Tawang

ਤਵਾਂਗ ਝੜਪ ‘ਤੇ ਲੈਫਟੀਨੈਂਟ ਜਨਰਲ ਕਲਿਤਾ ਦਾ ਵੱਡਾ ਬਿਆਨ, ਅਜਿਹੇ ਸੰਕਟਾਂ ਨਾਲ ਨਜਿੱਠਣ ਲਈ ਸਾਡੀ ਫ਼ੌਜ ਤਿਆਰ

ਚੰਡੀਗੜ੍ਹ 16 ਦਸੰਬਰ 2022: ਅਰੁਣਾਚਲ ਪ੍ਰਦੇਸ਼ ਦੇ ਤਵਾਂਗ (Tawang) ਵਿੱਚ ਚੀਨੀ ਫੌਜ ਨਾਲ ਹੋਈ ਝੜਪ ਤੋਂ ਬਾਅਦ ਭਾਰਤੀ ਫੌਜ ਦੀ ਪੂਰਬੀ ਕਮਾਂਡ ਦੇ ਮੁਖੀ ਲੈਫਟੀਨੈਂਟ ਜਨਰਲ ਆਰਪੀ ਕਲਿਤਾ (Lt. Gen. RP Kalita) ਨੇ ਇੱਕ ਵੱਡੀ ਗੱਲ ਕਹੀ ਹੈ। ਇਸ ਮੌਕੇ ਕਲਿਤਾ ਨੇ ਸਾਫ ਕਿਹਾ ਕਿ ਫੌਜ ਸਾਡੇ ਦੇਸ਼ ਦੀ ਰੱਖਿਆ ਲਈ ਹਮੇਸ਼ਾ ਤਿਆਰ ਹੈ। ਚੀਨੀ ਫ਼ੌਜ ਦਸਤੇ ਨੇ ਪੀਐਲਏ ਨੇ ਐਲਏਸੀ ਨੂੰ ਪਾਰ ਕਰ ਲਿਆ ਸੀ। ਝੜਪ ‘ਚ ਦੋਵਾਂ ਪਾਸਿਆਂ ਦੇ ਜਵਾਨਾਂ ਨੂੰ ਸੱਟਾਂ ਲੱਗੀਆਂ ਹਨ ਹੁਣ ਸਥਿਤੀ ਕਾਬੂ ਹੇਠ ਹੈ।

ਪੂਰਬੀ ਕਮਾਂਡ ਦੇ ਮੁਖੀ ਕਲਿਤਾ ਨੇ ਕਿਹਾ ਕਿ ਇੱਕ ਸਿਪਾਹੀ ਹੋਣ ਦੇ ਨਾਤੇ ਅਸੀਂ ਹਮੇਸ਼ਾ ਦੇਸ਼ ਦੀ ਰੱਖਿਆ ਲਈ ਤਿਆਰ ਹਾਂ, ਚਾਹੇ ਉਹ ਸ਼ਾਂਤੀ ਦਾ ਸਮਾਂ ਹੋਵੇ ਜਾਂ ਸੰਘਰਸ਼ ਦਾ ਸਮਾਂ। ਸਾਡਾ ਬੁਨਿਆਦੀ ਕੰਮ ਕਿਸੇ ਵੀ ਬਾਹਰੀ ਜਾਂ ਅੰਦਰੂਨੀ ਖਤਰੇ ਤੋਂ ਖੇਤਰੀ ਅਖੰਡਤਾ ਨੂੰ ਬਰਕਰਾਰ ਰੱਖਣਾ ਹੈ।

ਉਨ੍ਹਾਂ ਕਿਹਾ ਕਿ ਐਲਏਸੀ ਨੂੰ ਲੈ ਕੇ ਕੁਝ ਖੇਤਰਾਂ ਵਿੱਚ ਮਤਭੇਦ ਹਨ। ਚੀਨੀ ਫੌਜ (PLA) ਦੀ ਗਸ਼ਤੀ ਅਸਲ ਕੰਟਰੋਲ ਰੇਖਾ (LAC) ਨੂੰ ਪਾਰ ਕਰ ਗਈ ਸੀ। ਇਸ ਦਾ ਬਹੁਤ ਸਖ਼ਤ ਜਵਾਬ ਦਿੱਤਾ ਗਿਆ। ਇਸ ਦੌਰਾਨ ਦੋਵਾਂ ਪਾਸਿਆਂ ਦੇ ਕੁਝ ਜਵਾਨਾਂ ਨੂੰ ਸਰੀਰਕ ਸੱਟਾਂ ਵੀ ਲੱਗੀਆਂ ਹਨ। ਸਾਨੂੰ ਅਫਵਾਹਾਂ ‘ਤੇ ਧਿਆਨ ਨਹੀਂ ਦੇਣਾ ਚਾਹੀਦਾ। ਕਿਸੇ ਨੂੰ ਗੰਭੀਰ ਸੱਟਾਂ ਨਹੀਂ ਲੱਗੀਆਂ ਹਨ। ਉੱਤਰੀ ਸਰਹੱਦ ਸਮੇਤ ਪੂਰੇ ਐਲਏਸੀ ‘ਤੇ ਸਥਿਤੀ ਸਥਿਰ ਹੈ ਅਤੇ ਸਾਡੇ ਕੰਟਰੋਲ ‘ਚ ਹੈ।

ਲੈਫਟੀਨੈਂਟ ਜਨਰਲ ਕਲਿਤਾ ਨੇ ਕਿਹਾ ਕਿ ਟਕਰਾਅ ਨੂੰ ਸਥਾਨਕ ਪੱਧਰ ‘ਤੇ ਸੁਲਝਾਇਆ ਗਿਆ ਹੈ। ਇਸ ਸਬੰਧੀ ਬੁਮਲਾ ਵਿੱਚ ਫਲੈਗ ਮੀਟਿੰਗ ਵੀ ਕੀਤੀ ਗਈ। ਅਸੀਂ ਸਾਰੀਆਂ ਸਥਿਤੀਆਂ ਅਤੇ ਸੰਕਟਾਂ ਨਾਲ ਨਜਿੱਠਣ ਲਈ ਤਿਆਰ ਹਾਂ। ਪੂਰਬੀ ਸੈਨਾ ਕਮਾਨ ਦੇ ਮੁਖੀ ਲੈਫਟੀਨੈਂਟ ਜਨਰਲ ਆਰਪੀ ਕਲਿਤਾ ਨੇ ਵਿਜੇ ਦਿਵਸ ਦੇ ਮੌਕੇ ‘ਤੇ ਕੋਲਕਾਤਾ ‘ਚ ਵਿਕਟਰੀ ਮੈਮੋਰੀਅਲ ‘ਤੇ ਸ਼ਰਧਾਂਜਲੀ ਭੇਟ ਕਰਨ ਤੋਂ ਬਾਅਦ ਇਹ ਗੱਲ ਕਹੀ।

Scroll to Top