ਜਾਣੋ 26 ਨਵੰਬਰ 2020 ਤੋਂ 26 ਨਵੰਬਰ 2021 ਤੱਕ ਦੇ ਕਿਸਾਨੀ ਸੰਘਰਸ਼ ਦੀ ਜਿੱਤ ਦਾ ਸਫਰ

ਚੰਡੀਗੜ੍ਹ 26 ਨਵੰਬਰ 2021 : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ19 ਨਵੰਬਰ ਨੂੰ ਤਿੰਨੇ ਖ਼ੇਤੀ ਕਾਨੂੰਨ ਵਾਪਸ ਲੈਣ ਦੇ ਐਲਾਨ ਨੂੰ ਲੈ ਕੇ ਕਿਸਾਨ ਅਤੇ ਸਰਕਾਰ ਵਿਚਾਲੇ ਸਾਲ ਭਰ ਤੋਂ ਚੱਲਿਆ ਆ ਰਿਹਾ ਟਕਰਾਅ ਖਤਮ ਹੋਣ ਦੀ ਉਮੀਦ ਬਣ ਗਈ ਹੈ, ਖੇਤੀ ਕਾਨੂੰਨ ਵਿਰੁੱਧ ਇਸ ਅੰਦੋਲਨ ਵਿਚ 700 ਤੋਂ ਵੱਧ ਕਿਸਾਨਾਂ ਦੀ ਮੌਤ ਹੋ ਚੁੱਕੀ ਹੈ, ਕਿਸਾਨ ਸੰਘਰਸ਼ ਨੂੰ ਲੈ ਕੇ ਨੌਜਵਾਨਾਂ ਵਾਤਾਵਰਨ ਕਾਰਕੁਨ ਗਰੇਟਾ ਥੁਨਵਰਗ, ਗਾਇਕਾ-ਕ੍ਰੁਕਨ ਰੇਹਾਨਾ ਤੇ ਵਕੀਲ ਲੇਖਿਕਾਮੀਨਾ ਹੈਰਿਸ ਨੇ ਵੀ ਪ੍ਰਤੀਕਿਰਿਆ ਦਿੱਤੀ ਸੀ, ਕਿਸਾਨ ਸੰਗਰਸ਼ ਕਾਰਨ ਸ਼੍ਰੋਮਣੀ ਅਕਾਲੀ ਦਲ ਨੂੰ ਐਨ.ਡੀ.ਏ, ਸਰਕਾਰ ਕੋਲੋਂ ਵੱਖ ਹੋਣਾ ਪਿਆ ਸੀ,

ਕਿਵੇਂ ਬੱਝਾ ਕਿਸਾਨ ਅੰਦੋਲਨ ਦਾ ਮੁੱਢ
ਕੇਂਦਰ ਸਰਕਾਰ ਨੇ 5 ਜੂਨ 2020 ਨੂੰ 3 ਖ਼ੇਤੀ ਕਾਨੂੰਨ ਦਾ ਐਲਾਨ ਕੀਤਾ ਤੇ 14 ਸਤੰਬਰ 2020 ਨੂੰ ਇਹ ਬਿੱਲ ਸੰਸਦ ਵਿਚ ਪੇਸ਼ ਕੀਤੇ, ਜੋ 17 ਸਤੰਬਰ ਨੂੰ ਲੋਕ ਸਭਾ ਅਤੇ 20 ਸਤੰਬਰ ਨੂੰ ਰਾਜ ਸਭਾ ਵਿਚ ਪਾਸ ਹੋ ਗਏ, 24 ਸਤੰਬਰ ਨੂੰ ਪੰਜਾਬ ਦੇ ਕਿਸਾਨਾਂ ਨੇ 3 ਦਿਨ ਦੇ ਰੇਲ ਰੋਕੋ ਅੰਦੋਲਨ ਦਾ ਐਲਾਨ ਕੀਤਾ, 25 ਸਤੰਬਰ ਨੂੰ ਆਲ ਇੰਡੀਆ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਸਦੇ ‘ਤੇ ਦੇਸ਼ ਭਰ ਦੇ ਕਿਸਾਨ ਰੋਸ ਮੁਜ਼ਾਹਰੇ ਲਈ ਇਕੱਠੇ ਹੋਏ, 26 ਸਤੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਖੇਤੀ ਕਾਨੂੰਨ ਦੇ ਮੁਦੇ ‘ਤੇ ਐਨ.ਡੀ.ਏ. ਸਰਕਾਰ ਛੱਡੀ, 27 ਸਤੰਬਰ ਨੂੰ ਖੇਤੀ ਬਿੱਲ ਰਾਸ਼ਟਰਪਤੀ ਦੀ ਮਨਜ਼ੂਰੀ ਮਗਰੋਂ ਕਾਨੂੰਨ ਬਣ ਗਏ,

ਕਿਸਾਨਾਂ ਵਲੋਂ ਦਿੱਲੀ ਕੂਚ ਕਰਨ ਦਾ ਸੱਦਾ
25 ਨਵੰਬਰ ਨੂੰ ਪੰਜਾਬ ‘ਤੇ ਹਰਿਆਣਾ ਦੀਆਂ ਕਿਸਾਨ ਜਥੇਬੰਦੀਆਂ ਨੇ ਦਿੱਲੀ ਚਲੋ ਦਾ ਸੱਦਾ ਦਿੱਤਾ, 26 ਨਵੰਬਰ ਨੂੰ ਦਿੱਲੀ ਜਾ ਰਹੇ ਕਿਸਾਨਾਂ ਨੂੰ ਹਰਿਆਣਾ ਦੇ ਅੰਬਾਲਾ ਜਿਲ੍ਹੇ ਵਿਚ ਪੁਲਸ ਨੇ ਤਲ-ਤੋਪਾਂ ਤੇ ਅਥਰੂ ਗੈਸ ਰਾਹੀਂ ਰੋਕਣ ਦੀ ਕੋਸ਼ਿਸ਼ ਕੀਤੀ, 3 ਦਸੰਬਰ ਨੂੰ ਸਰਕਾਰ ਤੇ ਕਿਸਾਨ ਨੁਮਾਇੰਦਗੀਆਂ ਵਿਚਾਲੇ ਪਹਿਲੀ ਵਾਰਤਾ ਹੋਈ ਜੋ ਬੇਸਿੱਟਾ ਰਹੀ, 11 ਦਸੰਬਰ ਨੂੰ ਭਾਰਤੀ ਕਿਸਾਨ ਯੂਨੀਅਨ ਖੇਤੀ ਕਾਨੂੰਨ ਖਿਲਾਫ ਸੁਪਰੀਮ ਕੋਰਟ ਪਹੁੰਚੀ, ਕਿਸਾਨਾਂ ਵਿਚਾਲੇ 5 ਦਸੰਬਰ, 30 ਦਸੰਬਰ 4 ਜਨਵਰੀ 2021 ਨੂੰ ਵੀ ਕਿਸਾਨਾਂ ਤੇ ਸਰਕਾਰ ਵਿਚਾਲੇ ਗੱਲਬਾਤ ਹੋਈ ਪਰ ਕੋਈ ਸਿੱਟਾ ਨਹੀਂ ਨਿਕਲਿਆ, 12 ਜਨਵਰੀ ਨੂੰ ਸੁਪਰੀਮ ਕੋਰਟ ਨੇ ਖੇਤੀ ਕਾਨੂੰਨ ਦੇ ਅਮਲ ‘ਤੇ ਰੋਕ ਲਗਾਉਂਦਿਆਂ ਕਾਨੂੰਨ ‘ਤੇ ਸਿਫਾਰਸ਼ ਦੇਣ ਲਈ 4 ਮੈਂਬਰੀ ਕਮੇਟੀ ਬਣਾਈ,

26 ਨਵੰਬਰ ਦੀ ਟ੍ਰੈਕਟਰ ਪਰੇਡ ਦੌਰਾਨ ਹੋਈ ਝੜਪ
26 ਨਵੰਬਰ ਨੂੰ ਗਣਤੰਤਰ ਦਿਵਸ ਮੌਕੇ ਕਿਸਾਨ ਜਥੇਬੰਦੀਆਂ ਦੇ ਸੱਦੇ ‘ਤੇ ਕੱਢੀ ਗਈ ਟਰੈਕਟਰ ਪਰੇਡ ਦੌਰਾਨ ਪ੍ਰਦਸ਼ਨਕਾਰੀਆ ਦੀ ਪੁਲਸ ਨਾਲ ਝੜਪ ਹੋ ਗਈ, 26 ਜਨਵਰੀ ਨੂੰ ਸਰਕਾਰ ਨੇ ਖੇਤੀ ਕਾਨੂੰਨ ਢੇਡ ਸਾਲ ਲਈ ਪਾਬੰਦੀ ਲਗਾਉਣ ਦੀ ਪੇਸ਼ਕਸ਼ ਕੀਤੀ ਜੋ ਕਿਸਾਨਾਂ ਨੇ ਠੁਕਰਾ ਦਿੱਤੀ, 5 ਫਰਵਰੀ ਦਿੱਲੀ ਪੁਲਸ ਦੀ ਸਾਈਬਰ ਅਪਰਾਧ ਬ੍ਰਾਂਚ ਨੇ ਕਿਸਾਨ ਪ੍ਰਦਸ਼ਨਾਂ ‘ਤੇ ਇਕ ਟੂਲਕਿੱਟ ਬਣਾਉਣ ਵਾਲਿਆਂ ਖਿਲਾਫ ਕੇਸ ਦਰਜ਼ ਕੀਤਾ, ਜੋ ਗਰੇਟਾ ਥੁਲਵਰਗ ਨੇ ਸਾਂਝੀ ਕੀਤੀ ਸੀ, 22 ਜੁਲਾਈ 2021 ਨੂੰ ਲਗਭਗ 200 ਕਿਸਾਨਾਂ ਨੇ ਸੰਸਦ ਭਵਨ ਨੇੜੇ ਮੋਨਸੂਰ ਸੈਸ਼ਨ ਦੀ ਤਰ੍ਹਾਂ ਕਿਸਾਨ ਸੰਸਦ ਦੀ ਸ਼ੁਰੂਆਤ ਕੀਤੀ ਸੀ,

ਟਿਕੈਤ ਦੇ ਹੰਝੂਆਂ ਨੇ ਕਿਸਾਨ ਅੰਦੋਲਨ ’ਚ ਪਾਈ ਸੀ ਨਵੀਂ ਜਾਨ
ਟਰੈਕਟਰ ਪਰੇਡ ਮਗਰੋਂ ਕਿਸਾਨ ਅੰਦੋਲਨ ਥੋੜ੍ਹਾ ਫਿੱਕਾ ਪੈ ਗਿਆ। ਬਾਰਡਰਾਂ ਤੋਂ ਕਿਸਾਨਾਂ ਦੀ ਗਿਣਤੀ ਘਟਣੀ ਸ਼ੁਰੂ ਹੋ ਗਈ। ਇਸ ਮੁਹਿੰਮ ਦੀ ਸ਼ੁਰੂਆਤ ਸਰਕਾਰ ਨੇ 27 ਜਨਵਰੀ ਨੂੰ ਕੀਤੀ। ਕਿਸਾਨਾਂ ਦਾ ਇਕ ਛੋਟਾ ਧਰਨਾ ਪੁਲਸ ਨੇ ਜ਼ਬਰੀ ਚੁੱਕਵਾ ਦਿੱਤਾ। ਗਾਜ਼ੀਪੁਰ ਬਾਰਡਰ ’ਤੇ ਕਿਸਾਨਾਂ ਨੂੰ ਉਠਾਉਣ ਲਈ ਕਿਸਾਨ ਆਗੂ ਰਾਕੇਸ਼ ਟਿਕੈਤ ਨੂੰ ਗਿ੍ਰਫ਼ਤਾਰ ਕਰ ਲਈ ਭਾਰੀ ਗਿਣਤੀ ਵਿਚ ਪੁਲਸ ਫੋਰਸ ਪਹੁੰਚੀ ਪਰ ਜਦੋਂ ਗ੍ਰਿਫਤਾਰੀ ਦੀ ਸਮਾਂ ਆਇਆ ਤਾਂ ਟਿਕੈਤ ਨੇ ਇਲਜ਼ਾਮ ਲਾਇਆ ਕਿ ਪੁਲਸ ਦੀ ਆੜ ਹੇਠ ਦੋ ਭਾਜਪਾ ਵਿਧਾਇਕ ਗੁੰਡਿਆਂ ਨਾਲ ਆਏ ਹਨ ਅਤੇ ਕਿਸਾਨਾਂ, ਖਾਸਕਰ ਸਿੱਖਾਂ ਨੂੰ ਨਿਸ਼ਾਨਾਂ ਬਣਾਉਣ ਦੀ ਕੋਸ਼ਿਸ਼ ’ਚ ਹਨ। ਉਨ੍ਹਾਂ ਕਿਹਾ ਕਿ ਜੋ ਵੀ ਹੋਵੇ ਉਹ ਗ੍ਰਿਫ਼ਤਾਰੀ ਨਹੀਂ ਦੇਣਗੇ ਅਤੇ ਕਿਸਾਨਾਂ ਨੂੰ ਛੱਡ ਕੇ ਨਹੀਂ ਜਾਣਗੇ। ਇੰਨਾ ਕਹਿੰਦੇ ਹੋਏ ਉਹ ਰੋ ਪਏ ਅਤੇ ਉਨ੍ਹਾਂ ਦੇ ਹੰਝੂ ਦੇਖ ਕੇ ਕੁਝ ਹੀ ਘੰਟਿਆਂ ’ਚ ਯੂਪੀ ਅਤੇ ਹਰਿਆਣਾ ਤੋਂ ਕਿਸਾਨ ਗਾਜ਼ੀਪੁਰ ਪਹੁੰਚ ਗਏ। ਇਸ ਤਰ੍ਹਾਂ ਅੰਦੋਲਨ ’ਚ ਮੁੜ ਕੇ ਜਾਨ ਪੈ ਗਈ ਅਤੇ ਅੰਦੋਲਨ ਮੁੜ ਖੜ੍ਹਾ ਹੋ ਗਿਆ।

ਕਿਸਾਨੀ ਅੰਦੋਲਨ ‘ਚ ਕਿਸਾਨ ਬੀਬੀਆਂ ਦਾ ਸੰਘਰਸ਼
ਦੱਸ ਦਈਏ ਕਿ ਕਿਸਾਨ ਅੰਦੋਲਨ ’ਚ ਕਿਸਾਨ ਬੀਬੀਆਂ ਦਾ ਵੱਡਮੁਲਾ ਯੋਗਦਾਨ ਰਿਹਾ ਹੈ। ਇਸ ਲੰਬੇ ਸੰਘਰਸ਼ ਜਿਸ ਵਿਚ ਕਿਸਾਨਾਂ ਸਰਦ ਰਾਤਾਂ ਅਤੇ ਹੋਰ ਮੁਸ਼ਕਲ ਹਾਲਾਤਾਂ ਨਾਲ ਦੋ-ਚਾਰ ਹੋਏ ਪਰ ਫਿਰ ਵੀ ਉਹ ਡੋਲੇ ਨਹੀਂ। ਆਪਣੇ ਹੌਂਸਲੇ ਨੂੰ ਬਰਕਰਾਰ ਰੱਖਦਿਆਂ ਸ਼ਾਂਤੀਮਈ ਸੰਘਰਸ਼ ਕਾਇਮ ਰੱਖਿਆ। 19 ਨਵੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਗਿਆ, ਜੋ ਕਿ ਕਿਸਾਨਾਂ ਦੀ ਵੱਡੀ ਜਿੱਤ ਅਤੇ ਲੰਬੇ ਸੰਘਰਸ਼ ਦੀ ਮਿਹਨਤ ਦਾ ਹੀ ਨਤੀਜਾ ਹੈ। 5 ਸਤੰਬਰ ਨੂੰ ਯੂ.ਪੀ, ਵਿਧਾਨਸਭਾ ਚੋਣਾਂ ਵਿਚ ਕੁਝ ਮਹੀਨੇ ਬਾਕੀ ਰਹਿਣ ‘ਤੇ ਭਾਜਪਾ ਨੂੰ ਚੁਣੌਤੀ ਦਿੰਦਿਆਂ ਕਿਸਾਨ ਆਗੂਆਂ ਨੇ ਮੁਜ਼ਾਫ਼ਾਰਨਾਗਾਰ ‘ਚ ਸ਼ਕਤੀ ਪ੍ਰਦਸ਼ਨ ਕੀਤਾ, 29 ਅਕਤੂਬਰ ਨੂੰ ਪੁਲਸ ਨੇ ਗਾਜੀਪੁਰ ਹੱਦ ਤੋਂ ਅੜਿਕੇ ਹਟਾਓਣੇ ਸ਼ੁਰੂ ਕੀਤੇ ਤੇ 19 ਨਵੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਕਰ ਦਿੱਤਾ,

ਇਸ ਦੇ ਨਾਲ ਹੀ ਕਿਸਾਨ ਮੋਰਚੇ ਵਲੋਂ 26 ਨਵੰਬਰ ਦੇ ਦਿੱਲੀ ਬਾਰਡਰਾਂ ’ਤੇ ਇਕੱਠ ਅਤੇ 29 ਨਵੰਬਰ ਦਾ ਦਿੱਲੀ ਕੂਚ ਅਜੇ ਕਾਇਮ ਹੈ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨੂੰ ਇਕ ਖੁੱਲ੍ਹੀ ਚਿੱਠੀ ਲਿਖ ਕੇ ਐੱਮ. ਐੱਸ. ਪੀ. ’ਤੇ ਕਾਨੂੰਨੀ ਗਾਰੰਟੀ ਅਤੇ ਲਖੀਮਪੁਰ ਖੀਰੀ ਕਾਂਡ ਦੇ ਮੁਲਜ਼ਮ ਕਹੇ ਜਾਂਦੇ ਕੇਂਦਰੀ ਮੰਤਰੀ ਅਜੇ ਮਿਸ਼ਰਾ ਖ਼ਿਲਾਫ਼ ਕਾਰਵਾਈ ਅਤੇ ਕਿਸਾਨਾਂ ’ਤੇ ਦਰਜ ਕੇਸਾਂ ਸਣੇ ਬਕਾਇਆ ਮਸਲਿਆਂ ਬਾਰੇ ਪੁੱਛਿਆ ਜਾਵੇਗਾ। 19 ਨਵੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਂਦਰ ਦੇ ਤਿੰਨੋਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਸੀ,ਤੇ ਕੈਬਨਿਟ ਨੇ ਵੀ ਇਸ ਨੂੰ ਰੱਦ ਕਰ ਦਿੱਤਾ |ਸਮੂਹ ਕਿਸਾਨਾਂ ਵਲੋਂ ਅੱਜ ਕਿਸਾਨਾਂ ਅੰਦੋਲਨ ਦੀ ਵਰ੍ਹੇਗੰਢ ਮਨਾਈ ਜਾਵੇਗੀ | ਇਸਦੇ ਚਲਦਿਆਂ ਦਿੱਲੀ ਵਿਚ ਹਜਾਰਾਂ ਕਿਸਾਨ ਟਰੈਕਟਰ ਲੈ ਕੇ ਪੁਹੰਚਗਏ| ਇਸ ਅੰਦੋਲਨ ਵਿੱਚ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ ,ਕਿਸਾਨ ਜੱਥੇਬੰਦੀਆਂ ਸ਼ਾਮਿਲ ਕਿਸਾਨਾਂ ਦਾ ਧੰਨਵਾਦ ਕੀਤਾ ਜਾਏਗਾ,

Scroll to Top