ਜਲੰਧਰ 18 ਦਸੰਬਰ 2021 : ਸੂਫੀ ਗਾਇਕ ਸਰਦਾਰ ਅਲੀ (Sardar Ali) ‘ਤੇ ਉਸ ਦੀ ਦੂਜੀ ਪਤਨੀ ਕਮਲਜੀਤ ਵਲੋਂ ਕੁੱਟਮਾਰ ਕਰਨ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਲਾਏ ਗਏ ਹਨ। ਕਮਲਜੀਤ ਨੇ ਜਲੰਧਰ ‘ਚ ਪ੍ਰੈੱਸ ਕਾਨਫਰੰਸ ਕਰ ਕੇ ਦੋਸ਼ ਲਾਇਆ ਕਿ ਉਸ ਦੇ ਪਤੀ ਅਲੀ ਨੂੰ ਪਤਾ ਸੀ ਕਿ ਉਸ ਦਾ ਦੂਜਾ ਵਿਆਹ ਹੋਇਆ ਹੈ। ਉਸ ਦਾ ਤੇ ਸਰਦਾਰ ਅਲੀ ਦਾ ਦੋ ਸਾਲ ਤੋਂ ਵਿਆਹ ਦੇ ਵਾਅਦੇ ਨਾਲ ਰਿਸ਼ਤਾ ਸੀ। ਹੁਣ ਉਸਨੇ ਫ਼ੋਨ ਚੁੱਕਣਾ ਬੰਦ ਕਰ ਦਿੱਤਾ। ਖਰੜ ਦੀ ਰਹਿਣ ਵਾਲੀ ਕਮਲਜੀਤ ਕੌਰ ਨੇ ਦੱਸਿਆ ਕਿ ਸਰਦਾਰ ਅਲੀ ਨੇ ਉਸ ਨਾਲ ਮੁਸਲਿਮ ਰੀਤੀ-ਰਿਵਾਜਾਂ ਅਨੁਸਾਰ ਵਿਆਹ ਕਰਵਾਇਆ ਸੀ ਜਦੋਂ ਉਸ ਨੇ ਰੂਪਨਗਰ ਥਾਣੇ ‘ਚ ਸ਼ਿਕਾਇਤ ਦਰਜ ਕਰਵਾਈ ਤਾਂ ਕੁਝ ਦਿਨ ਸਭ ਕੁਝ ਠੀਕ ਰਿਹਾ। ਬਾਅਦ ‘ਚ ਅਲੀ ਨੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸ ਨੂੰ ਅਤੇ ਉਸ ਦੀ ਧੀ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ, ਜਿਸ ਤੋਂ ਬਾਅਦ ਘਰੋਂ ਵੀ ਗਾਇਬ ਹੋਣ ਲੱਗਾ।
ਕਮਲਜੀਤ ਨੇ ਦੋਸ਼ ਲਾਇਆ ਕਿ ਜਦੋਂ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਸਰਦਾਰ ਅਲੀ ਦੇ ਕਈ ਹੋਰ ਲੜਕੀਆਂ ਨਾਲ ਵੀ ਸੰਬੰਧ ਸਨ। ਵਿਰੋਧ ਕਰਨ ‘ਤੇ ਸਰਦਾਰ ਅਲੀ (Sardar Ali) ਨੇ ਉਸ ਨੂੰ ਕੁੱਟਣਾ ਮਾਰਨਾ ਸ਼ੁਰੂ ਕਰ ਦਿੱਤਾ। ਪੀੜਤ ਨੇ ਇਸ ਦੀ ਸ਼ਿਕਾਇਤ ਮੁਹਾਲੀ ਦੇ ਐਸ.ਐਸ.ਪੀ. ਨੂੰ ਦਿੱਤੀ ਸੀ, ਇਸ ਦੀ ਜਾਂਚ ਥਾਣਾ ਖਰੜ ਪੁਲਸ ਕਰ ਰਹੀ ਹੈ। ਕਮਲਜੀਤ ਨੇ ਦੱਸਿਆ ਕਿ ਉਹ ਪ੍ਰੇਸ਼ਾਨੀ ਕਾਰਨ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਗਈ। ਕਮਲਜੀਤ ਨੇ ਦੱਸਿਆ ਕਿ ਉਸ ਦਾ ਪਹਿਲਾ ਵਿਆਹ ਮਾਲੇਰਕੋਟਲਾ ਦੇ ਗਯਾਨ ਖਾਨ ਨਾਲ ਹੋਇਆ ਸੀ। ਉਹ ਕਤਲ ਦੇ ਦੋਸ਼ ‘ਚ 20 ਸਾਲ ਦੀ ਸਜ਼ਾ ਕੱਟ ਰਿਹਾ ਸੀ। ਇਸ ਤੋਂ ਬਾਅਦ ਉਸ ਦਾ ਦੂਜਾ ਵਿਆਹ ਫਤਹਿਗੜ੍ਹ ਸਾਹਿਬ ਦੇ ਰਵੀ ਨਾਲ ਹੋਇਆ। ਕੁਝ ਦਿਨਾਂ ਬਾਅਦ ਕਿਸੇ ਕਾਰਨ ਉਸ ਦਾ ਤਲਾਕ ਹੋ ਗਿਆ। ਸਰਦਾਰ ਅਲੀ ਨੇ ਤਲਾਕ ‘ਚ ਵੀ ਆਪਣੀ ਪੂਰੀ ਭੂਮਿਕਾ ਨਿਭਾਈ। ਉਸ ਸਮੇਂ ਸਰਦਾਰ ਅਲੀ ਉਸ ਨਾਲ ਲਿਵ-ਇਨ ਰਿਲੇਸ਼ਨਸ਼ਿਪ ‘ਚ ਸੀ।
ਸੂਫੀ ਗਾਇਕ ਸਰਦਾਰ ਅਲੀ ਤੋਂ ਜਦੋਂ ਇਨ੍ਹਾਂ ਦੋਸ਼ਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਸਾਰੇ ਦੋਸ਼ ਬੇਬੁਨਿਆਦ ਹਨ। ਕਮਲਜੀਤ ਨਾਲ ਪ੍ਰੇਮ ਵਿਆਹ ਕਰਵਾਇਆ ਸੀ। ਵਿਆਹ ਤੋਂ ਪਹਿਲਾਂ ਉਸ ਨੂੰ ਦੱਸਿਆ ਕਿ ਉਹ ਪਹਿਲਾਂ ਹੀ ਵਿਆਹਿਆ ਹੋਇਆ ਹੈ ਪਰ ਦੂਜਾ ਵਿਆਹ ਉਸ ਦੇ ਧਰਮ ‘ਚ ਕਾਨੂੰਨੀ ਹੈ। ਉਸ ਨੇ ਕੋਈ ਗੈਰ-ਕਾਨੂੰਨੀ ਕੰਮ ਨਹੀਂ ਕੀਤਾ। ਕਮਲਜੀਤ ਦੇ ਪਹਿਲੇ ਪਤੀ ਤੋਂ ਉਸ ਦੀ ਇੱਕ ਧੀ ਹੈ, ਉਸ ਦਾ ਸਾਰਾ ਖਰਚ ਵੀ ਉਹ ਆਪ ਹੀ ਚੁੱਕ ਰਹੀ ਹੈ।
ਸਰਦਾਰ ਅਲੀ ਨੇ ਦੱਸਿਆ ਕਿ ਵਿਆਹ ਨੂੰ ਜਨਤਕ ਕਰਨ ਲਈ ਕਮਲਜੀਤ ਤੋਂ ਪਿਛਲੇ ਦੋਵੇਂ ਵਿਆਹਾਂ ਦੇ ਤਲਾਕਨਾਮੇ ਦੀ ਮੰਗ ਕੀਤੀ ਸੀ ਪਰ ਉਸ ਨੇ ਨਹੀਂ ਦਿੱਤੇ ਅਤੇ ਮਾਮਲੇ ਨੂੰ ਟਾਲਦੀ ਰਹੀ। ਉਸ ਨੇ ਕਈ ਦਸਤਾਵੇਜ਼ਾਂ ‘ਤੇ ਵਿਆਹ ਨੂੰ ਰਜਿਸਟਰਡ ਕਰਵਾਉਣ ਦੀ ਕਈ ਵਾਰ ਕੋਸ਼ਿਸ਼ ਕੀਤੀ ਪਰ ਉਸ ਨੇ ਕਾਗਜ ਨਹੀਂ ਸੌਂਪੇ। ਕੁਝ ਦਿਨ ਪਹਿਲਾਂ ਕਮਲਜੀਤ ਨੇ ਮਧਾਲੀ ਦਰਗਾਹ ‘ਤੇ ਚੱਲ ਰਹੇ ਪ੍ਰੋਗਰਾਮ ਦੌਰਾਨ ਉਸ ‘ਤੇ ਅਤੇ ਡਰਾਈਵਰ ‘ਤੇ ਜਾਨਲੇਵਾ ਹਮਲਾ ਕਰ ਦਿੱਤਾ ਸੀ ਜਿਸ ‘ਚ ਉਸ ਦੀ ਕਾਰ ਵੀ ਟੁੱਟ ਗਈ।
ਨਵੰਬਰ 23, 2024 1:58 ਪੂਃ ਦੁਃ