July 7, 2024 2:02 pm
ਸਰਹਾਲੀ ਚੂੰਗੀ

ਤਾਜ਼ਾ ਖਬਰ : ਸਰਹਾਲੀ ਚੂੰਗੀ ਵਿਖੇ ਚੱਲੀਆਂ ਗੋਲੀਆਂ 2 ਦੀ ਮੌਤ, ਇੱਕ ਜ਼ਖ਼ਮੀ

ਚੰਡੀਗੜ੍ਹ 17 ਨਵੰਬਰ 2021 : ਪੱਟੀ ਸ਼ਹਿਰ ਦੀ ਸਰਹਾਲੀ ਚੂੰਗੀ ਤੇ ਚੱਲੀ ਗੋਲੀ ਵਿੱਚ ਦੋ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਅਤੇ ਇਕ ਨੌਜਵਾਨ ਗੰਭੀਰ ਜ਼ਖਮੀ। ਤੁਰੰਤ ਪ੍ਰਤੱਖ ਦਰਸ਼ੀਆਂ ਨੇ ਤਿੰਨਾਂ ਨੂੰ ਸੰਧੂ ਹਸਪਤਾਲ ਪੱਟੀ ਵਿਖੇ ਦਾਖਲ ਕਰਵਾਇਆ ਜਿਥੇ ਡਾਕਟਰਾਂ ਵੱਲੋਂ ਦੋਵਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ ਜਦ ਕਿ ਤੀਸਰਾ ਜ਼ਿਆਦਾ ਗੰਭੀਰ ਹੋਣ ਕਾਰਨ ਉਸ ਨੂੰ ਅੰਮ੍ਰਿਤਸਰ ਦੇ ਪ੍ਰਾਈਵੇਟ ਹਸਪਤਾਲ ਵਿਚ ਰੈਫਰ ਕਰ ਦਿੱਤਾ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਦੀ ਪਛਾਣ ਜਗਦੀਪ ਸਿੰਘ ਮੰਨਾ ਪੁੱਤਰ ਬਿਕਰਮ ਸਿੰਘ ਵਾਸੀ ਪੱਟੀ ਦੂਜਾ ਨੌਜਵਾਨ ਅਨਮੋਲ ਸਿੰਘ ਮੌਲਾ ਪੁੱਤਰ ਗੁਰਿੰਦਰ ਸਿੰਘ ਵਾਸੀ ਬੁਰਜ ਰਾਏਕੇ ਵਜੋਂ ਹੋਈ ਹੈ। ਜਦਕਿ ਜ਼ਖ਼ਮੀ ਦੀ ਪਛਾਣ ਗੁਰਸੇਵਕ ਸਿੰਘ ਪ੍ਰਿੰਗੜੀ ਵਾਸੀ ਪੱਟੀ ਵਜੋਂ ਹੋਈ ਹੈ।