ਚੰਡੀਗੜ੍ਹ 09 ਅਪ੍ਰੈਲ 2022: ਭਾਰਤ ਦੇ ਸਾਬਕਾ ਕੋਚ ਰਵੀ ਸ਼ਾਸਤਰੀ ਨੇ ਕਿਹਾ ਹੈ ਕਿ ਯੁਜਵੇਂਦਰ ਚਾਹਲ ਨੂੰ ਬਾਲਕੋਨੀ ਤੋਂ ਲਟਕਾਉਣ ਦੇ ਮਾਮਲੇ ‘ਚ ਉਸ ਨਾਲ ਦੁਰਵਿਵਹਾਰ ਕਰਨ ਵਾਲੇ ਖਿਡਾਰੀ ‘ਤੇ ਉਮਰ ਭਰ ਲਈ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ। ਚਾਹਲ ਨੇ ਦੱਸਿਆ ਸੀ ਕਿ 2013 ‘ਚ ਮੁੰਬਈ ਇੰਡੀਅਨਜ਼ ਦੇ ਉਸ ਦੇ ਸਾਥੀ ਨੇ ਉਸ ਨੂੰ ਨਸ਼ੇ ਦੀ ਹਾਲਤ ‘ਚ ਬਾਲਕੋਨੀ ਤੋਂ ਲਟਕਾ ਦਿੱਤਾ ਸੀ। ਇਸ ਤੋਂ ਬਾਅਦ ਬਾਕੀ ਖਿਡਾਰੀਆਂ ਨੇ ਆ ਕੇ ਦਖਲ ਦੇ ਕੇ ਉਨ੍ਹਾਂ ਨੂੰ ਬਚਾਇਆ। ਉਦੋਂ ਤੋਂ ਹੀ ਲੋਕ ਚਾਹਲ ਦੇ ਸਮਰਥਨ ‘ਚ ਲਗਾਤਾਰ ਆ ਰਹੇ ਹਨ ਅਤੇ ਦੋਸ਼ੀ ਖਿਡਾਰੀ ਖਿਲਾਫ ਕਾਰਵਾਈ ਦੀ ਗੱਲ ਕਰ ਰਹੇ ਹਨ।
ਇਸ ਮਾਮਲੇ ਨੂੰ ਲੈ ਕੇ ਵਰਿੰਦਰ ਸਹਿਵਾਗ ਨੇ ਕਿਹਾ ਹੈ ਕਿ ਚਾਹਲ ਨੂੰ ਉਸ ਖਿਡਾਰੀ ਦਾ ਨਾਂ ਦੇਣਾ ਚਾਹੀਦਾ ਹੈ ਜਿਸ ਨੇ ਉਸ ਨਾਲ ਦੁਰਵਿਵਹਾਰ ਕੀਤਾ ਹੈ। ਅਜਿਹੇ ਲੋਕਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਸਹਿਵਾਗ ਤੋਂ ਬਾਅਦ ਸ਼ਾਸਤਰੀ ਨੇ ਵੀ ਇਸ ਘਟਨਾ ਨੂੰ ਖਤਰਨਾਕ ਦੱਸਦੇ ਹੋਏ ਦੋਸ਼ੀ ਖਿਡਾਰੀ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।