Site icon TheUnmute.com

ਤਾਜਾ ਖਬਰ : ਸਿਮਰਨਜੀਤ ਸਿੰਘ ਬੈਂਸ ਨੂੰ ਲੈ ਕੇ ਗੈਰ-ਜਮਾਨਤੀ ਵਾਰੰਟ ਹੋਏ ਜਾਰੀ

ਸਿਮਰਨਜੀਤ ਸਿੰਘ ਬੈਂਸ

ਚੰਡੀਗੜ੍ਹ 18 ਨਵੰਬਰ 2021 : ਜ਼ਬਰ-ਜਨਾਹ ਮਾਮਲੇ ਵਿਚ ਵਿਧਾਇਕ ਸਿਮਰਨਜੀਤ ਸਿੰਘ ਬੈਂਸ ਖਿਲਾਫ ਲੁਧਿਆਣਾ ਕੋਰਟ ਨੇ ਗੈਰ-ਜਮਾਨਤੀ ਵਾਰੰਟ ਜਾਰੀ ਕੀਤਾ ਹੈ, ਸਿਮਰਨਜੀਤ ਸਿੰਘ ਬੈਂਸ ਅੱਜ ਕੋਰਟ ਵਿਚ ਪੇਸ਼ੀ ਲਈ ਹਾਜ਼ਿਰ ਹੋਏ ਸਨ, ਦੱਸਦਈਏ ਕਿ ਲੋਕ ਇਨਸਾਫ ਪਾਰਟੀ ਦੇ ਪ੍ਰਮੁੱਖ ਸਿਮਰਨਜੀਤ ਸਿੰਘ ਬੈਂਸ ਦੀਆਂ ਮੁਸ਼ਕਲਾਂ ਲਗਾਤਾਰ ਵੱਧ ਦੀਆਂ ਜਾ ਰਹੀਆਂ ਹਨ, ਇਸ ਤੋਂ ਪਹਿਲਾ ਹੈਕੋਰਟ ਨੇ ਜ਼ਬਰ-ਜਨਾਹ ਮਾਮਲੇ ਦੇ ਦੋਸ਼ੀ ਐੱਮ.ਐੱਲ.ਏ, ਸਿਮਰਨਜੀਤ ਸਿੰਘ ਬੈਂਸ ਦੀ ਜ਼ਮਾਨਤ ਅਰਜੀ ਖਾਰਿਜ ਕਰ ਦਿਤੀ ਹੈ,
ਦੱਸਦਈਏ ਕਿ ਕੁਝ ਸਮੇ ਪਹਿਲਾ ਇਕ ਮਹਿਲਾ ਨੇ ਵਿਧਾਇਕ ਸਿਮਰਨਜੀਤ ਸਿੰਘ ਬੈਂਸ ਖਿਲਾਫ ਛੇੜਛਾੜ ਤੇ ਬਲਾਤਕਾਰ ਦੀ ਸ਼ਿਕਾਇਤ ਲੁਧਿਆਣਾ ਪੁਲਸ ਨੂੰ ਕੀਤੀ ਗਈ ਸੀ, ਜਿਸ ਦੇ ਬਾਅਦ ਪੁਲਸ ਨੇ ਕਾਰਵਾਈ ਕਰਦੇ ਹੋਏ ਉਕਤ ਵਿਧਾਇਕ ਖਿਲਾਫ ਐੱਫ.ਆਈ.ਆਰ, ਦਰਜ਼ ਕੀਤੀ ਸੀ, ਅਦਾਲਤ ਨੇ ਨਿਰਦੇਸ਼ ‘ਤੇ ਲੁਧਿਆਣਾ ਦੇ ਥਾਣਾ ਡਵੀਜਨ ਨੰਬਰ 6 ਨੇ ਸਿਮਰਨਜੀਤ ਸਿੰਘ ਬੈਂਸ ਸਮੇਤ 7 ਲੋਕਾਂ ਖਿਲਾਫ ਸਾਜਿਸ਼ ਦੇ ਤਹਿਤ ਬਲਤਕਾਰ ਅਤੇ ਛੇੜਛਾੜ ਤੇ ਧਮਕਾਉਣ ਦੇ ਦੋਸ਼ ਵਿਚ ਕੇਸ ਦਰਜ਼ ਕੀਤਾ ਗਿਆ ਸੀ,

Exit mobile version