TheUnmute.com

ਲਾਇਨਜ਼ ਕਲੱਬ ਪੰਚਕੂਲਾ ਪ੍ਰੀਮੀਅਰ ਵਲੋਂ 4 ਪ੍ਰੋਜੈਕਟਾਂ ਦੀ ਕੀਤੀ ਗਈ ਸ਼ੁਰੂਆਤ

ਐਸ ਏ ਐਸ ਨਗਰ 14 ਜੁਲਾਈ 2022: ਲਾਇਨਜ਼ ਕਲੱਬ ਪੰਚਕੂਲਾ ਪ੍ਰੀਮੀਅਰ ਹਮੇਸ਼ਾ ਹੀ ਲੋਕਾਂ ਦੀ ਸਹਾਇਤਾ ਲਈ ਅੱਗੇ ਆਉਂਦਾ ਰਿਹਾ ਹੈ | ਇਸਦੇ ਚੱਲਦਿਆਂ ਲਾਇਨਜ਼ ਕਲੱਬ ਪੰਚਕੂਲਾ ਪ੍ਰੀਮੀਅਰ ਡਿਸਟ੍ਰਿਕਟ 321-A2 ਵਲੋਂ 4 ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਗਈ ਹੈ |

ਇਸ ਪ੍ਰੋਜੈਕਟ ਵਿੱਚ ਪਹਿਲਾ ਮੋਹਾਲੀ ਦੇ ਫੇਜ਼ 7 ‘ਚ ਸਥਿਤ ਸ੍ਰੀ ਗੁਰੂ ਅਮਰਦਾਸ ਪਬਲਿਕ ਸਕੂਲ ਦੇ ਵਿਦਿਆਰਥੀਆਂ ਦੀ ਸਹੂਲਤ ਲਈ ਵਾਟਰ ਕੂਲਰ ਕਮ ਡਿਸਪੈਂਸਰ ਲਗਾਇਆ ਗਿਆ ਹੈ । ਹੁਣ 80 ਤੋਂ ਵੱਧ ਵਿਦਿਆਰਥੀ ਅਤੇ ਸਟਾਫ ਮੈਂਬਰ ਸਾਫ਼ ਅਤੇ ਠੰਡਾ ਪਾਣੀ ਪੀ ਸਕਣਗੇ।

ਲਾਇਨਜ਼ ਕਲੱਬ ਪੰਚਕੂਲਾ

ਐਲ.ਐਨ.ਕੁਲਦੀਪ ਅਤੇ ਸਰਿਤਾ ਅਰੋੜਾ ਦੁਆਰਾ ਸਪਾਂਸਰ ਕੀਤੇ ਇੱਕ ਹੋਰ ਪ੍ਰੋਜੈਕਟ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ, ਬੁਤੇਰਲਾ, ਸੈਕਟਰ 41, ਚੰਡੀਗੜ੍ਹ ਵਿਖੇ ਇੱਕ ਵਾਟਰ ਕੂਲਰ ਲਗਾਇਆ ਗਿਆ। ਇਸ ਤੋਂ ਇਲਾਵਾ ਸਕੂਲੀ ਵਿਦਿਆਰਥੀਆਂ ਲਈ ਪੀਣ ਵਾਲੇ ਸਾਫ਼ ਅਤੇ ਸ਼ੁੱਧ ਪਾਣੀ ਦੇ ਪ੍ਰਬੰਧ ਨੂੰ ਯਕੀਨੀ ਬਣਾਉਣ ਲਈ ਵਾਟਰ ਪਿਊਰੀਫਾਇਰ ਲਗਾਏ ਗਏ ਸਨ ।

ਇਸਦੇ ਨਾਲ ਹੀ ਪ੍ਰੋਜੈਕਟ ਵਿੱਚ ਐਲ.ਐਨ ਪਰਵਿੰਦਰ ਸਿੰਘ ਦੀ ਅਗਵਾਈ ਵਿੱਚ ਅੱਖਾਂ ਦਾ ਚੈਕਅੱਪ ਕੈਂਪ ਲਗਾਇਆ ਗਿਆ | ਚੰਡੀਗੜ੍ਹ ਦੇ ਬਲਾਕ ਸਿੱਖਿਆ ਅਫਸਰ ਸੰਤੋਖ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਉਨ੍ਹਾਂ ਨੇ ਆਪਣੀ ਹਾਜ਼ਰੀ ‘ਚ ਪ੍ਰੋਜੈਕਟਾਂ ਦਾ ਸੰਚਾਲਨ ਕੀਤਾ | ਇਸ ਮੌਕੇ ਡਾ.ਐਸ.ਐਸ.ਭਮਰਾ, ਪਰਵਿੰਦਰ ਸਿੰਘ, ਸ਼ਾਇਨੀ ਤਨੇਜਾ, ਗੌਰਵ ਖੰਨਾ ਅਤੇ ਇਕੇਸ਼ ਪਾਲ ਸਮੇਤ ਲਾਈਨ ਸੁਨੀਲ ਤਿਆਗੀ ਵੀ ਹਾਜ਼ਰ ਸਨ।

Exit mobile version