Chief Minister Bhagwant Mann

ਗੁਰੂਆਂ-ਪੀਰਾਂ ਤੇ ਸ਼ਹੀਦਾਂ ਦੀ ਧਰਤੀ ‘ਤੇ ਹੀ ਰਹੀਏ, ਬਾਹਰਲੇ ਮੁਲਕਾਂ ਨੂੰ ਨਾ ਭੱਜੀਏ: CM ਭਗਵੰਤ ਮਾਨ

ਚੰਡੀਗੜ੍ਹ 15 ਅਗਸਤ 2022: ਦੇਸ਼ ਭਰ ‘ਚ ਅੱਜ 75 ਵਾਂ ਆਜ਼ਾਦੀ ਦਿਵਸ ਮਨਾਇਆ ਜਾ ਰਿਹਾ ਹੈ | ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿਖੇ ਸਵੇਰੇ ਕਰੀਬ 9 ਵਜੇ ਝੰਡਾ ਲਹਿਰਾਇਆ | ਜਿਕਰਯੋਗ ਹੈ ਕਿ ਭਗਵੰਤ ਮਾਨ ਨੇ ਮੁੱਖ ਮੰਤਰੀ ਵਜੋਂ ਪਹਿਲੀ ਵਾਰ ਝੰਡਾ ਲਹਿਰਾਇਆ।

ਇਸ ਸਮਾਗਮ ਦੌਰਾਨ ਲੁਧਿਆਣਾ ਵਿੱਚ ਵੱਖ-ਵੱਖ ਥਾਵਾਂ ਉੱਤੇ ਲਗਪਗ 3000 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਅਤੇ ਕਰੀਬ 1100 ਕੈਮਰਿਆਂ ਰਾਹੀਂ ਨਜ਼ਰ ਰੱਖੀ ਗਈ। ਮੁੱਖ ਮੰਤਰੀ ਨੇ ਖੁੱਲੀ ਜੀਪ ਵਿੱਚ ਬੈਠ ਕੇ ਪੰਜਾਬ ਪੁਲਿਸ ਦੇ ਜਵਾਨਾਂ ਦੀ ਪਰੇਡ ਦੇਖੀ। ਇਸ ਦੌਰਾਨ ਐਨਸੀਸੀ ਦੀਆਂ ਲੜਕੀਆਂ ਸਕਾਊਟ-ਗਾਈਡ ਵੀ ਸ਼ਾਮਲ ਸਨ।

ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਵਾਰਨ ਵਾਲੇ ਯੋਧਿਆਂ ਨੂੰ ਯਾਦ ਕੀਤਾ ਭਗਤ ਸਿੰਘ, ਰਾਜਗੁਰੂ, ਸੁਖਦੇਵ ਤੇ ਅਸ਼ਫਾਕੁੱਲਾ ਖਾਨ ਨੂੰ ਯਾਦ ਕਰਦੇ ਹੋਏ। ਇਸਦੇ ਨਾਲ ਹੀ ਉਨ੍ਹਾਂ ਨੇ ਲੜਕੀਆਂ ਦੀ ਸਿੱਖਿਆ ’ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਸੂਬੇ ਦੇ ਸਰਕਾਰੀ ਦਫ਼ਤਰਾਂ ਵਿੱਚ ਲੋਕਾਂ ਦੇ ਕੰਮ ਰਿਸ਼ਵਤ ਤੋਂ ਬਿਨਾਂ ਹੋ ਜਾਂਦੇ।

ਮੁੱਖ ਮੰਤਰੀ ਭਗਵੰਤ ਮਾਨ ਨੇ ਆਜ਼ਾਦੀ ਦਿਹਾੜੇ (Independence Day) ਸੰਬੋਧਨ ਕਰਦਿਆਂ ਕਿਹਾ ਕਿ ਮੈਂ ਮੇਰੇ ਪੰਜਾਬੀਆਂ ਨੂੰ ਅਪੀਲ ਕਰਦਾ ਹਾਂ, ਇੱਥੇ ਹੀ ਵਧੀਆ ਹਸਪਤਾਲ, ਸਕੂਲ ਤੇ ਕਾਲਜ ਬਣਾਵਾਂਗੇ। ਗੁਰੂਆਂ-ਪੀਰਾਂ ਤੇ ਸ਼ਹੀਦਾਂ ਦੀ ਧਰਤੀ ‘ਤੇ ਹੀ ਰਹੀਏ, ਬਾਹਰਲੇ ਦੇਸ਼ਾਂ ਨੂੰ ਨਾ ਭੱਜੀਏ।

 

Scroll to Top