Shaheed Bhagat Singh Nagar

ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚ 10 ਅਕਤੂਬਰ ਤੋਂ 15 ਅਕਤੂਬਰ ਤੱਕ ਲਈਆਂ ਜਾਣਗੀਆਂ ਪਟਾਕਿਆਂ ਦੀ ਵਿੱਕਰੀ ਵਾਸਤੇ ਲਾਇਸੈਂਸ ਅਰਜ਼ੀਆਂ

ਨਵਾਂਸ਼ਹਿਰ 07 ਅਕਤੂਬਰ 2022: ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚ ਦੀਵਾਲੀ-2022 ਦੇ ਮੌਕੇ ’ਤੇ ਪਟਾਕੇ ਵੇਚਣ ਲਈ ਚਾਹਵਾਨਾਂ ਪਾਸੋਂ ਉਦਯੋਗ ਤੇ ਵਣਜ ਵਿਭਾਗ ਪੰਜਾਬ ਦੀਆਂ 14 ਸਤੰਬਰ 2022 ਦੀਆਂ ਹਦਾਇਤਾਂ ਦੇ ਮੱਦੇਨਜ਼ਰ ਆਰਜ਼ੀ ਲਾਇਸੈਂਸ ਦੇਣ ਲਈ ਅਰਜ਼ੀਆਂ 10 ਅਕਤੂਬਰ ਤੋਂ 15 ਅਕਤੂਬਰ, 2022 ਤੱਕ ਸ਼ਾਮ 5 ਵਜੇ ਤੱਕ ਦਫ਼ਤਰੀ ਕੰਮ-ਕਾਰ ਵਾਲੇ ਸਮੇਂ ਦੌਰਾਨ ਮੰਗੀਆਂ ਗਈਆਂ ਹਨ।

ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਅਨੁਸਾਰ ਇਹ ਲਾਇਸੈਂਸ ਪੂਰੀ ਤਰ੍ਹਾਂ ਆਰਜ਼ੀ ਹੋਣਗੇ ਅਤੇ ਚਾਹਵਾਨ ਬਿਨੇਕਾਰ ਆਪਣੀਆਂ ਅਰਜ਼ੀਆਂ ਆਪੋ-ਆਪਣੀ ਸਬ ਡਵੀਜ਼ਨ ਨਾਲ ਸਬੰਧਤ ਆਪਣੇ ਨੇੜਲੇ ਸੇਵਾ ਕੇਂਦਰਾਂ ਵਿਖੇ ਦੇ ਸਕਦੇ ਹਨ। ਪ੍ਰਾਪਤ ਅਰਜ਼ੀਆਂ ਦੇ ਆਧਾਰ ’ਤੇ ਡਰਾਅ 19 ਅਕਤੂਬਰ ਨੂੰ ਡੀ ਸੀ ਦਫ਼ਤਰ, ਨਵਾਂਸ਼ਹਿਰ ਵਿਖੇ ਕੱਢਿਆ ਜਾਵੇਗਾ।

ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ’ਚ ਕੇਵਲ ਉਹੀ ਬਿਨੇਕਾਰ ਪਟਾਕੇ ਵੇਚਣ ਲਈ ਅਧਿਕਾਰਿਤ ਹੋਣਗੇ, ਜਿਨ੍ਹਾਂ ਨੂੰ ਦਫ਼ਤਰ ਡਿਪਟੀ ਕਮਿਸ਼ਨਰ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਸ਼ਹੀਦ ਭਗਤ ਸਿੰਘ ਨਗਰ, ਨਵਾਂਸ਼ਹਿਰ ਵਿਖੇ 19 ਅਕਤੂਬਰ ਨੂੰ ਲਾਟਰੀ ਸਿਸਟਮ ਰਾਹੀਂ ਆਰਜ਼ੀ ਲਾਇਸੰਸ ਪ੍ਰਾਪਤ ਹੋਵੇਗਾ। ਉਨ੍ਹਾਂ ਕਿਹਾ ਕਿ ਆਰਜ਼ੀ ਲਾਇਸੈਂਸ ਧਾਰਕਾਂ ਨੂੰ ਪ੍ਰਸ਼ਾਸਨ ਵੱਲੋਂ ਮਿੱਥੀ ਥਾਂ ’ਤੇ ਹੀ ਪਟਾਕੇ ਵੇਚਣ ਦੀ ਇਜ਼ਾਜ਼ਤ ਹੋਵੇਗੀ ਅਤੇ ਇਸ ਲਈ ਉਕਤ ਪੱਤਰ ਵਿੱਚ ਦਰਜ ਲੋੜੀਂਦੇ ਇਹਤਿਆਤ/ਸਾਵਧਾਨੀਆਂ ਵਰਤਣੀਆਂ ਲਾਜ਼ਮੀ ਹੋਣਗੀਆਂ।

Scroll to Top