ਚੰਡੀਗੜ੍ਹ, 01 ਜੁਲਾਈ 2024: ਲੋਕ ਸਭਾ ‘ਚ ਭਾਜਪਾ ‘ਤੇ ਤਿੱਖੇ ਹਮਲੇ ਕਰਦਿਆਂ ਕਾਂਗਰਸ ਆਗੂ ਰਾਹੁਲ ਗਾਂਧੀ (Rahul Gandhi) ਨੇ ਕਿਹਾ ਕਿ ਭਜਾਪ ਨੇ ਦੇਸ਼ ਦੇ ਹਰ ਵਿਅਕਤੀ ਨੂੰ ਡਰ ਦਾ ਪੈਕੇਜ ਦਿੱਤਾ ਹੈ। ਉਨ੍ਹਾਂ ਨੇ ਦੋਸ਼ ਲਾਇਆ ਹੈ ਕਿ ਭਾਜਪਾ ਸਰਕਾਰ ਨੇ ਨੀਟ ਨੂੰ ਇੱਕ ਪੇਸ਼ੇਵਰ ਯੋਜਨਾ ਨੂੰ ਵਪਾਰਕ ਯੋਜਨਾ ‘ਚ ਬਦਲ ਦਿੱਤਾ ਹੈ ਅਤੇ ਗਰੀਬ ਮੈਡੀਕਲ ਕਾਲਜ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ 7 ਸਾਲਾਂ ‘ਚ 70 ਪੇਪਰ ਲੀਕ ਹੋ ਚੁੱਕੇ ਹਨ।
ਇਸਦੇ ਨਾਲ ਹੀ ਰਾਹੁਲ ਗਾਂਧੀ (Rahul Gandhi) ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚੁਣੌਤੀ ਦਿੱਤੀ ਹੈ | ਉਨ੍ਹਾਂ ਕਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਗੁਜਰਾਤ ‘ਚ ਹਰਾ ਦੇਵਾਂਗੇ| ਇੰਡੀਆ ਗਠਜੋੜ ਗੁਜਰਾਤ ਵਿੱਚ ਐਨਡੀਏ ਨੂੰ ਹਰਾਉਣ ਜਾ ਰਿਹਾ ਹੈ, ਇਹ ਅਸੀਂ ਲਿਖ ਕੇ ਦੇ ਰਹੇ ਹਾਂ । ਉਨ੍ਹਾਂ ਕਿਹਾ ਕਿ ਅਸੀਂ ਗੁਜਰਾਤ ਦੇ ਵਪਾਰੀਆਂ ਨਾਲ ਗੱਲ ਕੀਤੀ, ਉਨ੍ਹਾਂ ਦੱਸਿਆ ਨੋਟਬੰਦੀ ਅਤੇ ਜੀਐੱਸਟੀ ਅਰਬਪਤੀਆਂ ਦੀ ਮੱਦਦ ਲਈ ਲਿਆਂਦਾ ਗਿਆ ਸੀ ਅਤੇ ਰਾਹੁਲ ਗਾਂਧੀ ਨੇ ਤਿੰਨ ਰੱਦ ਹੋਏ ਕਾਨੂੰਨਾਂ ‘ਤੇ ਕਿਹਾ ਕਿ ਤਿੰਨ ਕਾਨੂੰਨ ਅਡਾਨੀ ਅਤੇ ਅੰਬਾਨੀ ਲਈ ਲਿਆਂਦੇ ਗਏ |