Liz Truss

ਲਿਜ਼ ਟਰੱਸ ਵਲੋਂ ਬ੍ਰਿਟੇਨ ਦੀ ਮਹਾਰਾਣੀ ਨਾਲ ਮੁਲਾਕਾਤ, ਰਸ਼ਮੀ ਤੌਰ ‘ਤੇ ਬਣੀ ਪ੍ਰਧਾਨ ਮੰਤਰੀ

ਚੰਡੀਗੜ੍ਹ 06 ਸਤੰਬਰ 2022: ਬਾਲਮੋਰਲ ਕੈਸਲ ਵਿਖੇ ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ II (Elizabeth II) ਨੂੰ ਮਿਲਣ ਤੋਂ ਬਾਅਦ ਲਿਜ਼ ਟਰੱਸ (Liz Truss) ਰਸ਼ਮੀ ਤੌਰ ‘ਤੇ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਬਣ ਗਈ ਹੈ। ਲਿਜ਼ ਟਰੱਸ ਨੇ ਪ੍ਰਧਾਨ ਮੰਤਰੀ ਅਹੁਦੇ ਦੀ ਉਮੀਦਵਾਰੀ ਵਿੱਚ ਬ੍ਰਿਟਿਸ਼-ਭਾਰਤੀ ਅਤੇ ਸਾਬਕਾ ਮੰਤਰੀ ਰਿਸ਼ੀ ਸੁਨਕ ਨੂੰ ਸਖ਼ਤ ਮੁਕਾਬਲੇ ਵਿੱਚ ਹਰਾਇਆ ਸੀ। ਅੱਜ ਲਿਜ਼ ਨੇ ਮਹਾਰਾਣੀ ਨਾਲ ਮੁਲਾਕਾਤ ਕੀਤੀ, ਜਿਸ ਤੋਂ ਬਾਅਦ ਉਹ ਰਸਮੀ ਤੌਰ ‘ਤੇ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਬਣ ਗਈ ਹੈ।

ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਵਿਚ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਦੌੜ ਵਿਦੇਸ਼ ਮੰਤਰੀ ਲਿਜ਼ ਟਰੱਸ (Liz Truss) ਨੇ ਜਿੱਤ ਲਈ। ਲਿਜ਼ ਟਰੱਸ ਨੂੰ ਹੁਣ ਮਹਿੰਗਾਈ, ਉਦਯੋਗਿਕ ਬੇਚੈਨੀ ਅਤੇ ਦੇਸ਼ ਵਿੱਚ ਮੰਦੀ ਦੀ ਸੰਭਾਵਨਾ ਨਾਲ ਨਜਿੱਠਣ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ। ਜੁਲਾਈ ‘ਚ ਦੇਸ਼ ‘ਚ ਮਹਿੰਗਾਈ ਦਰ 10.1 ਫੀਸਦੀ ‘ਤੇ ਪਹੁੰਚ ਗਈ ਹੈ। ਲਿਜ਼ ਟਰੱਸ ਦੀ ਜਿੱਤ ਦੇ ਐਲਾਨ ਦੇ ਨਾਲ ਹੀ ਸੱਤਾ ਦੇ ਤਬਾਦਲੇ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਮਹਾਰਾਣੀ ਉਨ੍ਹਾਂ ਨੂੰ ਸਰਕਾਰ ਬਣਾਉਣ ਦੀ ਸਹੁੰ ਚੁਕਾਏਗੀ। 7 ਸਤੰਬਰ ਨੂੰ, ਉਹ ਪਹਿਲੀ ਵਾਰ ਪ੍ਰਧਾਨ ਮੰਤਰੀ ਵਜੋਂ ਹਾਊਸ ਆਫ ਕਾਮਨਜ਼ ਵਿੱਚ ਜਾਵੇਗੀ। ਇਸਦੇ ਨਾਲ ਹੀ ਲਿਜ਼ ਟਰੱਸ ਵਲੋਂ ਸਹੁੰ ਚੁੱਕਣ ਤੋਂ ਬਾਅਦ ਆਪਣੀ ਕੈਬਿਨੇਟ ਦੀ ਚੋਣ ਕੀਤੀ ਜਾਵੇਗੀ

Scroll to Top