Site icon TheUnmute.com

ਲੈਫਟੀਨੈਂਟ ਜਨਰਲ ਮਨੋਜ ਪਾਂਡੇ ਹੋਣਗੇ ਥਲ ਸੈਨਾ ਦੇ ਅਗਲੇ ਮੁਖੀ

Lt. Gen. Manoj Pandey

ਚੰਡੀਗੜ੍ਹ 18 ਜਨਵਰੀ 2022: ਭਾਰਤ ਸਰਕਾਰ ਨੇ ਪੂਰਬੀ ਸੈਨਾ ਦੇ ਕਮਾਂਡਰ ਲੈਫਟੀਨੈਂਟ ਜਨਰਲ ਮਨੋਜ ਪਾਂਡੇ ਨੂੰ ਥਲ ਸੈਨਾ ਦਾ ਅਗਲਾ ਮੁਖੀ (Army Staff) ਨਿਯੁਕਤ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ 1 ਜੂਨ, 2021 ਨੂੰ ਲੈਫਟੀਨੈਂਟ ਜਨਰਲ ਮਨੋਜ ਪਾਂਡੇ (Lt. Gen. Manoj Pandey) ਨੇ ਮਹੱਤਵਪੂਰਨ ਪੂਰਬੀ ਆਰਮੀ ਕਮਾਂਡ ਦੇ ਨਵੇਂ ਕਮਾਂਡਰ ਵਜੋਂ ਅਹੁਦਾ ਸੰਭਾਲਿਆ ਸੀ।

ਉਨ੍ਹਾਂ ਨੇ ਇਸ ਕਮਾਂਡ ਦੇ ਕਮਾਂਡਰ ਦਾ ਅਹੁਦਾ ਅਜਿਹੇ ਸਮੇਂ ਵਿੱਚ ਸੰਭਾਲਿਆ ਹੈ, ਜਦੋਂ ਭਾਰਤ ਪੂਰਬੀ ‘ਚ ਸਰਹੱਦੀ ਤਣਾਅ ਦੇ ਮੱਦੇਨਜ਼ਰ ਚੀਨ ਦੇ ਨਾਲ 3,500 ਕਿਲੋਮੀਟਰ ਲੰਬੀ ਅਸਲ ਕੰਟਰੋਲ ਰੇਖਾ (ਐਲਏਸੀ) ਦੇ ਨਾਲ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਆਪਣੀ ਪੂਰੀ ਤਿਆਰੀ ਕਰ ਰਿਹਾ ਹੈ। ਇਸ ਕਮਾਂਡ ਦਾ ਮੁੱਖ ਦਫਤਰ ਕੋਲਕਾਤਾ ਵਿੱਚ ਹੈ ਅਤੇ ਇਹ ਕਮਾਂਡ ਪੂਰਬੀ ਕਮਾਂਡ, ਸਿੱਕਮ ਅਤੇ ਅਰੁਣਾਚਲ ਪ੍ਰਦੇਸ਼ ਸੈਕਟਰਾਂ ਵਿੱਚ ਐਲਏਸੀ ਦੀ ਨਿਗਰਾਨੀ ਕਰਦੀ ਹੈ।

Exit mobile version