Site icon TheUnmute.com

ਲੋਕ ਸਭਾ ਚੋਣਾਂ 2024: ਘਰ ਬੈਠੇ ਡਾਊਨਲੋਡ ਕਰੋ ਫੋਟੋਯੁਕਤ ਡਿਜੀਟਲ ਵੋਟਰ ਕਾਰਡ

voter card

ਚੰਡੀਗੜ੍ਹ, 20 ਅਪ੍ਰੈਲ 2024: ਕੈਥਲ ਦੇ ਜ਼ਿਲ੍ਹਾ ਚੋਣ ਅਧਿਕਾਰੀਆਂ ਅਤੇ ਡੀਸੀ ਪ੍ਰਸ਼ਾਂਤ ਪੰਵਾਰ ਨੇ ਕਿਹਾ ਕਿ ਡਿਜੀਟਲਾਈਜੇਸ਼ਨ ਵੱਲ ਵੱਧਦੇ ਦੌਰ ਵਿਚ ਚੋਣ ਕਮਿਸ਼ਨ ਨੇ ਵੀ ਚੋਣ ਨਾਲ ਜੁੜੇ ਮਹਤੱਵਪੂਰਨ ਕੰਮ ਆਨਲਾਈਨ ਕਰ ਦਿੱਤੇ ਹਨ। ਚੋਣ ਕਮਿਸ਼ਨਰ ਨੇ ਪੂਰੇ ਦੇਸ਼ ਵਿਚ ਡਿਜੀਟਲ ਵੋਟਰ ਪਛਾਣ ਪੱਤਰ ਜਾਂ ਇਲੈਕਟ੍ਰੋੋਨਿਕ ਇਲੈਕਟੋਰਲ ਫੋਟੋ ਆਈਡੀ ਕਾਰਡ (Digital Voter Card) ਯਾਨੀ ਈ-ਈਪੀਆਈਸੀ ਦੀ ਸਹੂਲਤ ਸ਼ੁਰੂ ਕਰ ਰੱਖੀ ਹੈ।

ਡੀਸੀ ਨੇ ਕਿਹਾ ਕਿ ਜੇਕਰ ਵੋਟਰ ਦੀ ਵੋਟਰ ਆਈਡੀ ਕਿਤੇ ਗੁੰਮ ਹੋ ਗਈ ਹੈ ਜਾਂ ਫਿਰ ਉਹ ਵੋਟਰ ਕਾਰਡ ਦੀ ਡਿਜੀਟਲ ਕਾਪੀ ਸੰਭਾਲ ਕੇ ਰੱਖਣੀ ਚਾਹੀਦੀ ਹੈ ਤਾਂ ਵੋਟਰ ਹੈਲਪਲਾਈਨ ਐਪ ਜਾਂ ਫਿਰ ਚੋਣ ਕਮਿਸ਼ਨ ਦੀ ਵੈਬਸਾਇਟ voters.eci.gov.in ਤੋਂ ਆਪਣਾ ਵੋੋਟਰ ਕਾਰਡ ਆਸਾਨੀ ਨਾਲ ਮੋਬਾਇਲ ਜਾਂ ਕੰਪਿਊਟਰ ‘ਤੇ ਡਾਉਨਲੋਡ ਕਰ ਸਕਦੇ ਹਨ। ਖਾਸ ਗੱਲ ਇਹ ਹੈ ਕਿ ਡਿਜੀਟਲ ਵੋਟਰ ਕਾਰਡ ਈ-ਈਪੀਆਈਸੀ ਨੁੰ ਡਿਜੀ ਲਾਕਰ ਵਿਚ ਵੀ ਅਪਲੋਡ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਇਸ ਨੂੰ ਪ੍ਰਿੰਟ ਵੀ ਕਰਾਇਆ ਜਾ ਸਕਦਾ ਹੈ।

ਉਨ੍ਹਾਂ ਨੇ ਦੱਸਿਆ ਕਿ ਈ-ਈਪੀਆਈਸੀ ਵੋਟਰ ਕਾਰਡ (Digital Voter Card) ਵੋਟਰ ਆਈ ਕਾਡਰ ਦਾ ਇਥ ਨਾਲ-ਏਡਿਟੇਬਲ ਪੀਡੀਐਫ ਵਰਜਨ ਹੈ। ਵੋਟਰ ਆਈਡੀ ਦੇ ਪੀਡੀਐਫ ਵਰਜਨ ਨੂੰ ਵੀ ਆਈਡੇਂਟਿਟੀ ਦੇ ਨਾਲ ਏਡਰੇਂਸ ਪਰੂਫ ਵਜੋਂ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਡਿਜੀਟਲ ਆਈਡੀ ਪਰੂਫ ਨੂੰ ਆਸਾਨੀ ਨਾਲ ਏਕਸੇਸ ਕਰਨ ਲਈ ਮੋਬਾਇਲ ਫੋਨ ਜਾਂ ਡਿਜੀਲਾਕਰ ਵਿਚ ਸਟੋਰ ਕਰ ਕੇ ਰੱਖਿਆ ਜਾ ਸਕਦਾ ਹੈ।

ਉਨ੍ਹਾਂ ਨੇ ਦੱਸਿਆ ਕਿ ਡਿਜੀਟਲ ਕਾਰਡ ਨੁੰ ਡਾਉਨਲੋਡ ਕਰਨ ਦੇ ਲਈ ਕੌਮੀ ਵੋਟਰ ਪੋਰਟਲ eci.gov.in ‘ਤੇ ਵਿਜਟਿ ਕਰਨ। ਨਵੇਂ ਯੂਜਰ ਨੁੰ ਆਪਣੇ ਆਪ ਨੂੰ ਰਜਿਸਟਰ ਕਰਨਾ ਹੋਵੇਗਾ। ਇਸ ਦੇ ਬਾਅਦ ਈ-ਈਪੀਆਈਸੀ ਡਾਊਨਲੋਡ ਦੇ ਵਿਕਲਪ ‘ਤੇ ਕਲਿੱਕ ਕਰਨ। ਫਿਰ ਈ-ਈਪੀਆਈਸੀ ਨੰਬਰ ਜਾਂ ਫਾਰਮ ਰੇਫਰੈਂਸ ਨੰਬਰ ਨੁੰ ਦਰਜ ਕਰਨ। ਰਜਿਸਟਰਡ ਮੋਬਾਇਲ ਨੰਬਰ ‘ਤੇ ਇਕ ਓਟੀਪੀ ਆਵੇਗਾ। ਇਸ ਦੇ ਬਾਅਦ ਈ-ਈਪੀਆਈਸੀ ਡਾਊਨਲੋਡ ਦਾ ਵਿਕਲਪ ਸਾਹਮਣੇ ਹੋਵੇਗਾ।

Exit mobile version