ਚੰਡੀਗੜ੍ਹ 02 ਦਸੰਬਰ 2022: ਵੈਸਟਇੰਡੀਜ਼ ਦੇ ਦਿੱਗਜ ਆਲਰਾਊਂਡਰ ਡਵੇਨ ਬ੍ਰਾਵੋ (Dwayne Bravo) ਨੇ ਆਈਪੀਐੱਲ ਤੋਂ ਸੰਨਿਆਸ ਲੈਣ ਦਾ ਫੈਸਲਾ ਕੀਤਾ ਹੈ। ਹਾਲ ਹੀ ‘ਚ ਬ੍ਰਾਵੋ ਨੂੰ ਚੇਨਈ ਸੁਪਰ ਕਿੰਗਜ਼ ਦੀ ਟੀਮ ਨੇ ਰਿਲੀਜ਼ ਕੀਤਾ ਸੀ। ਹੁਣ ਬ੍ਰਾਵੋ ਨੇ ਇਸ ਲੀਗ ਤੋਂ ਸੰਨਿਆਸ ਲੈਣ ਦਾ ਫੈਸਲਾ ਕੀਤਾ ਹੈ। 39 ਸਾਲਾ ਬ੍ਰਾਵੋ 2010 ਦੇ ਅਖੀਰ ਵਿੱਚ ਟੀਮ ਵਿੱਚ ਸ਼ਾਮਲ ਹੋਏ ਸੀ ਅਤੇ 2011 ਤੋਂ ਚੇੱਨਈ ਲਈ ਖੇਡ ਰਿਹਾ ਹੈ। 2016 ਅਤੇ 2017 ਵਿੱਚ, ਬ੍ਰਾਵੋ ਇੱਕ ਹੋਰ ਟੀਮ ਲਈ ਖੇਡਿਆ ਜਦੋਂ ਚੇਨਈ ‘ਤੇ ਪਾਬੰਦੀ ਲਗਾਈ ਗਈ ਸੀ।
ਹਾਲਾਂਕਿ, 2018 ਵਿੱਚ ਚੇਨਈ ਵਾਪਸ ਆਉਣ ਤੋਂ ਬਾਅਦ ਉਹ ਦੁਬਾਰਾ ਸੀਐੱਸਕੇ ਫਰੈਂਚਾਇਜ਼ੀ ਨਾਲ ਜੁੜ ਗਏ । ਬ੍ਰਾਵੋ ਤਿੰਨ ਵਾਰ (2011, 2018 ਅਤੇ 2021) ਚੈਂਪੀਅਨ ਬਣਨ ਵਾਲੀ ਟੀਮ ਦਾ ਹਿੱਸਾ ਰਿਹਾ ਹਨ । ਸੀਐੱਸਕੇ ਨੇ ਕੁੱਲ ਚਾਰ ਵਾਰ ਆਈਪੀਐੱਲ ਖਿਤਾਬ ਜਿੱਤਿਆ ਹੈ। ਇਸ ਦੇ ਨਾਲ ਹੀ ਬ੍ਰਾਵੋ 2014 ਵਿੱਚ ਚੈਂਪੀਅਨਜ਼ ਲੀਗ ਜਿੱਤਣ ਵਾਲੀ ਚੇਨਈ ਸੁਪਰ ਕਿੰਗਜ਼ ਟੀਮ ਦਾ ਵੀ ਹਿੱਸਾ ਸਨ।
ਬ੍ਰਾਵੋ ਹੁਣ ਆਈਪੀਐਲ 2023 ਵਿੱਚ ਲਕਸ਼ਮੀਪਤੀ ਬਾਲਾ ਜੀ ਦੀ ਥਾਂ ਚੇਨਈ ਸੁਪਰ ਕਿੰਗਜ਼ ਦੇ ਗੇਂਦਬਾਜ਼ੀ ਕੋਚ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਬਾਲਾ ਜੀ ਨੇ ਨਿੱਜੀ ਕਾਰਨਾਂ ਕਰਕੇ ਇੱਕ ਸਾਲ ਲਈ ਬ੍ਰੇਕ ਲਿਆ ਹੈ। ਬ੍ਰਾਵੋ 2008 ਤੋਂ ਆਈਪੀਐੱਲ ਨਾਲ ਜੁੜੇ ਹੋਏ ਹਨ। ਸ਼ੁਰੂ ਵਿੱਚ ਉਨ੍ਹਾਂ ਨੇ ਮੁੰਬਈ ਇੰਡੀਅਨਜ਼ ਨਾਲ ਤਿੰਨ ਸੀਜ਼ਨ ਖੇਡੇ।