Site icon TheUnmute.com

ਲੀਓ ਕਲੱਬ ਟਰਾਈਸਿਟੀ ਤੇ ਲਾਇਨਜ਼ ਕਲੱਬ ਪੰਚਕੂਲਾ ਪ੍ਰੀਮੀਅਰ ਵੱਲੋਂ ਮੋਹਾਲੀ ‘ਚ ਮੈਗਾ ਰੁੱਖ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ

Mega Tree Planting

ਐੱਸ.ਏ.ਐੱਸ.ਨਗਰ 03 ਜੁਲਾਈ 2024: ਪੰਜਾਬ ਭਰ ‘ਚ ਵਾਤਾਵਰਨ ਦੀ ਸ਼ੁੱਧਤਾ ਬਰਕਰਾਰ ਰੱਖ ਲਈ ਵੱਖ-ਵੱਖ ਸੰਸਥਾਵਾਂ ਤੇ ਕਈ ਕਲੱਬ ਅੱਗੇ ਆ ਰਹੇ ਹਨ | ਇਸਦੇ ਨਾਲ ਲੀਓ ਕਲੱਬ ਟਰਾਈਸਿਟੀ (Leo Club Tricity) ਅਤੇ ਲਾਇਨਜ਼ ਕਲੱਬ ਪੰਚਕੂਲਾ ਪ੍ਰੀਮੀਅਰ (Lions Club Panchkula Premier) ਨੇ ਸਾਂਝੇ ਤੌਰ ‘ਤੇ ਤੀਜੇ ਦਿਨ ਮੈਗਾ ਰੁੱਖ ਲਗਾਉਣ (Mega Tree Planting) ਦੀ ਮੁਹਿੰਮ ਵਿੱਢੀ ਹੈ | ਇਸ ਮੁਹਿੰਮ ਤਹਿਤ ਅੱਜ ਮੋਹਾਲੀ ਦੇ ਸੈਕਟਰ-82 ਬੂਟੇ ਲਗਾਏ ਹਨ |

ਇਸ ਦੌਰਾਨ ਹਲਕਾ ਮੋਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਵਿਸ਼ੇਸ਼ ਤੌਰ ‘ਤੇ ਪਹੁੰਚੇ ਅਤੇ ਇਸ ਪ੍ਰੋਜੈਕਟ ਦੇ ਚੇਅਰਪਰਸਨ ਡਾ. ਐੱਸ.ਐੱਸ ਭੰਵਰਾ ਦੇ ਨਾਲ ਬੂਟੇ ਲਗਾ ਕੇ ਮੁਹਿੰਮ ਨੂੰ ਅੱਗੇ ਤੋਰਿਆ | ਜਿਕਰਯੋਗ ਹੈ ਕਿ ਲਾਇਨਜ਼ ਕਲੱਬ ਪੰਚਕੂਲਾ ਪ੍ਰੀਮੀਅਰ ਵੱਲੋਂ ਚਲਾਈ ਮੈਗਾ ਰੁੱਖ ਲਗਾਉਣ ਦੀ ਮੁਹਿੰਮ 01 ਜੁਲਾਈ ਤੋਂ 05 ਜੁਲਾਈ ਤੱਕ ਚੱਲੇਗੀ |

ਵਾਤਾਵਰਨ ਸੰਬੰਧੀ ਇਸ ਅਹਿਮ ਉਪਰਾਲੇ ਦੀ ਵਿਧਾਇਕ ਕੁਲਵੰਤ ਸਿੰਘ ਨੇ ਸ਼ਲਾਘਾ ਕੀਤੀ ਹੈ | ਉਨ੍ਹਾਂ ਕਿਹਾ ਕਿ ਲੀਓ ਕਲੱਬ ਟਰਾਈਸਿਟੀ ਵੱਲੋਂ ਲਾਇਨਜ਼ ਕਲੱਬ ਪੰਚਕੂਲਾ ਪ੍ਰੀਮੀਅਰ (Lions Club Panchkula Premier) ਨਾਲ ਮਿਲ ਕੇ ਸਾਂਝੇ ਤੌਰ ਚਲਾਈ ਰੁੱਖ ਲਗਾਉਣ ਦੀ ਮੁਹਿੰਮ ਸ਼ਲਾਘਾਯੋਗ ਕਦਮ ਹੈ | ਵਾਤਾਵਰਨ ਦੀ ਸ਼ੁੱਧਤਾ ਬਰਕਰਾਰ ਰੱਖਣ ਲਈ ਅਜਿਹੀ ਰੁੱਖ ਲਗਾਉਣ ਦੀ ਮੁਹਿੰਮ (Mega Tree Planting) ਬਹੁਤ ਜਰੂਰੀ ਹੈ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਹਰ ਇੱਕ ਵਿਅਕਤੀ ਨੂੰ ਆਪੋ-ਆਪਣੇ ਇਲਾਕੇ ‘ਚ ਰੁੱਖ ਲਗਾਉਣੇ ਚਾਹੀਦੇ ਹਨ ਤਾਂ ਜੋ ਇਕ ਸਾਫ਼-ਸੁਥਰਾ ਵਾਤਾਵਰਨ ਬਣਿਆ ਰਹੇ |

ਇਸ ਦੌਰਾਨ ਇਸ ਪ੍ਰੋਜੈਕਟ ਚੇਅਰਪਰਸਨ ਡਾ. ਐੱਸ.ਐੱਸ ਭੰਵਰਾ ਤੇ ਪ੍ਰਧਾਨ ਲਾਈਨਜ ਦਿਨੇਸ਼ ਸਚਦੇਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਮੁਹਿੰਮ ਤਹਿਤ ਲੀਓ ਕਲੱਬ ਟ੍ਰਾਈਸਿਟੀ ਅਤੇ ਲਾਇਨਜ਼ ਕਲੱਬ ਪੰਚਕੂਲਾ ਪ੍ਰੀਮੀਅਰ ਦੇ ਅਹੁਦੇਦਾਰਾਂ ਤੇ ਮੈਂਬਰਾਂ ਵੱਲੋਂ ਆਪੋ-ਆਪਣੇ ਇਲਾਕਿਆਂ ‘ਚ ਬੂਟੇ ਲਗਾਏ ਜਾਣਗੇ।

 

Exit mobile version