June 29, 2024 2:23 am
ਗੈਂਗਸਟਰ ਲਾਰੈਂਸ ਬਿਸ਼ਨੋਈ

ਲਾਰੈਂਸ ਨੂੰ ਖਰੜ ਦੇ CIA ਦਫ਼ਤਰ ਲਿਆਂਦਾ ਗਿਆ, AGTF ਕਰੇਗੀ ਪੁੱਛਗਿੱਛ

ਚੰਡੀਗੜ੍ਹ 15 ਜੂਨ 2022: ਸਿੱਧੂ ਮੂਸੇਵਾਲਾ ਕਤਲ ਮਾਮਲੇ ‘ਚ ਕੱਲ੍ਹ ਦਿੱਲੀ ਦੀ ਪਟਿਆਲਾ ਹਾਊਸ ਕੋਰਟ ‘ਚ ਲੰਬੀ ਬਹਿਸ ਚੱਲਣ ਤੋਂ ਬਾਅਦ ਕੋਰਟ ਨੇ ਟ੍ਰਾਂਜ਼ਿਟ ਵਰੰਟ ਮਨਜ਼ੂਰ ਕਰ ਲਿਆ। ਜਿਸ ਤੋਂ ਬਾਅਦ ਲਾਰੈਂਸ ਦਾ ਮੈਡੀਕਲ ਕਰਵਾਉਣ ਮਗਰੋਂ ਮਾਨਸਾ ਪੁਲਿਸ ਉਸ ਨੂੰ ਲੈ ਕੇ ਮਾਨਸਾ ਪਹੁੰਚੀ। ਇਥੇ ਸਵੇਰੇ 4:30 ਵਜੇ ਲਾਰੈਂਸ ਨੂੰ ਕੋਰਟ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਪੁਲਿਸ ਨੂੰ ਲਾਰੈਂਸ ਦਾ 7 ਦਿਨਾਂ ਦਾ ਰਿਮਾਂਡ ਦੇ ਦਿੱਤਾ ਹੈ। ਮਾਨਸਾ ਪੁਲਿਸ ਵੱਲੋਂ ਹੁਣ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਲਾਰੈਂਸ ਨੂੰ ਖਰੜ ਦੇ ਸੀ.ਆਈ.ਏ. ਦਫ਼ਤਰ ਲਿਆਂਦਾ ਗਿਆ ਹੈ। ਹੁਣ ਐਂਟੀ ਗੈਂਗਸਟਰ ਟਾਸਕ ਫੋਰਸ (AGTF) ਵੱਲੋਂ ਲਾਰੰਸ ਤੋਂ ਸਿੱਧੂ ਮੂਸੇਵਾਲਾ ਕਤਲ ਮਾਮਲੇ ਨੂੰ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ।

CIA ਦਫ਼ਤਰ

ਹਾਲਾਂਕਿ ਲਾਰੈਂਸ ਦੇ ਵਕੀਲ ਨੇ ਉਸ ਦੇ ਫ਼ਰਜ਼ੀ ਐਨਕਾਊਂਟਰ ਦਾ ਖ਼ਦਸ਼ਾ ਜਤਾਇਆ ਸੀ। ਪਰ ਪੰਜਾਬ ਪੁਲਿਸ ਉਸਨੂੰ 2 ਬੁਲੇਟਪਰੂਫ ਗੱਡੀਆਂ ਵਿੱਚ ਪੂਰੀ ਸੁਰੱਖਿਆ ਨਾਲ ਪੰਜਾਬ ਲੈ ਕੇ ਆਈ।