦੁਪਹਿਰ 3 ਵਜੇ ਤੱਕ ਕਿੱਥੇ ਕਿੰਨੀ ਰਹੀ ਵੋਟਿੰਗ ?

ਅਸਾਮ: 60.32 ਫੀਸਦੀ
ਉੱਤਰ ਪ੍ਰਦੇਸ਼: 44.13 ਫੀਸਦੀ
ਕਰਨਾਟਕ: 50.93 ਫੀਸਦੀ
ਕੇਰਲ: 51.64 ਫੀਸਦੀ
ਛੱਤੀਸਗੜ੍ਹ: 63.92 ਫੀਸਦੀ
ਜੰਮੂ ਕਸ਼ਮੀਰ: 57.76 ਫੀਸਦੀ
ਤ੍ਰਿਪੁਰਾ: 68.92 ਫੀਸਦੀ
ਪੱਛਮੀ ਬੰਗਾਲ: 60.60 ਫੀਸਦੀ
ਬਿਹਾਰ: 44.24 ਫੀਸਦੀ
ਮਣੀਪੁਰ: 68.48 ਫੀਸਦੀ
ਮੱਧ ਪ੍ਰਦੇਸ਼: 46.50 ਫੀਸਦੀ
ਮਹਾਰਾਸ਼ਟਰ: 43.01 ਫੀਸਦੀ
ਰਾਜਸਥਾਨ: 50.27 ਫੀਸਦੀ