Site icon TheUnmute.com

ਜਾਣੋ ਕਿ ਨੇ ਪਾਲਕ ਖਾਣ ਦੇ ਫ਼ਾਇਦੇ

benefits of spinach

ਹਰੀਆਂ ਸਬਜ਼ੀਆਂ ਦੇ ਫ਼ਾਇਦੇ ਤਾਂ ਹਰ ਕੋਈ ਜਾਣਦਾ ਹੈ ,ਕਿਉਂਕਿ ਹਰੀਆਂ ਸਬਜ਼ੀਆਂ ਖਾਣ ਨਾਲ ਸਿਹਤ ਤੰਦਰੁਸਤ ਰਹਿੰਦੀ ਹੈ ,ਤੇ ਇਨ੍ਹਾਂ ਹੀ ਹਰੀਆਂ ਸਬਜ਼ੀਆਂ ‘ਚੋ ਹੈ ਪਾਲਕ ਜੋ ਕਿ ਸਿਹਤ ਲਈ ਬਹੁਤ ਹੀ ਗੁਣਕਾਰੀ ਮੰਨੀ ਜਾਂਦੀ ਹੈ। ਪਾਲਕ ’ਚ ਵਿਟਾਮਿਨ-ਏ, ਬੀ, ਸੀ, ਲੋਹਾ, ਕੈਲਸ਼ੀਅਮ, ਪ੍ਰੋਟੀਨ, ਫਾਈਬਰ, ਖਣਿਜ ਪਦਾਰਥ, ਮੈਗਨੀਸ਼ੀਅਮ, ਆਇਰਨ, ਅਮੀਨੋ ਐਸਿਡ ਅਤੇ ਫੌਲਿਕ ਐਸਿਡ ਵਰਗੇ ਤੱਤ ਭਰਪੂਰ ਮਾਤਰਾ ’ਚ ਪਾਏ ਜਾਂਦੇ ਹਨ। ਪਾਲਕ ਨੂੰ ਖਾਣ ਦੇ ਕਈ ਤਰੀਕੇ ਹਨ,ਕਈ ਲੋਕ ਇਸ ਨੂੰ ਪਕਾ ਕੇ ਖਾਣਾ ਪਸੰਦ ਕਰਦੇ ਹਨ,ਕਈ ਲੋਕ ਕੱਚਾ ,ਤੇ ਕਈ ਲੋਕ ਇਸ ਦਾ ਜੂਸ ਵੀ ਪੀ ਲੈਂਦੇ ਹਨ |ਪਾਲਕ ਦਾ ਜੂਸ ਪੀਣ ਸਰੀਰ ‘ਚੋ ਸਾਰੇ ਕੀਟਾਣੂ ਬਾਹਰ ਨਿਕਲ ਜਾਂਦੇ ਹਨ |ਇਸ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ |

ਪਾਲਕ ਦੇ ਫ਼ਾਇਦੇ:-
{ਖ਼ੂਨ ਦੀ ਕਮੀ ਕਰੇ ਪੂਰੀ}

ਕਈ ਲੋਕਾਂ ਦੇ ਸਰੀਰ ’ਚ ਖੂਨ ਦੀ ਕਮੀ ਹੋ ਜਾਂਦੀ ਹੈ। ਬੱਚਿਆਂ ਦੇ ਖਾਣੇ ’ਚ ਪਾਲਕ ਜਰੂਰ ਪਾਉ , ਕਿਉਂਕਿ ਇਸ ਨਾਲ ਉਨ੍ਹਾਂ ਦੇ ਸਰੀਰ ’ਚ ਖ਼ੂਨ ਦੀ ਘਾਟ ਨਹੀਂ ਹੋਵੇਗੀ । ਅੱਧੇ ਗਿਲਾਸ ਪਾਲਕ ਦੇ ਰਸ ਵਿਚ ਦੋ ਚਮਚ ਸ਼ਹਿਦ ਮਿਲਾ ਕੇ 50 ਦਿਨ ਪੀਓ, ਇਸ ਨਾਲ ਸਰੀਰ ਵਿਚ ਖ਼ੂਨ ਦਾ ਵਾਧਾ ਹੋਵੇਗਾ, ਪਰ ਸੇਵਨ ਕਰਨ ਤੋਂ ਪਹਿਲਾਂ ਇਕ ਵਾਰ ਡਾਕਟਰਾਂ ਦੀ ਸਲਾਹ ਜ਼ਰੂਰ ਲਵੋ ।

{ਬਲੱਡ ਪ੍ਰੈਸ਼ਰ ਕੰਟਰੋਲ}
ਅੱਜ ਕੱਲ ਹਰ ਇਕ ਘਰ ‘ਚ ਬਲੱਡ ਪ੍ਰੈਸ਼ਰ ਦੇ ਮਰੀਜ਼ ਹੁੰਦੇ ਹਨ | ਤੇ ਲੋਕ ਬਲੱਡ ਪ੍ਰੈਸ਼ਰ ਤੇ ਕੰਟਰੋਲ ਪਾਉਣ ਲਈ ਦਵਾਈਆਂ ਤਾ ਇਸਤੇਮਾਲ ਕਰਦੇ ਹਨ |ਜੋ ਕਿ ਸਰੀਰ ਲਈ ਬਹੁਤ ਹਾਨੀਕਾਰਕ ਹੁੰਦੀਆਂ ਹਨ | ਇਸ ਲਈ ਸਾਨੂੰ ਬਲੱਡ ਪ੍ਰੈਸ਼ਰ ਤੇ ਕੰਟਰੋਲ ਕਰਨ ਲਈ ਪਾਲਕ ਵਿਚ ਪੋਟਾਸ਼ੀਅਮ ਦੀ ਮਾਤਰਾ ਭਰਪੂਰ ਹੁੰਦੀ ਹੈ। ਇਸ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਵਿਚ ਰਹਿੰਦਾ ਹੈ ਜਿਸ ਨਾਲ ਦਿਲ ਦੇ ਰੋਗਾਂ ਤੋਂ ਬਚਾਅ ਰਹਿੰਦਾ ਹੈ।

{ਅੱਖਾਂ ਲਈ ਫ਼ਾਇਦੇਮੰਦ}
ਪਾਲਕ ਵਿਚ ਵਿਟਾਮਿਨ ਏ ਭਰਪੂਰ ਹੁੰਦਾ ਹੈ ਜੋ ਤੁਹਾਡੀਆਂ ਅੱਖਾਂ ਨੂੰ ਤੰਦਰੁਸਤ ਰੱਖਦਾ ਹੈ। ਗਾਜਰ, ਪਾਲਕ ਅਤੇ ਟਮਾਟਰ ਦਾ ਰਸ ਪੀਣਾ ਬਹੁਤ ਫ਼ਾਇਦੇਮੰਦ ਹੁੰਦਾ ਹੈ, ਇਸ ਨਾਲ ਅੱਖਾਂ ਦੀ ਰੌਸ਼ਨੀ ਤੇਜ਼ ਹੁੰਦੀ ਹੈ।
ਸੁੰਦਰਤਾ ਨਾਲ ਜੁੜੇ ਫ਼ਾਇਦੇ

{ਚਿਹਰੇ ਤੇ ਨਿਖ਼ਾਰ}
ਅੱਜ ਕੱਲ ਤਾਂ ਹਰ ਕੋਈ ਚਮਕਦਾਰ ਰੰਗਤ ਚਾਹੁੰਦਾ ਹੈ , ਤੇ ਜੇਕਰ ਤੁਸੀਂ ਵੀਂ ਚਮਕਦਾਰ ਰੰਗਤ ਚਾਹੁੰਦੇ ਹੋ ਤਾਂ ਪਾਲਕ ਦੇ ਜੂਸ ਦਾ ਸੇਵਨ ਕਰੋ। ਇਸ ਨਾਲ ਸਰੀਰ ਵਿਚ ਖ਼ੂਨ ਦਾ ਸੰਚਾਰ ਤੇਜ਼ ਹੁੰਦਾ ਹੈ ਅਤੇ ਸਰੀਰ ਵਿਚ ਚੁਸਤੀ-ਫੁਰਤੀ ਤੇ ਚਿਹਰੇ ‘ਤੇ ਲਾਲੀ ਆ ਜਾਂਦੀ ਹੈ। ਇਸੇ ਦੇ ਨਾਲ ਤੁਹਾਡੀ ਡ੍ਰਾਈ ਹੋਈ ਸ੍ਕਿਨ ਵੀ ਠੀਕ ਹੋ ਜਾਵੇਗੀ |

{ਝੜਦੇ ਵਾਲ਼}
ਸਰੀਰ ਵਿਚ ਆਇਰਨ ਦੀ ਘਾਟ ਹੋਣ ਨਾਲ ਵਾਲ਼ ਝੜਨ ਲੱਗ ਜਾਂਦੇ ਹਨ| ਤੇ ਆਇਰਨ ਦੀ ਘਾਟ ਪੂਰੀ ਕਰਨ ਲਈ ਪਾਲਕ ਦਾ ਸੇਵਨ ਕਰ ਸਕਦੇ ਹੋ । ਇਸ ਨਾਲ ਸਰੀਰ ਵਿਚ ਵਿਟਾਮਿਨ ਏ ਦੀ ਘਾਟ ਪੂਰੀ ਹੁੰਦੀ ਹੈ ਅਤੇ ਵਾਲ਼ ਝੜਨੇ ਵੀ ਬੰਦ ਹੋ ਜਾਂਦੇ ਹਨ|

Exit mobile version