ਸੁਖਜਿੰਦਰ ਰਾਜ ਸਿੰਘ ਲਾਲੀ

ਤਾਜ਼ਾ ਖ਼ਬਰ : ਸੁਖਜਿੰਦਰ ਰਾਜ ਸਿੰਘ ਲਾਲੀ ਨੇ ਭਰੇ ਨਾਮਜ਼ਦਗੀ ਪੱਤਰ

ਚੰਡੀਗੜ੍ਹ, 31 ਜਨਵਰੀ 2022 : ਪੰਜਾਬ 2022 ਦੀਆਂ ਚੋਣਾਂ ਨੂੰ ਲੈ ਕੇ ਹੁਣ ਸਿਆਸੀ ਅਖਾੜਾ ਲਗਾਤਾਰ ਹੀ ਭਖਦਾ ਜਾ ਰਿਹਾ ਹੈ ਉਹਦੇ ਗਲ ਕੀਤੀ ਜਾਵੇ ਸਾਰੀ ਸਿਆਸੀ ਪਾਰਟੀਆਂ ਦੀ ਤਾਂ ਹੁਣ ਨਾਮਜ਼ਦਗੀ ਪੱਤਰਾਂ ਨੂੰ ਸਿਰਫ ਦੋ ਦਿਨ ਦਾ ਸਮਾਂ ਹੀ ਰਹਿ ਗਿਆ ਹੈ ਅਤੇ ਅੱਜ ਅੰਮ੍ਰਿਤਸਰ ਦੇ ਨੇੜਲੇ ਪਿੰਡਾਂ ਦੇ ਅਤੇ ਖਾਸ ਤੌਰ ਤੇ ਮਜੀਠਾ ਹਲਕੇ ਦੇ ਸਾਰੇ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਭਰੇ ਗਏ ਉਥੇ ਹੀ ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਵੱਲੋਂ ਵੀ ਭਾਰੀ ਗਿਣਤੀ ਦੇ ਵਿੱਚ ਸਮਰਥਕਾਂ ਨਾਲ ਤਹਿਸੀਲਦਾਰ ਕੋਲ ਆਪਣੇ ਪੱਤਰ ਭਰੇ ਗਏ ਅਤੇ ਵਿਰੋਧੀਆਂ ਤੇ ਤਾਂ ਜੇ ਕੱਸੇ ਗਏ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਦਾ ਕਹਿਣਾ ਹੈ ਕਿ ਇਸ ਵਾਰ ਲੋਕ ਮਜੀਠੀਆ ਨੇ ਮਜੀਠਾ ਹਲਕੇ ਦੇ ਲੋਕ ਸੁਖਜਿੰਦਰਰਾਜ ਸਿੰਘ ਲਾਲੀ ਮਜੀਠੀਆ ਨੂੰ ਹੀ ਜਿਤਾ ਕੇ ਵਿਧਾਨ ਸਭਾ ‘ਚ ਭੇਜਾਂਗੇ |

ਅੱਜ ਬਿਕਰਮ ਸਿੰਘ ਮਜੀਠੀਆ ਦੀ ਗ੍ਰਿਫ਼ਤਾਰੀ ਤੇ ਰੋਕ ਤੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਹ ਮਾਣਯੋਗ ਕੋਰਟ ਦਾ ਫ਼ੈਸਲਾ ਹੈ ਲੇਕਿਨ ਇਹ ਫ਼ੈਸਲਾ ਵੀ ਹੁਣ ਕਟਹਿਰੇ ਵਿੱਚ ਖੜ੍ਹਾ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਕਿਉਂਕਿ ਕਿਸੇ ਵੀ ਵਿਅਕਤੀ ਨੂੰ ਜੋ ਧਾਰਾਵਾਂ ਮਜੀਠੀਆ ਦੇ ਖਿਲਾਫ ਲੱਗੀਆਂ ਸਨ ਉਸ ਵਿਚ ਜਲਦੀ ਬੇਲ ਨਹੀਂ ਮਿਲਦੀ ਉਦੋਂ ਉਨ੍ਹਾਂ ਨੇ ਕਿਹਾ ਕਿ ਇਸ ਵਿੱਚ ਕੋਈ ਨਾ ਕੋਈ ਦਾਲ ਚ ਕਾਲਾ ਨਜ਼ਰ ਜ਼ਰੂਰ ਆਉਂਦਾ ਹੈ ਉੱਥੇ ਉਨ੍ਹਾਂ ਨੇ ਕਿਹਾ ਕਿ ਜੇਕਰ ਬਿਕਰਮ ਸਿੰਘ ਮਜੀਠੀਆ ਮਜੀਠਾ ਹਲਕੇ ਤੋਂ ਚੋਣ ਨਹੀਂ ਲੜਦੇ ਤੇ ਤੋਂ ਸਾਫ਼ ਸਿੱਧ ਹੋ ਜਾਵੇਗਾ ਕਿ ਲੋਕ ਬਿਕਰਮ ਸਿੰਘ ਮਜੀਠੀਆ ਨੂੰ ਅਤੇ ਉਸ ਦੀ ਕਾਰਗੁਜ਼ਾਰੀ ਨੂੰ ਪਸੰਦ ਨਹੀਂ ਕਰ ਰਹੇ ਸਨ, ਇਸ ਵਾਰ ਲੋਕ ਆਪਣਾ ਮਨ ਬਣਾ ਕੇ ਬੈਠੇ ਹੋਏ ਹਨ ਅਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਜ਼ਰੂਰ ਬਣੇਗੀ

Scroll to Top