Site icon TheUnmute.com

ਕਾਸਿਮ ਸੁਲੇਮਾਨੀ ਦੀ ਹੱਤਿਆ ‘ਚ ਸ਼ਾਮਲ 51 ਅਮਰੀਕੀ ਨਾਗਰਿਕ ਪਾਬੰਦੀਆਂ ਸੂਚੀ ‘ਚ ਸ਼ਾਮਲ

general Qasim Suleimani

ਚੰਡੀਗੜ੍ਹ 10 ਜਨਵਰੀ 2022: ਈਰਾਨ (Iran) ਦੇ ਵਿਦੇਸ਼ ਮੰਤਰਾਲੇ ਨੇ 8 ਜਨਵਰੀ ਨੂੰ ਘੋਸ਼ਣਾ ਕੀਤੀ ਕਿ ਈਰਾਨ (Iran) ਨੇ 51 ਅਮਰੀਕੀ ਨਾਗਰਿਕਾਂ (US citizens) ਨੂੰ ਪਾਬੰਦੀਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਹੈ ਕਿਉਂਕਿ ਉਨ੍ਹਾਂ ਨੇ “ਅੱਤਵਾਦੀ ਕਾਰਵਾਈ” ਵਿੱਚ ਭੂਮਿਕਾ ਨਿਭਾਈ ਸੀ ਜਿਸ ਵਿੱਚ ਚੋਟੀ ਦੇ ਈਰਾਨੀ ਜਨਰਲ ਕਾਸਿਮ ਸੁਲੇਮਾਨੀ ਅਤੇ ਹੋਰਾਂ ਦੀ ਮੌਤ ਹੋ ਗਈ ਸੀ।

ਸੂਤਰਾਂ ਦੇ ਅਨੁਸਾਰ ਈਰਾਨ ਦੇ ਵਿਦੇਸ਼ ਮੰਤਰਾਲੇ ਦੀ ਵੈੱਬਸਾਈਟ ‘ਤੇ ਪ੍ਰਕਾਸ਼ਿਤ ਸੂਚੀ ਮੁਤਾਬਕ ਅਮਰੀਕੀ (USA) ਫੌਜ ਦੇ ਜੁਆਇੰਟ ਚੀਫ ਆਫ ਸਟਾਫ ਦੇ ਚੇਅਰਮੈਨ ਅਤੇ ਸਾਬਕਾ ਅਮਰੀਕੀ (USA) ਰਾਸ਼ਟਰਪਤੀ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਰਾਬਰਟ ਸੀ.ਓ ਬ੍ਰਾਇਨ ਨੂੰ ਪਾਬੰਦੀਆਂ ‘ਚ ਸ਼ਾਮਲ ਕੀਤਾ ਗਿਆ ਹੈ। ਸੂਚੀ ਇਸ ਤੋਂ ਪਹਿਲਾਂ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ, ਸਾਬਕਾ ਵਿਦੇਸ਼ ਮੰਤਰੀ ਮਾਈਕ ਪੋਂਪੀਓ ਅਤੇ ਹੋਰਾਂ ‘ਤੇ ਈਰਾਨ ਨੇ ਇਸੇ ਕਾਰਨ ਪਾਬੰਦੀ ਲਗਾਈ ਹੋਈ ਹੈ।ਈਰਾਨ ਦੇ ਵਿਦੇਸ਼ ਮੰਤਰਾਲੇ ਨੇ ਘੋਸ਼ਣਾ ਕੀਤੀ ਕਿ ਇਹਨਾਂ ਪਾਬੰਦੀਸ਼ੁਦਾ ਵਿਅਕਤੀਆਂ ਨੇ ਫੈਸਲੇ ਲੈਣ, ਸੰਗਠਨ, ਵਿੱਤ ਅਤੇ “ਅੱਤਵਾਦੀ ਕਾਰਵਾਈ” ਨੂੰ ਅੰਜ਼ਾਮ ਦੇਣ ਵਿੱਚ ਹਿੱਸਾ ਲਿਆ ਜਿਸ ਨੇ ਸੁਲੇਮਾਨੀ ਅਤੇ ਹੋਰਾਂ ਨੂੰ ਮਾਰਿਆ, ਜਾਂ ਅੱਤਵਾਦ ਨੂੰ ਜਾਇਜ਼ ਠਹਿਰਾਇਆ।

Exit mobile version