Site icon TheUnmute.com

ਪਿੰਡਾਂ ‘ਚ ਇੰਡਸਟਰੀ ਸਥਾਪਤ ਕਰਨ ਲਈ ਕਾਨੂੰਨਾਂ ‘ਚ ਸੋਧ ਕੀਤੀ ਜਾਵੇਗੀ: CM ਭਗਵੰਤ ਮਾਨ

industry

ਚੰਡੀਗੜ੍ਹ, 15 ਸਤੰਬਰ 2023: ਮੁੱਖ ਮੰਤਰੀ ਭਗਵੰਤ ਮਾਨ ਅੱਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਕਿਸਾਨ ਮੇਲੇ ‘ਚ ਪੁੱਜੇ ਹਨ, ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਕਿਸਾਨਾਂ ਦੀ ਬਿਹਤਰੀ ਲਈ ਲਗਾਤਾਰ ਕੰਮ ਕਰ ਕੀਤੇ ਜਾ ਰਹੇ ਹਨ | ਇਸਦੇ ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਬੀਜੇ ਹੋਏ ਕੰਢੇ ਹੁਣ ਅਸੀਂ ਚੁੱਗ ਰਹੇ ਹਾਂ, ਪਹਿਲਾਂ ਵਾਲੇ ਲੀਡਰ ਸਨਅਤਕਾਰਾਂ ਨੂੰ ਡਰਾ ਕੇ ਰੱਖਦੇ ਸੀ | ਅਸੀਂ ਇਹ ਸਾਰੇ ਕੰਡੇ ਤੁਹਾਡੇ ਸਹਿਯੋਗ ਨਾਲ ਚੁੱਗਾਂਗੇ | ਮੁੱਖ ਮੰਤਰੀ ਨੇ ਕਿਹਾ ਕਿ ਜੋ CSR ਤੁਸੀਂ ਸਰਕਾਰ ਨੂੰ ਦਿੰਦੇ ਹੋ ਉਸ ‘ਚੋਂ ਕੁੱਝ ਪ੍ਰਤੀਸ਼ਤ ਅਸੀਂ ਫੋਕਲ ਪੁਆਇੰਟਾਂ ਦੇ ਵਿਕਾਸ ‘ਤੇ ਹੀ ਖ਼ਰਚਾਂਗੇ | ਇੰਡਸਟਰੀ  (industry) ਨੂੰ ਅਸੀਂ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਹੀਂ ਆਉਣ ਦੇਵਾਂਗੇ ਅਤੇ ਸਨਅਤਕਾਰਾਂ ਦੀ ਹਰ ਸਮੱਸਿਆ ਦਾ ਹੱਲ ਕਰਾਂਗੇ |

ਉਨ੍ਹਾਂ ਕਿਹਾ ਕਿ ਅਸੀਂ ਝੋਨੇ ਦੇ ਸੀਜ਼ਨ ‘ਚ ਵੀ ਤੁਹਾਨੂੰ ਕਦੇ ਬਿਜਲੀ ਕਰਕੇ ਇੰਡਸਟਰੀ (industry) ਬੰਦ ਨਹੀਂ ਕਰਨ ਦਿੱਤੀ ਸੀ | ਇੰਡਸਟਰੀ ਲਈ ਸਪੈਸ਼ਲ ਸਬ-ਸਟੇਸ਼ਨ ‘ਤੇ ਲਾਈਨਾਂ ਪਾਉਣ ਲਈ ਤਿਆਰੀ ਕਰ ਲਈ ਹੈ | ਪਿੰਡਾਂ ‘ਚ ਇੰਡਸਟਰੀ ਸਥਾਪਿਤ ਕਰਨ ਨੂੰ ਲੈ ਕੇ ਕਾਨੂੰਨਾਂ ‘ਚ ਸੋਧ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਦੇ ਨੌਜਵਾਨਾਂ ਦੇ ਹੱਥ ਟੀਕਿਆਂ ਦੀ ਥਾਂ ਟਿਫ਼ਨ ਫੜਾਉਣੇ ਚਾਹੁੰਦੇ ਹਾਂ |

ਉਨ੍ਹਾਂ ਕਿਹਾ ਕਿ ਡੇਢ ਸਾਲ ਹੋ ਗਿਆ ਇੱਕ ਰੁਪਏ ਦਾ ਵੀ ਦਾਗ ਮੁੱਖ ਮੰਤਰੀ ‘ਤੇ ਨੀ ਲੱਗਿਆ | ਸਭ ਦੇ ਕੰਮ ਹੋ ਰਹੇ ਹਨ, ਅਸੀਂ ਪਹਿਲਾਂ ਵਾਲਿਆਂ ਵਾਂਗ ਰਿਸ਼ਵਤ ਲੈ ਕੇ ਕੰਮ ਨਹੀਂ ਕਰਦੇ, ਸਗੋਂ ਪਿਆਰ ਨਾਲ ਸਭ ਦੇ ਕੰਮ ਕਰਦੇ ਹਾਂ |

Exit mobile version