Site icon TheUnmute.com

NIA ਵੱਲੋਂ ਲਾਰੈਂਸ ਬਿਸ਼ਨੋਈ ਦਾ ਕਰੀਬੀ ਵਿਕਰਮ ਬਰਾੜ ਗ੍ਰਿਫਤਾਰ, UAE ਤੋਂ ਭਾਰਤ ਲਿਆਂਦਾ

arrested

ਦਿੱਲੀ , 26 ਜੁਲਾਈ 2023 (ਦਵਿੰਦਰ ਸਿੰਘ ) : ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਕਰੀਬੀ ਵਿਕਰਮ ਬਰਾੜ (Vikram Brar) ਨੂੰ ਦੇਸ਼ ਨਿਕਾਲੇ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ ਹੈ। ਐਨ.ਆਈ.ਏ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਉਹ ਟਾਰਗੇਟ ਕਿਲਿੰਗ ਸਮੇਤ ਕਈ ਮਾਮਲਿਆਂ ਵਿੱਚ ਲੋੜੀਂਦਾ ਸੀ। ਐਨ.ਆਈ.ਏ ਨੇ ਲਾਰੇਂਸ ਬਿਸ਼ਨੋਈ ਦੇ ਕਰੀਬੀ ਸਹਿਯੋਗੀਆਂ ਵਿਕਰਮਜੀਤ ਸਿੰਘ ਅਤੇ ਵਿਕਰਮ ਬਰਾੜ ਨੂੰ ਯੂਏਈ ਤੋਂ ਭਾਰਤ ਡਿਪੋਰਟ ਕੀਤੇ ਜਾਣ ਤੋਂ ਤੁਰੰਤ ਬਾਅਦ ਗ੍ਰਿਫਤਾਰ ਕਰ ਲਿਆ ਹੈ। ਐਨ.ਆਈ.ਏ ਵਿਕਰਮ ਬਰਾੜ ਨੂੰ UAE ਤੋਂ ਭਾਰਤ ਲੈ ਕੇ ਆਈ ਹੈ।

ਵਿਕਰਮ ਬਰਾੜ (Vikram Brar) ‘ਤੇ ਸਿੱਧੂ ਮੂਸੇਵਾਲਾ ਕਤਲ ਕਾਂਡ ‘ਚ ਸ਼ਾਮਲ ਹੋਣ ਦਾ ਦੋਸ਼ ਹੈ। ਉਹ ਟਾਰਗੇਟ ਕਿਲਿੰਗ ਅਤੇ ਫਿਰੌਤੀ ਸਮੇਤ 11 ਮਾਮਲਿਆਂ ਵਿੱਚ ਲੋੜੀਂਦਾ ਸੀ। ਪੰਜਾਬ, ਹਰਿਆਣਾ, ਰਾਜਸਥਾਨ ਅਤੇ ਦਿੱਲੀ ਪੁਲਿਸ ਦੀ ਬੇਨਤੀ ‘ਤੇ ਉਸ ਵਿਰੁੱਧ 11 ਲੁੱਕਆਊਟ ਨੋਟਿਸ ਜਾਰੀ ਕੀਤੇ ਗਏ ਸਨ। ਐਨ.ਆਈ.ਏ ਨੇ ਬਰਾੜ ਨੂੰ ਮੰਗਲਵਾਰ (25 ਜੁਲਾਈ) ਨੂੰ ਗ੍ਰਿਫਤਾਰ ਕੀਤਾ ਸੀ। ਜਾਂਚ ਏਜੰਸੀ ਮੁਤਾਬਕ ਐਨ.ਆਈ.ਏ ਦੀ ਇੱਕ ਟੀਮ ਇਸ ਦੇਸ਼ ਨਿਕਾਲੇ ਦੀ ਸਹੂਲਤ ਅਤੇ ਵਿਕਰਮ ਬਰਾੜ ਨੂੰ ਭਾਰਤ ਵਾਪਸ ਲਿਆਉਣ ਲਈ ਯੂ.ਏ.ਈ ਗਈ ਸੀ।

ਤੁਹਾਨੂੰ ਦੱਸ ਦੇਈਏ ਕਿ ਸਚਿਨ ਬਿਸ਼ਨੋਈ ਦੇ ਰੂਪ ਵਿੱਚ ਸੁਰੱਖਿਆ ਏਜੰਸੀਆਂ ਨੂੰ ਇੱਕ ਹੋਰ ਵੱਡੀ ਕਾਮਯਾਬੀ ਮਿਲੀ ਹੈ। ਸਚਿਨ ਬਿਸ਼ਨੋਈ ਨੂੰ ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਮਾਸਟਰਮਾਈਂਡ ਅਤੇ ਲਾਰੈਂਸ ਬਿਸ਼ਨੋਈ ਦਾ ਰਿਸ਼ਤੇਦਾਰ ਦੱਸਿਆ ਜਾਂਦਾ ਹੈ। ਗੈਂਗਸਟਰ ਸਚਿਨ ਨੂੰ ਅਜ਼ਰਬਾਈਜਾਨ ‘ਚ ਹਿਰਾਸਤ ‘ਚ ਲਿਆ ਗਿਆ ਹੈ।

ਭਾਰਤੀ ਸੁਰੱਖਿਆ ਏਜੰਸੀਆਂ ਜਲਦੀ ਹੀ ਅਜ਼ਰਬਾਈਜਾਨ ਤੋਂ ਸਚਿਨ ਵਿਸ਼ਨੋਈ ਦੀ ਹਵਾਲਗੀ ਕਰੇਗੀ। ਉਸ ਨੂੰ ਜਲਦੀ ਹੀ ਦਿੱਲੀ ਲਿਆਂਦਾ ਜਾਵੇਗਾ। ਦੋਸ਼ ਹੈ ਕਿ ਉਸ ਨੇ ਸਿੱਧੂ ਮੂਸੇਵਾਲਾ ਦੇ ਕਤਲ ਦੀ ਯੋਜਨਾ ਬਣਾਈ ਸੀ ਅਤੇ ਫਰਜ਼ੀ ਪਾਸਪੋਰਟ ਦੀ ਮੱਦਦ ਨਾਲ ਅਜ਼ਰਬਾਈਜਾਨ ਭੱਜ ਗਿਆ ਸੀ।

Exit mobile version