July 4, 2024 11:53 pm
randhawa

ਓਮੀਕਰੋਨ ਦੇ ਵੱਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਪੰਜਾਬ ‘ਚ ਫਿਰ ਤੋਂ ਹੋ ਸਕਦੀ ਹੈ ਤਾਲਾਬੰਦੀ : ਰੰਧਾਵਾ

ਚੰਡੀਗੜ੍ਹ 25 ਦਸੰਬਰ 2021 : ਪੰਜਾਬ (punjab) ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਪੰਜਾਬ ‘ਚ ਕਰੋਨਾ ਦੇ ਰੂਪ ‘ਚ ਆਏ ਓਮੀਕਰੋਨ (Omicron)ਦੇ ਵੱਧ ਦੇ ਹੋਏ ਮਾਮਲਿਆਂ ਨੂੰ ਦੇਖਦੇ ਹੋਏ ਸੂਬੇ ‘ਚ ਤਾਲਾਬੰਦੀ ਕਰਨ ਦੇ ਸੰਕੇਤ ਦਿੱਤੇ ਹਨ, ਉਨ੍ਹਾਂ ਨੇ ਕਿਹਾ ਕਿ ਓਮੀਕਰੋਨ (Omicron) ਦੇ ਵੱਧ ਦੇ ਮਾਮਲਿਆਂ ਨੂੰ ਦੇਖ ਕੇ ਪੰਜਾਬ ਸਰਕਾਰ (Punjab government) ਵਲੋਂ ਇਹ ਫੈਸਲਾ ਲਿਆ ਜਾ ਸਕਦਾ ਹੈ, ਇਸ ਦੇ ਨਾਲ ਹੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਕਿਹਾ ਗਿਆ ਕਿ ਲੋਕਾਂ ਨੂੰ ਜਿਆਦਾ ਭੀੜ ਵਾਲਿਆਂ ਥਾਵਾਂ ‘ਤੇ ਮਾਸਕ ਪਾ ਕੇ ਜਾਣ ਅਤੇ ਜਿਆਦਾ ਆਪਣੀ ਸਿਹਤ ਦਾ ਵੀ ਧਿਆਨ ਰੱਖਿਆ ਜਾਵੇ,