ਚੰਡੀਗੜ੍ਹ, 9 ਫਰਵਰੀ 2022 : ਲੋਕ ਇਨਸਾਫ ਪਾਰਟੀ ਅਤੇ ਕਾਂਗਰਸੀ ਵਰਕਰਾਂ ਦੀ ਬੀਤੀ ਦਿਨੀਂ ਝੜਪ ਹੋਈ, ਜਿਸ ਦੇ ਚਲਦਿਆਂ ਸਿਮਰਜੀਤ ਸਿੰਘ ਬੈਂਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ | ਜਿਸ ਤੋਂ ਬਾਅਦ ਇਹ ਖ਼ਬਰ ਸਾਹਮਣੇ ਆ ਰਹੀ ਹੈ ਕਿ ਉਨ੍ਹਾਂ ਨੂੰ ਦੇਰ ਰਾਤ ਰਿਹਾਅ ਕਰ ਦਿੱਤਾ ਗਿਆ ਹੈ |
ਦੱਸਣਯੋਗ ਹੀ ਕਿ ਸਿਮਰਜੀਤ ਸਿੰਘ ਬੈਂਸ ਅਤੇ ਉਸਦੇ ਸਾਥੀਆਂ ‘ਤੇ 307 ਦਾ ਪਰਚਾ ਕੀਤਾ ਗਿਆ ਸੀ | ਬੈਂਸ ਨੂੰ ਗਿਲ ਬਾਜ਼ਾਰ, ਸ਼ਿਮਲਾਪੁਰੀ ਵਿਖੇ ਹੋਈ ਝੜਪ ਲਈ ਗ੍ਰਿਫ਼ਤਾਰ ਕੀਤਾ ਗਿਆ ਸੀ, ਬੈਂਸ ਤੇ ਉਸਦੇ ਸਾਥੀਆਂ ‘ਤੇ ਆਤਮ ਨਗਰ ਹਲਕੇ ਤੋਂ ਪਾਰਟੀ ਉਮੀਦਵਾਰ ਦਾ ਸਮਰਥਨ ਕਰ ਰਹੇ ਕਾਂਗਰਸੀ ਵਰਕਰਾਂ ‘ਤੇ ਐਲਆਈਪੀ ਵਰਕਰਾਂ ਵੱਲੋਂ ਹਮਲੇ ਦਾ ਇਲਜ਼ਾਮ ਸੀ |