PRTC

ਪਟਿਆਲਾ ‘ਚ ਪੀਆਰਟੀਸੀ ਪਨਬੱਸ ਕੰਟਰੈਕਟ ਵਰਕਰ ਯੂਨੀਅਨ ਦੇ ਆਗੂਆਂ ਨੇ ਹੜਤਾਲ ਖ਼ਤਮ ਕਰਨ ਤੋਂ ਬਾਅਦ ਫਿਰ ਦਿੱਤਾ ਧਰਨਾ

ਪਟਿਆਲਾ 15 ਨਵੰਬਰ 2022: ਪਟਿਆਲਾ (Patiala) ‘ਚ ਪੀਆਰਟੀਸੀ ਪਨਬੱਸ ਕੰਟਰੈਕਟ ਵਰਕਰ ਯੂਨੀਅਨ ਦੇ ਆਗੂਆਂ ਵੱਲੋਂ ਪਿਛਲੇ ਦੋ ਦਿਨਾਂ ਤੋਂ ਬੱਸ ਸਟੈਂਡ ਨੂੰ ਮੁਕੰਮਲ ਤੌਰ ‘ਤੇ ਬੰਦ ਕਰਕੇ ਹੜਤਾਲ ਕੀਤੀ ਜਾ ਰਹੀ ਹੈ | ਬੀਤੀ ਰਾਤ ਮੈਨੇਜਮੈਂਟ ਵੱਲੋਂ ਡਕਾਲਾ ਡਿਊਟੀ ਤੋਂ ਫਾਰਗ ਕੀਤੇ ਗਏ ਕੰਡਕਟਰ ਨੂੰ ਪਾਣੀ ਵਾਲੀ ਟੈਂਕੀ ਤੋਂ ਉਤਾਰ ਕੇ ਮੰਗਾਂ ਮੰਨਣ ਦਾ ਭਰੋਸਾ ਦੇ ਕੇ ਉਨ੍ਹਾਂ ਦੀ ਹੜਤਾਲ ਖ਼ਤਮ ਕਰਵਾ ਦਿੱਤੀ ਗਈ ਅਤੇ ਹੜਤਾਲ ਖ਼ਤਮ ਕਰਨ ਤੋਂ ਬਾਅਦ ਇਹ ਵਰਕਰ ਆਗੂ ਜਦੋਂ ਅੱਜ ਡਿਊਟੀ ‘ਤੇ ਆਏ ਤਾਂ ਇਨ੍ਹਾਂ ਨੂੰ ਡਿਊਟੀ ‘ਤੇ ਨਹੀਂ ਭੇਜਿਆ ਗਿਆ |

ਜਿਸ ਦੇ ਰੋਸ ਵਜੋਂ ਪੀਆਰਟੀਸੀ ਪਨਬੱਸ ਕੰਟਰੈਕਟ ਵਰਕਰ ਯੂਨੀਅਨ ਦੇ ਆਗੂਆਂ ਨੇ ਪਟਿਆਲਾ ਡਿਪੂ ਬੰਦ ਕਰਕੇ ਫਿਰ ਤੋਂ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ | ਆਗੂਆਂ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਡਿਊਟੀ ‘ਤੇ ਨਹੀਂ ਭੇਜਿਆ ਗਿਆ ਤਾਂ ਪੰਜਾਬ ਦੇ ਸਮੂਹ ਡਿੱਪੂ ਇੱਕ ਵਾਰ ਫਿਰ ਤੋਂ ਬੰਦ ਕੀਤੇ ਜਾ ਸਕਦੇ ਹਨ, ਜਿਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਅਤੇ ਮੈਨੇਜਮੈਂਟ ਹੋਵੇਗੀ |

Scroll to Top